ਇਸਲਾਮਾਬਾਦ— ਪਾਕਿਸਤਾਨੀ ਧੀ ਮਲਾਲਾ ਯੂਸਫਜ਼ਾਈ ਇਸ ਸਮੇਂ ਲੰਡਨ 'ਚ ਪੜ੍ਹਾਈ ਕਰ ਰਹੀ ਹੈ। ਔਰਤਾਂ ਦੇ ਹੱਕ ਲਈ ਉਹ ਹਮੇਸ਼ਾ ਅੱਗੇ ਰਹੀ ਹੈ। ਮਲਾਲਾ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਆਪਣੀ ਮਾਂ ਨਾਲ ਆਪਣੀ ਇਕ ਤਸਵੀਰ ਸਾਂਝੀ ਕੀਤੀ ਹੈ। ਬਿਨਾਂ ਕੁੱਝ ਕਹੇ ਹੀ ਇਹ ਤਸਵੀਰ ਮਾਂ-ਧੀ ਦੇ ਗੂੜ੍ਹੇ ਰਿਸ਼ਤੇ ਨੂੰ ਦਰਸਾਉਂਦੀ ਹੈ। ਮਲਾਲਾ ਨੇ ਇਸ ਦੇ ਨਾਲ ਹੀ ਆਪਣੀ ਮਾਂ ਦੀ ਸਿਫਤ 'ਚ ਕੁੱਝ ਸ਼ਬਦ ਲਿਖੇ ਹਨ।
ਮਲਾਲਾ ਨੇ ਲਿਖਿਆ,''ਮੇਰੀ ਖੂਬਸੂਰਤ ਮਾਂ, ਜੋ ਮੇਰੀ ਸਹੇਲੀ, ਰੋਲ ਮਾਡਲ, ਮੇਰੀ ਤਾਕਤ, ਮੇਰਾ ਦਿਲ ਤੇ ਮੇਰੀ ਰੂਹ ਹੈ।'' ਇਕ ਮਾਂ ਨੂੰ ਉਸ ਸਮੇਂ ਕਿੰਨੀ ਖੁਸ਼ੀ ਹੁੰਦੀ ਹੈ ਜਦ ਉਸ ਦੀ ਧੀ ਉਸ ਨੂੰ ਇੰਨਾ ਵੱਡਾ ਸਨਮਾਨ ਦਿੰਦੀ ਹੈ। ਸੱਚਮੁੱਚ ਮਾਂ ਬੱਚੇ ਦੀ ਰੂਹ ਹੁੰਦੀ ਹੈ ਅਤੇ ਮਲਾਲਾ ਦੇ ਇਹ ਸ਼ਬਦ ਹਰ ਕਿਸ ਨੂੰ ਭਾਵੁਕ ਕਰ ਦੇਣ ਵਾਲੇ ਹਨ। ਪਿਛਲੇ ਸਮੇਂ 'ਚ ਮਲਾਲਾ ਨੇ ਜੋ ਕੁੱਝ ਸਹਿਣ ਕੀਤਾ ਹੈ ਉਸ ਦੀ ਤਾਕਤ ਦੇਣ ਲਈ ਉਸ ਦੀ ਮਾਂ ਦਾ ਸਭ ਤੋਂ ਵੱਡਾ ਹੱਥ ਸੀ। ਇਸੇ ਲਈ ਉਹ ਅੱਜ ਵੀ ਔਰਤਾਂ ਦੇ ਹੱਕ ਲਈ ਆਵਾਜ਼ ਉਠਾ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਮਲਾਲਾ ਬਹੁਤ ਸਾਰੇ ਖਿਤਾਬ ਪ੍ਰਾਪਤ ਕਰ ਚੁੱਕੀ ਹੈ ਤੇ ਇਨ੍ਹਾਂ 'ਚੋਂ ਇਕ ਕੈਨੇਡਾ 'ਚ ਵੀ ਉਸ ਨੂੰ ਪ੍ਰਾਪਤ ਹੋਇਆ ਸੀ।
ਵਿਦੇਸ਼ 'ਚ ਰਹਿ ਰਹੇ ਭਾਰਤੀ ਪਰਿਵਾਰ 'ਤੇ ਟੁੱਟਾ ਦੁੱਖਾਂ ਦਾ ਪਹਾੜ, ਹੋਈ ਇਕਲੌਤੀ ਧੀ ਦੀ ਮੌਤ
NEXT STORY