ਲੰਡਨ (ਭਾਸ਼ਾ)— ਨਵੇਂ ਰੂਪ ਅਤੇ ਦੁਨੀਆ ਭਰ ਦੇ ਦੁਰਲੱਭ ਅਤੇ ਵਿਲੱਖਣ ਬੂਟਿਆਂ ਨਾਲ ਦੁਨੀਆ ਦਾ ਸਭ ਤੋਂ ਵੱਡਾ 'ਵਿਕਟੋਰੀਅਨ ਗਲਾਸ ਹਾਊਸ' ਇਕ ਵਾਰ ਫਿਰ ਲੋਕਾਂ ਲਈ ਖੁੱਲਣ ਜਾ ਰਿਹਾ ਹੈ। ਲੰਡਨ ਦੇ ਮੁੱਖ ਕੇਵ ਗਾਰਡਨ ਵਿਚ ਸਥਿਤ 'ਟੈਮਪੇਰੇਟ ਹਾਊਸ' ਵਿਚ 3 ਜੰਬੋ ਜੈੱਟ ਜਹਾਜ਼ ਖੜ੍ਹੇ ਹੋ ਸਕਦੇ ਹਨ। ਸਾਲ 2013 ਵਿਚ ਮੁਰੰਮਤ ਲਈ ਬੰਦ ਹੋਣ ਤੋਂ ਪਹਿਲਾਂ ਇੱਥੇ ਦੁਨੀਆ ਭਰ ਦੇ ਬੂਟਿਆਂ ਦੀਆਂ ਤਕਰੀਬਨ 1,000 ਪ੍ਰਜਾਤੀਆਂ ਮੌਜੂਦ ਸਨ।
ਯੋਜਨਾ ਦੇ ਪ੍ਰਬੰਧਕ ਐਂਡਰਿਊ ਵਿਲੀਅਮਸ ਨੇ ਕਿਹਾ, ''ਪਹਿਲੇ ਹਰ ਥਾਂ ਜੰਗ ਲੱਗਾ ਹੋਇਆ ਸੀ, ਸਾਰਾ ਰੰਗ ਖਰਾਬ ਹੋ ਰਿਹਾ ਸੀ। ਹੁਣ ਦੇਖੋ, ਸਭ ਕੁਝ ਇਕਦਮ ਨਵਾਂ ਹੈ।''
ਲੋਹੇ ਅਤੇ ਗਲਾਸ ਦੇ ਇਸ ਢਾਂਚੇ ਦਾ ਨਿਰਮਾਣ ਵਿਕਟੋਰੀਅਨ ਆਰਕੀਟੈਕਟ ਡੇਸੀਸਮ ਬਰਟਨ ਨੇ ਸਾਲ 1860 ਵਿਚ ਕੀਤਾ ਸੀ ਅਤੇ ਇਹ 1863 'ਚ ਖੁੱਲ੍ਹਿਆ ਸੀ। ਇਸ ਨੂੰ ਨਵਾਂ ਰੂਪ ਦੇਣ ਲਈ ਤਕਰੀਬਨ 69,000 ਵੱਖ-ਵੱਖ ਹਿੱਸਿਆਂ ਨੂੰ ਸਾਫ ਕਰਨ, ਉਨ੍ਹਾਂ ਦੀ ਮੁਰੰਮਤ ਕਰਨ ਜਾਂ ਬਦਲਣ ਦੀ ਲੋੜ ਸੀ। ਵਿਲੀਅਮਸ ਨੇ ਕਿਹਾ, ''ਅਜਿਹੀ ਇਮਾਰਤ ਇਸ ਦੀ ਹੱਕਦਾਰ ਹੈ।''
ਇਸ ਦੇਸ਼ 'ਚ ਹੈ ਪ੍ਰੇਮਿਆਂ ਲਈ 'ਲਵ ਬੈਂਕ', ਵੈਲੇਨਟਾਈਨ ਡੇਅ 'ਤੇ ਮਿਲਦੀ ਹੈ ਖਾਸ ਸੇਵਾ
NEXT STORY