ਇੰਟਰਨੈਸ਼ਨਲ ਡੈਸਕ- ਸਾਊਦੀ ਅਰਬ ਦੇ ਇਸਲਾਮਿਕ ਮਾਮਲਿਆਂ ਦੇ ਮੰਤਰਾਲੇ ਨੇ ਇਕ ਬਿਆਨ ਜਾਰੀ ਕਰਦੇ ਹੋਏ ਨਮਾਜ਼ ਦੇ ਦੌਰਾਨ ਮਸਜਿਦਾਂ 'ਚ ਬਾਹਰੀ ਲਾਊਡਸਪੀਕਰਾਂ ਦੀ ਵਰਤੋਂ 'ਤੇ ਪਾਬੰਦੀ ਲਗਾਈ ਹੈ। ਉੱਥੇ ਦੇ ਸਥਾਨਕ ਮੀਡੀਆ ਅਨੁਸਾਰ ਦੇਸ਼ ਦੇ ਇਸਲਾਮਿਕ ਮਾਮਲਿਆਂ ਦੇ ਮੰਤਰੀ ਇਸਲਾਮੀ ਮਾਮਲਿਆਂ ਦੇ ਮੰਤਰੀ, ਸ਼ੇਖ ਡਾ. ਅਬਦੁਲਾਤਿਫ ਬਿਨ ਅਬਦੁਲਅਜ਼ੀਜ਼ ਅਲ ਸ਼ੇਖ ਵਲੋਂ ਜਾਰੀ ਸਰਕੁਲਰ 'ਚ ਮਸਜਿਦਾਂ ਨੂੰ ਕੇਵਲ ਅਜਾਨ ਅਤੇ ਇਕਾਮਤ (ਸਮੂਹਿਕ ਨਮਾਜ਼) ਦੇ ਲਈ ਲਾਊਡਸਪੀਕਰਾਂ ਦੀ ਵਰਤੋਂ ਦੀ ਆਗਿਆ ਦਿੱਤੀ ਗਈ ਹੈ।
ਇਹ ਖ਼ਬਰ ਪੜ੍ਹੋ- ਕੋਵਿਡ ਸੰਕਟ : 37 ਫ਼ੀਸਦੀ ਭਾਰਤੀਆਂ ਦੀ ਤਨਖਾਹ ’ਚ ਹੋਈ ਕਟੌਤੀ
ਸਰਕੂਲਰ ਦੇ ਅਨੁਸਾਰ, ਨਮਾਜ਼ ਦੌਰਾਨ ਲਾਡਊਸਪੀਕਰ ਦਾ ਇਸਤੇਮਾਲ ਮਸਜਿਦ ਦੇ ਅੰਦਰ ਹੀ ਕੀਤਾ ਜਾ ਸਕੇਗਾ ਅਤੇ ਆਵਾਜ਼ ਲਾਊਡਸਪੀਕਰ ਡਿਵਾਈਸ ਦੇ ਲੈਵਲ ਦਾ ਇਕ ਤਿਹਾਈ ਹੋਣਾ ਚਾਹੀਦਾ। ਇਸਦੀ ਉਲੰਘਣਾ ਕਰਨ ਵਾਲਿਆਂ ਦੇ ਵਿਰੁੱਧ ਸਖਤ ਕਾਰਵਾਈ ਦੀ ਚਿਤਾਵਨੀ ਸਾਊਦੀ ਪ੍ਰਸ਼ਾਸਨ ਨੇ ਦਿੱਤੀ ਹੈ।
ਸਰਕੂਲਰ 'ਚ ਪੈਗੰਬਰ ਮਹੁੰਮਦ ਦੀ ਹਦੀਸ ਦਾ ਹਵਾਲਾ
ਸਰਕੂਲਰ ਦੇ ਅਨੁਸਾਰ ਨਵਾਂ ਫੈਸਲਾ ਪੈਗੰਬਰ ਮੁਹੰਮਦ ਦੀ ਹਦੀਸ 'ਤੇ ਅਧਾਰਤ ਹੈ, ਜਿਸ 'ਚ ਉਨ੍ਹਾਂ ਨੇ ਕਿਹਾ ਕਿ 'ਲਓ! ਤੁਹਾਡੇ 'ਚੋਂ ਹਰ ਇਕ ਚੁੱਪਚਾਪ ਆਪਣੇ ਰੱਬ ਨੂੰ ਪੁਕਾਰ ਰਿਹਾ ਹੈ। ਨਮਾਜ ਪੜ੍ਹਦੇ ਸਮੇਂ ਜਾਂ ਇਬਾਦਤ ਕਰਦੇ ਸਮੇਂ ਆਵਾਜ਼ ਨੂੰ ਦੂਜਿਆਂ ਦੀ ਆਵਾਜ਼ ਤੋਂ ਉੱਚਾ ਨਹੀਂ ਕਰਨਾ ਚਾਹੀਦਾ।'
ਇਹ ਖ਼ਬਰ ਪੜ੍ਹੋ- ਐਜਿਸ ਬਾਊਲ ਨਾਲ ਜੁੜੀਆਂ ਹਨ ਭਾਰਤ ਦੀਆਂ ਕੌੜੀਆਂ ਯਾਦਾਂ
ਮੀਡੀਆ ਰਿਪੋਰਟਾਂ ਦੇ ਅਨੁਸਾਰ ਮੰਤਰਾਲਾ ਵਲੋਂ ਸ਼ਰੀਆ ਨਿਯਮਾਂ ਨੂੰ ਲਾਗੂ ਕੀਤੇ ਜਾਣ ਤੋਂ ਬਾਅਦ ਸ਼ੇਖ ਮੁਹੰਮਦ ਬਿਨ ਸਾਲੇਹ ਅਲ-ਉਥਾਮੀਨ ਅਤੇ ਸਾਲੇਹ ਬਿਨ ਫਵਜ਼ਾਨ ਅਲ-ਫਵਜਾਨ ਵਰਗੇ ਇਸਲਾਮਿਕ ਸਕਾਲਰ ਨੇ ਵੀ ਇਸਦਾ ਸਮਰਥਨ ਕਰਦੇ ਹੋਏ ਫਤਵਾ ਜਾਰੀ ਕੀਤਾ ਹੈ। ਇਸ 'ਚ ਵੀ ਅਜਾਨ ਅਤੇ ਇਕਾਮਤ ਤੋਂ ਇਲਾਵਾ ਮਸਜਿਦ 'ਚ ਬਾਹਰੀ ਲਾਊਡਸਪੀਕਰ ਦੀ ਵਰਤੋਂ 'ਤੇ ਪਾਬੰਦੀ ਲਗਾਈ ਗਈ ਹੈ। ਇਸ 'ਚ ਦੱਸਿਆ ਗਿਆ ਹੈ ਕਿ ਇਸ ਨਾਲ ਮਸਜਿਦਾਂ ਦੇ ਆਸਪਾਸ ਦੇ ਘਰਾਂ 'ਚ ਮਰੀਜ਼ਾਂ, ਬਜ਼ੁਰਗਾਂ ਅਤੇ ਬੱਚਿਆਂ ਨੂੰ ਨੁਕਸਾਨ ਪਹੁੰਚਦਾ ਹੈ। ਮੰਤਰਾਲਾ ਨੇ ਸਪੱਸ਼ਟ ਕੀਤਾ ਕਿ ਨਮਾਜ਼ 'ਚ ਇਮਾਮ ਦੀ ਆਵਾਜ਼ ਨੂੰ ਮਸਜਿਦ ਦੇ ਅੰਦਰ ਤੱਕ ਹੀ ਸੀਮਿਤ ਰੱਖਣਾ ਹੈ, ਇਸ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਕੋਈ ਲੋੜ ਨਹੀਂ ਹੈ। ਸਰਕੂਲਰ 'ਚ ਕਿਹਾ ਗਿਆ ਹੈ ਕਿ ਬਾਹਰੀ ਐਂਪਲੀਫਾਇਰਾਂ 'ਤੇ ਕੁਰਾਨ ਪੜ੍ਹਨਾ ਕੁਰਾਨ ਦੇ ਲਈ ਅਪਮਾਨਜਨਕ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਰਾਵਲਪਿੰਡੀ ’ਚ ਹਿੰਦੂ ਮੰਦਰ ’ਤੇ ਕੱਟੜਪੰਥੀਆਂ ਦਾ ਹਮਲਾ
NEXT STORY