ਸਿਓਲ : ਦੱਖਣੀ ਕੋਰੀਆ ਵਿਚ 181 ਲੋਕਾਂ ਨੂੰ ਲੈ ਕੇ ਜਾ ਰਿਹਾ ਇਕ ਜਹਾਜ਼ ਐਤਵਾਰ ਨੂੰ ਹਾਦਸਾਗ੍ਰਸਤ ਹੋ ਗਿਆ, ਜਿਸ ਵਿਚ 28 ਲੋਕਾਂ ਦੀ ਮੌਤ ਹੋ ਗਈ। ਲੈਂਡਿੰਗ ਵੇਲੇ ਜਹਾਜ਼ ਰਨਵੇਅ ਤੋਂ ਹੇਠਾਂ ਉਤਰ ਗਿਆ ਜਿਸ ਕਾਰਨ ਇਹ ਵੱਡਾ ਹਾਦਸਾ ਵਾਪਰ ਗਿਆ। ਰਾਇਟਰਜ਼ ਮੁਤਾਬਕ, ਦੱਖਣੀ ਕੋਰੀਆ ਦੇ ਮੁਆਨ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇਕ ਜਹਾਜ਼ ਦੇ ਰਨਵੇਅ ਤੋਂ ਹੇਠਾਂ ਉਤਰਨ ਕਾਰਨ ਉਹ ਹਾਦਸਾਗ੍ਰਸਤ ਹੋ ਗਿਆ, ਜਿਸ ਵਿਚ 28 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜੇਜੂ ਏਅਰ ਦਾ ਜਹਾਜ਼ 175 ਯਾਤਰੀਆਂ ਅਤੇ 6 ਫਲਾਈਟ ਅਟੈਂਡੈਂਟਾਂ ਨੂੰ ਲੈ ਕੇ ਬੈਂਕਾਕ ਤੋਂ ਵਾਪਸ ਆ ਰਿਹਾ ਸੀ ਅਤੇ ਲੈਂਡਿੰਗ ਦੌਰਾਨ ਹਾਦਸਾਗ੍ਰਸਤ ਹੋ ਗਿਆ। ਹਵਾਈ ਅੱਡਾ ਦੱਖਣੀ ਕੋਰੀਆ ਦੇ ਦੱਖਣੀ ਹਿੱਸੇ ਵਿਚ ਹੈ। ਸਥਾਨਕ ਮੀਡੀਆ ਦੁਆਰਾ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ 'ਚ ਜਹਾਜ਼ 'ਚੋਂ ਧੂੰਆਂ ਨਿਕਲਦਾ ਹੋਇਆ ਦਿਖਾਈ ਦੇ ਰਿਹਾ ਹੈ।
ਯੋਨਹਾਪ ਨਿਊਜ਼ ਏਜੰਸੀ ਮੁਤਾਬਕ ਜਹਾਜ਼ ਰਨਵੇਅ ਤੋਂ ਉਤਰ ਕੇ ਵਾੜ ਨਾਲ ਟਕਰਾ ਗਿਆ। ਇਹ ਘਟਨਾ ਦੱਖਣੀ-ਪੱਛਮੀ ਤੱਟ ਹਵਾਈ ਅੱਡੇ 'ਤੇ ਸਥਾਨਕ ਸਮੇਂ ਅਨੁਸਾਰ ਸਵੇਰੇ 9:07 ਵਜੇ ਵਾਪਰੀ। ਦੱਖਣੀ ਕੋਰੀਆ ਦੇ ਕਾਰਜਕਾਰੀ ਰਾਸ਼ਟਰਪਤੀ ਚੋਈ ਸੁੰਗ-ਮੋਕ ਨੇ ਰਾਹਤ ਅਤੇ ਬਚਾਅ ਕਾਰਜ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪ੍ਰਵਾਸੀ ਨੀਤੀ ’ਤੇ ਮਸਕ ਤੇ ਭਾਰਤਵੰਸ਼ੀਆਂ ਨਾਲ ਭਿੜੇ ਟਰੰਪ ਦੇ ਕੱਟੜਪੰਥੀ MAGA ਸਮਰਥਕ
NEXT STORY