ਓਟਾਵਾ— ਓਟਾਵਾ 'ਚ ਅੱਧਾ ਘੋੜਾ ਅਤੇ ਡਰੈਗਨ ਵਰਗੇ ਮਸ਼ੀਨੀ ਜਾਨਵਰ ਕੈਨੇਡਾ ਵਾਸੀਆਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਐਤਵਾਰ ਦੀ ਰਾਤ ਨੂੰ ਓਟਾਵਾ ਦੇ ਲੇਬਰਟਨ ਫਲੈਟਸ 'ਚ ਪਹੁੰਚੇ। ਮਸ਼ੀਨੀ ਜਾਨਵਰ ਨੂੰ ਦੇਖਣ ਲਈ ਵੱਡੀ ਗਿਣਤੀ 'ਚ ਲੋਕ ਸੜਕਾਂ 'ਤੇ ਉਤਰ ਰਹੇ ਹਨ। ਓਟਾਵਾ 'ਚ ਘੁੰਮ ਰਹੇ ਇਸ ਮਸ਼ੀਨੀ ਜਾਨਵਰਾਂ ਨੂੰ 7,50,000 ਲੋਕ ਦੇਖ ਚੁੱਕੇ ਹਨ। ਹਜ਼ਾਰਾਂ ਲੋਕਾਂ ਨੇ ਐਤਵਾਰ ਨੂੰ ਇਸ ਜਾਨਵਰ ਨੂੰ ਦੇਖਣ ਅਤੇ ਉਸ ਨਾਲ ਜੁੜੀ ਕਹਾਣੀ ਬਾਰੇ ਜਾਣਨ ਦੀ ਉਤਸੁਕਤਾ ਦੇਖੀ ਗਈ।
ਇਸ ਖਾਸ ਤਰ੍ਹਾਂ ਦੇ ਜਾਨਵਰ ਨੂੰ ਬਣਾਉਣ ਲਈ ਸਖਤ ਮਿਹਨਤ ਕੀਤੀ ਗਈ ਹੈ ਅਤੇ ਉਸ ਨੂੰ 3.5 ਮਿਲੀਅਨ ਡਾਲਰ ਖਰਚੇ ਗਏ ਹਨ। ਇਹ ਜਾਨਵਰ ਅਸਲ ਜਾਨਵਰਾਂ ਵਾਂਗ ਜਾਪਦਾ ਹੈ, ਪਹਿਲੀ ਨਜ਼ਰ 'ਚ ਦੇਖਣ ਵਾਲੇ ਡਰ ਜਾਂਦੇ ਹਨ। ਅੱਧਾ ਘੋੜਾ ਅਤੇ ਡਰੈਗਨ ਦੇ ਇਸ ਮਸ਼ੀਨੀ ਜਾਨਵਰਾਂ ਨੂੰ ਦੇਖ ਕੇ ਬੱਚੇ ਬਹੁਤ ਖੁਸ਼ ਹੋ ਰਹੇ ਹਨ ਅਤੇ ਉਸ ਨਾਲ ਤਸਵੀਰਾਂ ਲੈ ਰਹੇ ਹਨ।
ਐਤਵਾਰ ਦੀ ਰਾਤ ਨੂੰ ਕੈਨੇਡਾ ਦੀ ਸੁਪਰੀਮ ਕੋਰਟ ਦੇ ਸਾਹਮਣੇ ਉਮੀਦ ਤੋਂ ਵਧ ਲੋਕਾਂ ਦੀ ਭੀੜ ਲੱਗ ਗਈ। ਮਸ਼ੀਨੀ ਜਾਨਵਰ ਦੇ ਆਯੋਜਕਾਂ ਨੇ ਇਸ ਭੀੜ ਨੂੰ ਦਿਖਾਉਣ ਵਾਸਤੇ ਵੱਡੀ ਟੀ. ਵੀ. ਸਕ੍ਰੀਨ ਵੀ ਲਾਈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਓਟਾਵਾ ਦੇ ਸਿਟੀ ਹਾਲ 'ਚ ਇਸ ਮਸ਼ੀਨੀ ਜਾਨਵਰ ਨੂੰ ਦੇਖਣ ਲਈ ਲੋਕ ਪੁੱਜੇ ਸਨ।
ਜੇਕਰ ਤੁਸੀਂ ਵੀ ਮਾਲ ਵਿਚ ਮੌਜੂਦ ਐਸਕੇਲੇਟਰ ਪੌੜੀਆਂ ਦੀ ਵਰਤੋਂ ਕਰਦੇ ਹੋ ਤਾਂ ਹੋ ਜਾਓ ਸਾਵਧਾਨ (ਵੀਡੀਓ)
NEXT STORY