ਵਾਸ਼ਿੰਗਟਨ— ਜੇ ਇਹ ਕਿਹਾ ਜਾਵੇ ਕਿ ਅਸੀਂ ਇਨਸਾਨ ਤਾਰਿਆਂ ਤੋਂ ਬਣੇ ਹਾਂ ਤਾਂ ਇਹ ਗਲਤ ਨਹੀਂ ਹੋਵੇਗਾ। ਖਗੋਲ ਵਿਗਿਆਨੀਆਂ ਦਾ ਕਹਿਣਾ ਹੈ ਕਿ ਜਿਨ੍ਹਾਂ ਅਣੁਆਂ ਤੋਂ ਸਾਡਾ ਸਰੀਰ ਬਣਿਆ ਹੈ, ਉਨ੍ਹਾਂ ਵਿਚੋਂ ਅੱਧੇ ਤੋਂ ਵੱਧ ਐਟਮਸ ਅਜਿਹੇ ਹਨ, ਜਿਨ੍ਹਾਂ ਦਾ ਜਨਮ ਸਾਡੀ ਆਕਾਸ਼ਗੰਗਾ 'ਮਿਲਕੀ ਵੇ' ਤੋਂ ਪਾਰ ਹੋਇਆ। ਤਾਰਿਆਂ ਦੇ ਧਮਾਕੇ ਤੋਂ ਬਾਅਦ ਪੁਲਾੜ ਵਿਚ ਚੱਲਣ ਵਾਲੀਆਂ ਹਵਾਵਾਂ ਦੀ ਮਦਦ ਨਾਲ ਇਹ ਕਣ ਸਾਡੇ ਸੌਰ ਮੰਡਲ ਵਿਚ ਆਏ। ਪੁਲਾੜ ਵਿਚ ਚੱਲਣ ਵਾਲੀਆਂ ਇਹ ਹਵਾਵਾਂ ਜੀਵਨ ਦੇ ਨਿਰਮਾਣ ਵਿਚ ਕਾਫੀ ਮਦਦਗਾਰ ਸਾਬਤ ਹੁੰਦੀਆਂ ਹਨ। ਇਨ੍ਹਾਂ ਦੀ ਰਫਤਾਰ ਬਹੁਤ ਜ਼ਿਆਦਾ ਹੁੰਦੀ ਹੈ।
ਖਗੋਲ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਹਵਾਵਾਂ ਲਗਭਗ 10 ਲੱਖ ਪ੍ਰਕਾਸ਼ ਸਾਲ ਦੀ ਦੂਰੀ ਤੈਅ ਕਰ ਸਕਦੀਆਂ ਹਨ। ਪਤਾ ਹੋਵੇ ਕਿ ਇਕ ਪ੍ਰਕਾਸ਼ ਸਾਲ 9 ਖਰਬ ਕਿਲੋਮੀਟਰ ਦੇ ਬਰਾਬਰ ਹੁੰਦਾ ਹੈ। ਅਸੀਂ ਜਿਨ੍ਹਾਂ ਚੀਜ਼ਾਂ ਤੋਂ ਬਣੇ ਹਾਂ, ਉਹ ਕਦੀ ਤਾਰਿਆਂ ਦਾ ਹਿੱਸਾ ਸੀ। 'ਦਿ ਗਾਰਡੀਅਨ' ਅਖਬਾਰ ਨੇ ਇਕ ਤਾਜ਼ਾ ਖਗੋਲੀ ਖੋਜ ਦੇ ਨਤੀਜਿਆਂ ਦੇ ਹਵਾਲੇ ਤੋਂ ਇਹ ਜਾਣਕਾਰੀ ਦਿੱਤੀ ਹੈ। ਖਗੋਲ ਵਿਗਿਆਨੀਆਂ ਦਾ ਇਹ ਨਤੀਜਾ ਹੋ ਸਕਦਾ ਹੈ ਕਿ ਤੁਹਾਨੂੰ ਨਾਟਕੀ ਲੱਗੇ ਪਰ ਹੈ ਇਹ ਬਿਲਕੁਲ ਸੱਚ। ਆਕਾਸ਼ਗੰਗਾਵਾਂ ਅਨੰਤ ਕਾਲ ਤੱਕ ਬਹੁਤ ਵਿਸ਼ਾਲ ਮਾਤਰਾ ਵਿਚ ਪਦਾਰਥਾਂ ਨੂੰ ਸੋਖਦੀਆਂ ਰਹਿੰਦੀਆਂ ਹਨ। ਜਦੋਂ ਤਾਰਿਆਂ ਦੀ ਉਮਰ ਪੂਰੀ ਹੋ ਜਾਂਦੀ ਹੈ ਤਾਂ ਉਹ ਫਟ ਜਾਂਦੇ ਹਨ। ਇਸ ਧਮਾਕੇ ਕਾਰਨ ਉਨ੍ਹਾਂ ਤੋਂ ਨਿਕਲੇ ਪਦਾਰਥ ਗੁਆਂਢੀ ਆਕਾਸ਼ਗੰਗਾਵਾਂ ਵਲੋਂ ਗ੍ਰਹਿਣ ਕਰ ਲਏ ਜਾਂਦੇ ਹਨ। ਸੁਪਰਨੋਵਾ (ਅਧਿਨੋਵਾ ਉਨ੍ਹਾਂ ਤਾਰਿਆਂ ਨੂੰ ਕਿਹਾ ਜਾਂਦਾ ਹੈ, ਜੋ ਧਮਾਕਾ ਹੋਣ ਕਾਰਨ ਚਮਕਦੇ ਹਨ) ਧਮਾਕੇ ਕਾਰਨ ਖਰਬਾਂ ਟਨ ਅਣੂ ਪੁਲਾੜ ਵਿਚ ਫੈਲ ਜਾਂਦੇ ਹਨ। ਧਮਾਕੇ ਦੀ ਰਫਤਾਰ ਕਾਰਨ ਇਹ ਕਣ ਇੰਨੀ ਤੇਜ਼ ਰਫਤਾਰ ਨਾਲ ਨਿਕਲਦੇ ਹਨ ਕਿ ਉਨ੍ਹਾਂ ਦੇ ਆਕਾਸ਼ਗੰਗਾ ਦਾ ਗਰੂਤਾਕਰਸ਼ਣ ਬਲ ਵੀ ਉਨ੍ਹਾਂ ਨੂੰ ਖਿੱਚ ਕੇ ਰੋਕ ਨਹੀਂ ਪਾਉਂਦਾ। ਇਹ ਕਣ ਵਿਸ਼ਾਲ ਬੱਦਲਾਂ ਦਾ ਰੂਪ ਲੈ ਕੇ ਗੁਆਂਢੀ ਤਾਰਿਆਂ, ਆਕਾਸ਼ ਗੰਗਾਵਾਂ ਅਤੇ ਸੌਰ ਮੰਡਲਾਂ ਵਿਚ ਫੈਲ ਜਾਂਦੇ ਹਨ।
ਖਗੋਲ ਵਿਗਿਆਨੀਆਂ ਨੂੰ ਲੰਮੇ ਸਮੇਂ ਤੋਂ ਪਤਾ ਸੀ ਕਿ ਤਾਰਿਆਂ ਦੇ ਅੰਦਰ ਬਣੇ ਪਦਾਰਥ ਅਤੇ ਕਣ ਇਕ ਆਕਾਸ਼ਗੰਗਾ ਤੋਂ ਦੂਜੀ ਆਕਾਸ਼ਗੰਗਾ ਤੱਕ ਪਹੁੰਚ ਸਕਦੇ ਹਨ। ਹੁਣ ਇਸ ਤਾਜ਼ਾ ਖੋਜ ਤੋਂ ਪਹਿਲੀ ਵਾਰ ਇਹ ਪਤਾ ਲੱਗਾ ਹੈ ਕਿ ਸਾਡੀ ਆਕਾਸ਼ਗੰਗਾ ਅਤੇ ਇਸਦੇ ਬਰਾਬਰ ਆਕਾਰ ਵਾਲੀਆਂ ਆਕਾਸ਼ਗੰਗਾਵਾਂ ਦੇ ਅੱਧੇ ਤੋਂ ਵੱਧ ਪਦਾਰਥ ਕਿਸੇ ਹੋਰ ਆਕਾਸ਼ਗੰਗਾ ਤੋਂ ਆਏ ਹੋ ਸਕਦੇ ਹਨ। ਇਸ ਤਰ੍ਹਾਂ ਆਕਾਸ਼ਗੰਗਾਵਾਂ ਵਿਚ ਫੈਲਣ ਵਾਲੇ ਹਾਈਡ੍ਰੋਜਨ ਅਤੇ ਹੀਲੀਅਮ ਤੋਂ ਨਵੇਂ ਤਾਰਿਆਂ ਦੀ ਰਚਨਾ ਹੁੰਦੀ ਹੈ। ਉਥੇ ਹੀ ਭਾਰੇ ਪਦਾਰਥ ਜੋ ਖੁਦ ਤਾਰਿਆਂ ਵਿਚ ਪੈਦਾ ਹੋ ਕੇ ਧਮਾਕੇ ਤੋਂ ਬਾਅਦ ਫੈਲ ਜਾਂਦੇ ਹਨ, ਉਹ ਧੂਮਕੇਤੂ, ਐਸਟਰਾਡ, ਗ੍ਰਹਿ ਅਤੇ ਬਾਕੀ ਜੀਵਨ ਦੇ ਨਿਰਮਾਣ 'ਚ ਕੱਚਾ ਮਾਲ ਸਾਬਤ ਹੁੰਦੇ ਹਨ।
ਨਾਰਥ ਵੈਸਟਨ ਯੂਨੀਵਰਸਿਟੀ ਦੇ ਇਕ ਖਗੋਲ ਵਿਗਿਆਨੀ ਡੇਨੀਅਲ ਅਲਜਾਰ ਨੇ ਕਿਹਾ ਕਿ ਇਸ ਵਿਸ਼ਾਲ ਬ੍ਰਹਿਮੰਡ ਵਿਚ ਆਪਣੀ ਥਾਂ ਪਤਾ ਕਰਨ ਵਿਚ ਵਿਗਿਆਨ ਕਾਫੀ ਮਦਦ ਕਰਦਾ ਹੈ। ਅਸੀਂ ਇਸ ਆਕਾਸ਼ਗੰਗਾ ਨੂੰ ਆਪਣਾ ਸਮਝਦੇ ਹਾਂ ਪਰ ਅਸਲ ਵਿਚ ਅਸੀਂ ਖੁਦ ਵੀ ਤਾਂ ਇਥੋਂ ਦੇ ਨਹੀਂ। ਦੇਖਿਆ ਜਾਵੇ ਤਾਂ ਅਸੀਂ ਇਥੋਂ ਆਏ ਹਾਂ ਅਤੇ ਇਥੇ ਵਸੇ ਹਾਂ।
ਡੋਕਲਾਮ ਵਿਵਾਦ 'ਤੇ ਡੋਭਾਲ ਦੀ ਚੀਨੀ ਹਮਅਹੁਦਾ ਨਾਲ ਹੋਈ ਗੱਲਬਾਤ
NEXT STORY