ਲੰਡਨ— ਕੀ ਤੁਸੀਂ ਵੀ ਆਪਣੇ ਪਰਿਵਾਰ ਨਾਲ ਨਿਊਡਿਸਟ ਬੀਚ 'ਤੇ ਜਾਣਾ ਚਾਹੁੰਦੇ ਹੋ ਤਾਂ ਲੰਡਨ ਦਾ ਇਕ ਟੀਵੀ ਚੈਨਲ ਲੈ ਕੇ ਆਇਆ ਹੈ ਇਹ ਮੌਕੇ। ਚੈਨਲ ਇਕ ਡੋਕਿਊਮੈਂਟਰੀ ਲਈ ਅਜਿਹੇ ਪਰਿਵਾਰਾਂ ਦੀ ਭਾਲ ਕਰ ਰਿਹਾ ਹੈ ਜੋ ਨਿਊਡਿਸ ਬੀਚ 'ਤੇ ਜਾਣ ਦੇ ਚਾਹਵਾਨ ਹੋਣ। ਚੈਨਲ ਦਾ ਮੰਨਣਾਂ ਹੈ ਕਿ ਕਈ ਲੋਕ ਅਜਿਹਾ ਕਰਨਾ ਪਸੰਦ ਕਰਦੇ ਹਨ ਪਰ ਉਨ੍ਹਾਂ ਦੇ ਬੱਚੇ ਆਪਣੇ ਪਰਿਵਾਰ ਨਾਲ ਅਜਿਹੀ ਸਥਿਤੀ 'ਚ ਨਹੀਂ ਰਹਿਣਾ ਚਾਹੁੰਦੇ।
ਅਜਿਹੇ ਚਾਹਵਾਨ ਪਰਿਵਾਰਾਂ ਨੂੰ ਟੀਵੀ ਪ੍ਰੋਡਕਸ਼ਨ ਕੰਪਨੀ 7 ਵੰਡਰ ਮੌਕਾ ਦੇਵੇਗੀ। ਚੈਨਲ ਨੇ ਇਸ ਲਈ ਚਾਹਵਾਨ ਪਰਿਵਾਰਾਂ ਦੀਆਂ ਨਾਮਜ਼ਦਗੀਆਂ ਮੰਗੀਆਂ ਹਨ ਤੇ ਇਸ 'ਚ ਹਿੱਸਾ ਲੈਣ ਲਈ ਉਮਰ ਹੱਦ 16 ਸਾਲ ਰੱਖੀ ਹੈ। ਚੈਨਲ ਇਸ ਸ਼ੋਅ ਦਾ ਪ੍ਰਸਾਰਣ ਕਦੋਂ ਤੋਂ ਕਰੇਗਾ ਇਹ ਤਾਰੀਕ ਅਜੇ ਤੈਅ ਨਹੀਂ ਕੀਤੀ ਗਈ ਹੈ।
ਤਾਰਿਆਂ ਤੋਂ ਬਣੇ ਹਾਂ ਅਸੀਂ ਇਨਸਾਨ, ਖਰਬਾਂ ਪ੍ਰਕਾਸ਼ ਸਾਲ ਦੂਰ ਵਸੇ ਮ੍ਰਿਤਕ ਤਾਰੇ ਤੋਂ ਹੋਇਆ ਸੀ ਸਾਡਾ ਨਿਰਮਾਣ
NEXT STORY