ਮਾਸਕੋ— ਦੁਨੀਆ ਦਾ ਸਭ ਤੋਂ ਪਿਆਰਾ ਰਿਸ਼ਤਾ ਮਾਂ-ਬੱਚੇ ਦਾ ਹੁੰਦਾ ਹੈ। ਜੋ ਪਿਆਰ ਅਤੇ ਦੇਖਭਾਲ ਇਕ ਮਾਂ ਬੱਚੇ ਨੂੰ ਦੇ ਸਕਦੀ ਹੈ ਸ਼ਾਇਦ ਹੀ ਕੋਈ ਹੋਰ ਦੇ ਸਕਦਾ ਹੋਵੇ। ਇਸ ਦੁਨੀਆ ਵਿਚ ਜਿੱਥੇ ਮਾਂ-ਬੱਚੇ ਦੇ ਪਿਆਰ ਦੀਆਂ ਕਹਾਣੀਆਂ ਦੇਖਣ-ਸੁਨਣ ਨੂੰ ਮਿਲਦੀਆਂ ਹਨ, ਉੱਥੇ ਮਾਂ ਵੱਲੋਂ ਹੀ ਆਪਣੇ ਬੱਚੇ ਦੀ ਜਾਨ ਲੈ ਲੈਣ ਦੀਆਂ ਖਬਰਾਂ ਵੀ ਦੇਖਣ-ਸੁਨਣ ਨੂੰ ਮਿਲ ਜਾਂਦੀਆਂ ਹਨ।
ਅੱਜ ਦੇ ਇਸ ਮਾਮਲੇ ਵਿਚ 17 ਸਾਲ ਦੀ ਮਾਂ ਵਿਕਟੋਰੀਆ ਕੁਜ਼ਨੇਤਸੋਵਾ ਆਪਣੇ 9 ਮਹੀਨੇ ਦੇ ਬੱਚੇ ਨੂੰ ਘਰ ਵਿਚ ਇਕੱਲੇ ਛੱਡ ਕੇ ਦੋਸਤਾਂ ਨਾਲ ਪਾਰਟੀ ਕਰਨ ਲਈ ਚਲੀ ਗਈ ਸੀ। ਉਸ ਸਮੇਂ ਇਸ ਔਰਤ ਦਾ ਪਤੀ ਮਿਲਟਰੀ ਸਰਵਿਸ ਦੀ ਡਿਊਟੀ ਲਈ ਘਰੋਂ ਬਾਹਰ ਗਿਆ ਹੋਇਆ ਸੀ। ਇਕ ਪਾਸੇ ਇਹ ਮਾਂ ਦੋਸਤਾਂ ਨਾਲ ਜ਼ਿੰਦਗੀ ਦੇ ਮਜੇ ਲੈ ਰਹੀ ਸੀ ਤਾਂ ਦੂਜੇ ਪਾਸੇ ਬੱਚਾ ਭੁੱਖ ਨਾਲ ਤੜਫ ਰਿਹਾ ਸੀ।
ਹਫਤੇ ਭਰ ਇਹੀ ਸਿਲਸਿਲਾ ਚੱਲਦਾ ਰਿਹਾ। ਇਸ ਬਾਰੇ ਜਦੋਂ ਗੁਆਂਢੀਆਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਪਰ ਬੱਚਾ ਪਘੂੰੜੇ ਵਿਚ ਮਰਿਆ ਪਿਆ ਸੀ। ਇਹ ਸੋਚ ਕੇ ਹੀ ਦਿਲ ਕੰਬ ਉੱਠਦਾ ਹੈ ਕਿ ਭੁੱਖ ਨਾਲ ਰੋਂਦੇ ਬੱਚੇ ਦੀ ਜਾਨ ਕਿਵੇਂ ਤੜਫਦੇ ਹੋਏ ਨਿਕਲੀ ਹੋਵੇਗੀ।
ਵਿਕਟੋਰੀਆ ਕੁਜ਼ਨੇਤਸੋਵਾ ਰੂਸ ਦੇ ਰੋਸਤੇਵ ਵਿਚ ਪਤੀ ਅਤੇ ਬੱਚੇ ਨਾਲ ਰਹਿੰਦੀ ਸੀ। ਪਤੀ ਜਿਵੇਂ ਹੀ ਆਪਣੀ ਮਿਲਟਰੀ ਸਰਵਿਸ ਦੀ ਡਿਊਟੀ ਲਈ ਘਰੋਂ ਬਾਹਰ ਗਿਆ, ਉਦੋਂ ਹੀ ਵਿਕਟੋਰੀਆ ਆਪਣੇ ਬੇਟੇ ਨੂੰ ਘਰ ਅੰਦਰ ਲੌਕ ਕਰ ਕੇ ਮੌਜ-ਮਸਤੀ ਲਈ ਬਾਹਰ ਨਿਕਲ ਆਈ।
ਬੱਚੇ ਦੀ ਮੌਤ ਹੋ ਜਾਣ ਕਾਰਨ ਵਿਕਟੋਰੀਆ ਨੂੰ 10 ਸਾਲ ਦੀ ਜੇਲ ਦੀ ਸਜ਼ਾ ਹੋ ਚੁੱਕੀ ਹੈ। ਉਸ ਨੇ ਦੱਸਿਆ ਕਿ ਉਹ ਆਪਣੇ ਬੱਚੇ ਦੀ ਹੋਰ ਦੇਖਬਾਲ ਨਹੀਂ ਕਰਨਾ ਚਾਹੁੰਦੀ ਸੀ। ਵਿਕਟੋਰੀਆ ਨੇ ਇਹ ਵੀ ਖੁਲਾਸਾ ਕੀਤਾ ਕਿ ਬੱਚੇ ਦੇ ਜਨਮ ਲੈਂਦੇ ਹੀ ਉਸ ਨੇ ਆਪਣੇ ਬੇਟੇ ਨੂੰ ਯਤੀਮਖਾਨੇ ਛੱਡ ਦਿੱਤਾ ਸੀ ਪਰ 6 ਮਹੀਨੇ ਮਗਰੋਂ ਬੱਚਾ ਉਸ ਨੂੰ ਵਾਪਸ ਦੇ ਦਿੱਤਾ ਗਿਆ ਸੀ। ਵਿਕਟੋਰੀਆ ਦਾ ਪਤੀ ਹੁਣ ਉਸ ਨੂੰ ਤਲਾਕ ਦੇਣਾ ਚਾਹੁੰਦਾ ਹੈ।
ਮਿਆਂਮਾਰ 'ਚ ਜਾਰੀ ਹਿੰਸਾ ਨੂੰ ਲੈ ਕੇ ਘਿਰੀ ਆਂਗ ਸਾਨ ਸੂ ਕੀ, ਮਨੁੱਖੀ ਅਧਿਕਾਰ ਸਮੂਹਾਂ ਨੇ ਕੀਤੀ ਆਲੋਚਨਾ
NEXT STORY