ਕੁਆਲਾਲੰਪੁਰ — ਮਲੇਸ਼ੀਆ ਦੇ ਸ਼ਾਹੀ ਪਰਿਵਾਰ ਨੇ ਵੀਰਵਾਰ ਨੂੰ ਨਵੇਂ ਰਾਜਾ ਦੀ ਚੋਣ ਕੀਤੀ ਹੈ। ਸੁਲਤਾਨ ਅਬਦੁੱਲਾ ਸੁਲਤਾਨ ਨੂੰ ਨਵਾਂ ਰਾਜਾ ਚੁਣਿਆ ਗਿਆ ਹੈ। ਖੇਡ-ਪ੍ਰੇਮੀ ਅਬਦੁੱਲਾ ਫੀਫਾ ਸਮੇਤ ਖੇਡ ਨਾਲ ਜੁੜੀਆਂ ਕਈ ਸੰਸਥਾਵਾਂ 'ਚ ਅਹਿਮ ਅਹੁਦਿਆਂ 'ਤੇ ਰਹਿ ਚੁੱਕੇ ਹਨ। ਮਲੇਸ਼ੀਆ ਦੇ ਇਸਲਾਮੀ ਰਾਜਸ਼ਾਹੀ ਦੀ ਵਿਸ਼ੇਸ਼ ਬੈਠਕ ਦੌਰਾਨ ਉਨ੍ਹਾਂ ਨੂੰ ਨਵਾਂ ਰਾਜਾ ਚੁਣਿਆ ਗਿਆ। ਸੁਲਤਾਨ ਅਬਦੁੱਲਾ ਨੂੰ 16ਵਾਂ ਰਾਜਾ ਚੁਣਿਆ ਗਿਆ ਹੈ। ਉਨ੍ਹਾਂ ਦਾ 5 ਸਾਲ ਦਾ ਕਾਰਜਕਾਲ 31 ਜਨਵਰੀ, 2019 ਤੋਂ ਸ਼ੁਰੂ ਹੋਵੇਗਾ।
ਬੀਤੇ ਮਹੀਨੇ ਸੁਲਤਾਨ ਮੁਹੰਮਦ 5ਵੇਂ ਨੇ ਸਾਬਕਾ ਰੂਸੀ ਸੁੰਦਰੀ ਨਾਲ ਕਥਿਤ ਵਿਆਹ ਦੀਆਂ ਖਬਰਾਂ ਸਾਹਮਣੇ ਆਉਣ ਤੋਂ ਬਾਅਦ ਰਾਜਗੱਦੀ ਛੱਡ ਦਿੱਤੀ ਸੀ, ਜਿਸ ਤੋਂ ਬਾਅਦ ਨਵੇਂ ਰਾਜਾ ਦੀ ਭਾਲ ਸ਼ੁਰੂ ਹੋ ਗਈ ਸੀ। ਸੁਲਤਾਨ ਮੁਹੰਮਦ 5ਵੇਂ ਦੇ ਫੈਸਲੇ ਨੇ ਪੂਰੇ ਮਲੇਸ਼ੀਆ ਨੂੰ ਹੈਰਾਨ ਕਰ ਦਿੱਤਾ ਸੀ। ਮੁਸਲਿਮ ਬਹੁਲ ਮਲੇਸ਼ੀਆ ਦੇ ਇਤਿਹਾਸ 'ਚ ਪਹਿਲੀ ਵਾਰ ਕਿਸੇ ਰਾਜਾ ਨੇ 5 ਸਾਲ ਦਾ ਆਪਣਾ ਕਾਰਜਕਾਲ ਪੂਰਾ ਕਰਨ ਤੋਂ ਪਹਿਲਾਂ ਹੀ ਗੱਦੀ ਤਿਆਗ ਦਿੱਤੀ ਸੀ। ਉਹ 2 ਸਾਲਾਂ ਤੱਕ ਰਾਜਾ ਰਹੇ। ਮਲੇਸ਼ੀਆ 'ਚ ਸੰਵਿਧਾਨਕ ਰਾਜਤੰਤਰ ਹੈ, ਜਿਸ 'ਚ ਇਕ ਅਨੋਖੀ ਵਿਵਸਥਾ ਦੇ ਤਹਿਤ ਇਸਲਾਮੀ ਸ਼ਾਹੀ ਪਰਿਵਾਰ ਦੀ ਅਗਵਾਈ ਵਾਲੇ ਦੇਸ਼ ਦੇ 9 ਰਾਜਾਂ ਦੇ ਸ਼ਾਸਕਾਂ ਵਿਚਾਲੇ ਰਾਸ਼ਟਰੀ ਰਾਜਗੱਦੀ ਹਰ 5 ਸਾਲ 'ਚ ਬਦਲ ਜਾਂਦੀ ਹੈ।
ਤੰਜਾਨੀਆ 'ਚ ਸੜਕ ਹਾਦਸਾ, 4 ਲੋਕਾਂ ਦੀ ਮੌਤ 42 ਜ਼ਖਮੀ
NEXT STORY