ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਦੇਸ਼ ਦੀ ਰਾਜਧਾਨੀ ਲੰਡਨ ਵਿਚ ਕੋਰੋਨਾ ਵਾਇਰਸ ਤੇਜ਼ੀ ਨਾਲ ਵੱਧ ਰਿਹਾ ਹੈ। ਵਾਇਰਸ ਸੰਬੰਧੀ ਅਨੁਮਾਨਾਂ ਅਨੁਸਾਰ ਲੰਡਨ ਦੇ ਨਿੱਜੀ ਘਰਾਂ ਵਿਚ 27 ਦਸੰਬਰ ਤੋਂ 2 ਜਨਵਰੀ ਵਿਚਕਾਰ 30 ਲੋਕਾਂ ਵਿਚੋਂ ਇਕ ਨੂੰ ਕੋਰੋਨਾ ਵਾਇਰਸ ਸੀ। ਰਾਸ਼ਟਰੀ ਅੰਕੜਾ ਦਫ਼ਤਰ (ਓ.ਐੱਨ.ਐੱਸ.) ਦੇ ਨਵੇਂ ਅੰਕੜਿਆਂ ਅਨੁਸਾਰ ਇਹ ਅੰਕੜੇ ਇਕ ਵਿਅਕਤੀ ਦੇ ਸੰਕ੍ਰਮਿਤ ਹੋਣ ਬਾਰੇ ਸੋਚੇ ਜਾਣ ਤੋਂ ਲਗਭਗ 2.06 ਫ਼ੀਸਦੀ ਵੱਧ ਹਨ। ਇਨ੍ਹਾਂ ਅੰਕੜਿਆਂ ਵਿਚ ਹਸਪਤਾਲ, ਦੇਖਭਾਲ ਕੇਂਦਰ ਜਾਂ ਹੋਰ ਸੰਸਥਾਵਾਂ ਵਿਚਲੇ ਲੋਕ ਸ਼ਾਮਲ ਨਹੀਂ ਹਨ।
ਲੰਡਨ ਵਿਚ ਵਾਇਰਸ ਸਭ ਤੋਂ ਉੱਚ ਪੱਧਰ 'ਤੇ ਹੈ ਅਤੇ ਦੱਖਣ-ਪੂਰਬੀ ਇੰਗਲੈਂਡ, ਪੂਰਬੀ ਇੰਗਲੈਂਡ ਅਤੇ ਉੱਤਰ-ਪੱਛਮੀ ਇੰਗਲੈਂਡ ਵਿਚ ਇਹ 45 ਲੋਕਾਂ ਵਿਚੋਂ ਇਕ, ਈਸਟ ਮਿਡਲੈਂਡਜ਼ ਵਿਚ 50 ਵਿਚੋਂ ਇਕ, ਉੱਤਰ-ਪੂਰਬੀ ਇੰਗਲੈਂਡ ਵਿਚ 60 ਪਿੱਛੇ ਇਕ, ਵੈਸਟ ਮਿਡਲੈਂਡਜ਼ ,ਯੌਰਕਸ਼ਾਇਰ ਅਤੇ ਹੰਬਰ ਵਿਚ 65 ਵਿਚੋਂ ਇਕ ਵਿਅਕਤੀ ਕੋਰੋਨਾ ਦੀ ਲਪੇਟ ਵਿਚ ਹੈ। ਸਭ ਤੋਂ ਘੱਟ ਮਾਮਲੇ ਦੱਖਣ-ਪੱਛਮੀ ਇੰਗਲੈਂਡ ਵਿਚ ਹਨ, ਜਿੱਥੇ 135 ਵਿਚੋਂ ਇਕ ਵਿਅਕਤੀ ਕੋਰੋਨਾ ਦੀ ਲਪੇਟ ਵਿਚ ਹੈ।
ਸਾਉਥੈਪਟਨ ਯੂਨੀਵਰਸਿਟੀ "ਚ ਗਲੋਬਲ ਸਿਹਤ ਦੇ ਸੀਨੀਅਰ ਡਾ. ਮਾਈਕਲ ਹੈੱਡ ਅਨੁਸਾਰ ਜੂਨ ਵਿਚ ਇਨ੍ਹਾਂ ਅੰਕੜਿਆਂ ਦੀ ਗਿਣਤੀ 4,000 ਵਿਚੋਂ ਇਕ ਦੇ ਕਰੀਬ ਸੀ। ਇੰਨਾ ਹੀ ਨਹੀਂ ਲੰਡਨ ਵਿਚ ਵਾਇਰਸ ਦੀ ਰਫ਼ਤਾਰ ਨੂੰ ਦੇਖਦਿਆਂ ਸਿਹਤ ਮਾਹਿਰਾਂ ਨੇ ਆਉਣ ਵਾਲੇ ਦਿਨਾਂ ਅਤੇ ਹਫ਼ਤਿਆਂ ਵਿਚ ਰਾਜਧਾਨੀ ਦੇ ਹਸਪਤਾਲਾਂ 'ਚ ਰੋਜ਼ਾਨਾ ਦੇ 5,000 ਤੋਂ ਵੱਧ ਮਰੀਜ਼ਾਂ ਦੇ ਦਾਖ਼ਲ ਹੋਣ ਦਾ ਖਦਸ਼ਾ ਵੀ ਪ੍ਰਗਟ ਕੀਤਾ ਹੈ।
ਕਤਲੇਆਮ ਦੀ ਘਟਨਾ ਨਾਲ ਕੰਬਿਆ ਬਲੋਚਿਸਤਾਨ, ਪਰਿਵਾਰਾਂ ਦਾ ਲਾਸ਼ਾਂ ਦਫ਼ਨਾਉਣ ਤੋਂ ਇਨਕਾਰ
NEXT STORY