ਡਾਰ ਐੱਸ ਸਲਾਮ— ਤੰਜਾਨੀਆ ਦੇ ਪੱਛਮੀ ਇਲਾਕੇ ਕਿਗੋਮਾ 'ਚ ਇਕ ਬੱਸ ਅਚਾਨਕ ਪਲਟਨ ਨਾਲ 4 ਯਾਤਰੀਆਂ ਦੀ ਮੌਤ ਹੋ ਗਈ ਤੇ 42 ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਕਿਗੋਮਾ ਇਲਾਕੇ ਦੇ ਪੁਲਸ ਕਮਾਂਡਰ ਮਾਰਟਿਨ ਓਟਿਨੀਓ ਦਾ ਕਹਿਣਾ ਹੈ ਕਿ ਘਟਨਾ ਬੁੱਧਵਾਰ ਸਥਾਨਕ ਸਮੇਂ ਮੁਤਾਬਕ ਰਾਤ 10 ਵਜੇ ਹੋਈ। ਇਹ ਬੱਸ ਸ਼ਿਨਯਾਂਗਾ ਤੇ ਤੋਬਾਰਾ ਇਲਾਕੇ ਤੋਂ ਹੋ ਕੇ ਮਵਾਂਜਾ ਤੇ ਕਿਗੋਮਾ ਇਲਾਕੇ 'ਚੋਂ ਲੰਘ ਰਹੀ ਸੀ। ਦੱਸਣਯੋਗ ਹੈ ਕਿ ਘਟਨਾ ਸਮੇਂ ਬੱਸ ਦੀ ਰਫਤਾਰ ਕਾਫੀ ਤੇਜ਼ ਸੀ। ਮ੍ਰਿਤਕਾਂ 'ਚ 3 ਨੌਜਵਾਨ ਤੇ ਇਕ ਔਰਤ ਸ਼ਾਮਲ ਹਨ ਜਿਨ੍ਹਾਂ ਦੀ ਪਛਾਣ ਅਜੇ ਤਕ ਨਹੀਂ ਹੋਈ ਹੈ। ਜਾਣਕਾਰੀ ਮੁਤਾਬਕ ਕਿਗੋਮਾ ਦੇ ਹਸਪਤਾਲ 'ਚ 42 ਜ਼ਖਮੀਆਂ ਨੂੰ ਦਾਖਲ ਕਰਵਾਇਆ ਗਿਆ ਹੈ, ਜਿਨ੍ਹਾਂ 'ਚੋਂ 12 ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਆਸਟਰੇਲੀਆ 'ਚ ਪੈ ਰਹੀ ਭੀਸ਼ਣ ਗਰਮੀ, 90 ਜੰਗਲੀ ਘੋੜਿਆਂ ਦੀ ਮੌਤ
NEXT STORY