ਵਾਸ਼ਿੰਗਟਨ (ਵਿਸ਼ੇਸ਼)– ਅਮਰੀਕੀ ਚੋਣਾਂ ’ਚ ਪ੍ਰਚਾਰ ਕੀਤੀ ਗਈ ਪ੍ਰਵਾਸੀ ਨੀਤੀ ਨੂੰ ਲੈ ਕੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਕ ਆਪਸ ’ਚ ਹੀ ਭਿੜ ਗਏ ਹਨ। ਟਰੰਪ ਦੇ ਸਮਰਥਕਾਂ ਦੇ ਕੱਟੜਪੰਥੀ ਸਮੂਹ ਮੈਗਾ (ਮੇਕ ਅਮੈਰਿਕਾ ਗ੍ਰੇਟ ਅਗੇਨ) ਦੇ ਮੈਂਬਰਾਂ ਅਤੇ ਟਰੰਪ ਸਮਰਥਕ ਅਰਬਪਤੀ ਐਲਨ ਮਸਕ ਵਿਚਾਲੇ ਮਾਹਿਰ ਆਈ.ਟੀ. ਇੰਜੀਨੀਅਰਾਂ ਨੂੰ ਬਾਹਰ ਕਰਨ ’ਤੇ ਆਪਸ ’ਚ ਹੀ ਵਿਵਾਦ ਹੋ ਗਿਆ ਹੈ।
ਟਰੰਪ ਵੱਲੋਂ ਸ਼੍ਰੀਰਾਮ ਕ੍ਰਿਸ਼ਣਨ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ਨੀਤੀ ਦਾ ਸੀਨੀਅਰ ਸਲਾਹਕਾਰ ਬਣਾਏ ਜਾਣ ਕਾਰਨ ਮੈਗਾ ਸਮੂਹ ਦੇ ਮੈਂਬਰ ਨਾਰਾਜ਼ ਹੋ ਗਏ ਹਨ। ਨਿਯੁਕਤੀ ਪਿੱਛੋਂ ਕ੍ਰਿਸ਼ਣਨ ਨੇ ਬਿਆਨ ਦਿੱਤਾ ਹੈ ਕਿ ਸਾਨੂੰ ਵਿਦੇਸ਼ਾਂ ਵਿਚ ਪੈਦਾ ਹੋਏ ਆਈ.ਟੀ. ਇੰਜੀਨੀਅਰਾਂ ਦੀ ਲੋੜ ਹੈ। ਪਹਿਲੀ ਪੀੜ੍ਹੀ ਦੇ ਇੰਜੀਨੀਅਰ ਵੀ ਵਿਦੇਸ਼ਾਂ ’ਚ ਪੈਦਾ ਹੋਏ ਸਨ।
ਇਹ ਵੀ ਪੜ੍ਹੋ- 2 ਦਿਨ ਪਏ ਮੀਂਹ ਨੇ 8 ਡਿਗਰੀ ਤੱਕ ਡੇਗਿਆ ਪਾਰਾ, ਜਾਣੋ ਆਉਣ ਵਾਲੇ ਦਿਨਾਂ 'ਚ ਕਿਹੋ ਜਿਹਾ ਰਹੇਗਾ ਮੌਸਮ ਦਾ ਹਾਲ
ਇਸ ਤੋਂ ਬਾਅਦ ਮੈਗਾ ਸਮੂਹ ਦੀ ਕੱਟੜ ਦੱਖਣਪੰਥੀ ਵਰਕਰ ਲੌਰਾ ਲੂਮਰ ਤੇ ਮੈਟ ਗਾਇਤਜ਼ ਸ਼੍ਰੀਰਾਮ ਕ੍ਰਿਸ਼ਣਨ ਦੀ ਨਿਯੁਕਤੀ ਦੇ ਖੁੱਲ੍ਹੇ ਵਿਰੋਧ ’ਚ ਉਤਰ ਆਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਨਿਯੁਕਤੀ ਅਤੇ ਕ੍ਰਿਸ਼ਣਨ ਦਾ ਬਿਆਨ ਟਰੰਪ ਦੇ ਉਸ ਚੋਣ ਵਾਅਦੇ ਦੇ ਖਿਲਾਫ ਹੈ ਕਿ ਅਪ੍ਰਵਾਸੀਆਂ ਨੂੰ ਉਨ੍ਹਾਂ ਦੇ ਦੇਸ਼ ’ਚ ਭੇਜਿਆ ਜਾਵੇਗਾ।
ਲੌਰਾ ਲੂਮਰ ਉਹੀ ਹਨ ਜਿਨ੍ਹਾਂ ਨੇ ਚੋਣ ਪ੍ਰਚਾਰ ਦੌਰਾਨ ਹੈਤੀ ਦੇ ਪ੍ਰਵਾਸੀਆਂ ਖਿਲਾਫ ਟਰੰਪ ਦੇ ਸਮਰਥਨ ’ਚ ਇਹ ਅਫਵਾਹ ਫੈਲਾਈ ਸੀ ਕਿ ਉਹ ਪ੍ਰਵਾਸੀ ਅਮਰੀਕੀਆਂ ਦੇ ਪਾਲਤੂ ਜਾਨਵਰਾਂ ਨੂੰ ਚੋਰੀ ਕਰ ਕੇ ਖਾ ਰਹੇ ਹਨ।
ਇਹ ਵੀ ਪੜ੍ਹੋ- ''ਅਸੁਵਿਧਾ ਲਈ ਮੁਆਫ਼ ਕਰਨਾ...'', ਨਵੇਂ ਸਾਲ ਮੌਕੇ ਰੇਲ ਯਾਤਰੀਆਂ ਨੂੰ ਝੱਲਣੀ ਪਵੇਗੀ ਭਾਰੀ ਪਰੇਸ਼ਾਨੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅੰਮ੍ਰਿਤਸਰ ਤੋਂ ਬੈਂਕਾਕ ਦੀ Direct Flight ਨੇ ਭਰੀ ਉਡਾਣ, ਪਹਿਲੇ ਦਿਨ ਗਏ 163 ਯਾਤਰੀ
NEXT STORY