ਪੈਰਿਸ-ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਂ ਨੇ ਸੰਯੁਕਤ ਵਪਾਰਕ ਕਾਰਜ ਯੋਜਨਾ (ਜੇ.ਸੀ.ਪੀ.ਓ.ਏ.) ਦੀ ਉਲੰਘਣਾ ਨੂੰ ਲੈ ਕੇ ਈਰਾਨ ਦੇ ਫੈਸਲੇ 'ਤੇ ਚਿੰਤਾ ਜ਼ਾਹਰ ਕੀਤੀ ਹੈ। ਮੈਕ੍ਰੋਂ ਨੇ ਮੰਗਲਵਾਰ ਨੂੰ ਈਰਾਨੀ ਰਾਸ਼ਟਰਪਤੀ ਹਸਨ ਰੂਹਾਨੀ ਨਾਲ ਟੈਲੀਫੋਨ 'ਤੇ ਗੱਲਬਾਤ ਦੌਰਾਨ ਮਾਮਲੇ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ।
ਇਹ ਵੀ ਪੜ੍ਹੋ -'ਪਾਕਸਿਤਾਨ ਅੱਤਵਾਦ ਪੈਦਾ ਕਰਨ ਵਾਲੀ ਫੈਕਟਰੀ'
ਫ੍ਰਾਂਸੀਸੀ ਸਰਕਾਰ ਵੱਲੋਂ ਜਾਰੀ ਬਿਆਨ 'ਚ ਇਹ ਜਾਣਕਾਰੀ ਦਿੱਤੀ ਗਈ। ਬਿਆਨ 'ਚ ਕਿਹਾ ਗਿਆ ਫਰਾਂਸ ਦੇ ਰਾਸ਼ਟਰਪਤੀ ਨੇ 2015 ਦੇ ਵਿਯਨਾ ਸਮਝੌਤੇ ਦੀ ਉਲੰਘਣਾ ਨੂੰ ਲੈ ਕੇ ਈਰਾਨ ਦੇ ਫੈਸਲੇ 'ਤੇ ਡੂੰਘੀ ਚਿੰਤਾ ਜ਼ਾਹਰ ਕੀਤੀ ਹੈ। ਇਸ ਦੇਸ਼ ਨੂੰ ਆਪਣੀਆਂ ਜ਼ਿੰਮੇਵਾਰੀਆਂ ਦੇ ਪਾਲਨ ਲਈ ਇਸ ਸਮਝੌਤੇ 'ਤੇ ਪਰਤਣ ਦੀ ਲੋੜ ਹੈ।
ਇਹ ਵੀ ਪੜ੍ਹੋ -ਮਿਆਂਮਾਰ 'ਚ ਸੁਰੱਖਿਆ ਬਲਾਂ ਦੀ ਕਾਰਵਾਈ 'ਚ 6 ਪ੍ਰਦਰਸ਼ਨਕਾਰੀਆਂ ਦੀ ਮੌਤ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
'ਪਾਕਸਿਤਾਨ ਅੱਤਵਾਦ ਪੈਦਾ ਕਰਨ ਵਾਲੀ ਫੈਕਟਰੀ'
NEXT STORY