ਗੁਰਿੰਦਰਜੀਤ ਨੀਟਾ ਮਾਛੀਕੇ ( ਅਮਰੀਕਾ (ਨਿਊਯਾਰਕ )-ਨਿਊਯਾਰਕ 'ਚ ਮੁੜ ਤੋਂ ਮਾਲਵਾ ਬ੍ਰਦਰਜ਼ ਯੂ.ਐੱਸ.ਏ. ਜਥੇਬੰਦੀ ਨੂੰ ਸ਼ੁਰੂ ਕੀਤਾ ਗਿਆ ਹੈ ਜਿਸ 'ਚ ਪਹਿਲਾਂ ਕਈ ਕਾਰਨਾਂ ਕਾਰਨ ਆਪਸੀ ਵਖਰੇਵੇਂ ਪੈ ਗਏ ਸਨ ਜਿਨ੍ਹਾਂ ਨੂੰ ਘੱਟ ਕਰਦਿਆਂ ਮੁੜ ਤੋਂ ਸਾਰੇ ਮੈਂਬਰ ਇਕ ਮੰਚ ਤੇ ਇਕ ਮਿਕ ਹੁੰਦੇ ਹੋਏ ਨਜ਼ਰ ਆਏ। ਮਾਲਵਾ ਬ੍ਰਦਰਜ਼ ਯੂ.ਐੱਸ.ਏ. ਜਥੇਬੰਦੀ ਦਾ ਹੁਣ ਮੁੱਖ ਮਕਸਦ ਪੰਜਾਬ ਤੋਂ ਦੂਰ ਸੱਤ ਸਮੁੰਦਰ ਪਾਰ ਵਿਦੇਸ਼ ਰਹਿੰਦਿਆਂ ਪੰਜਾਬੀਆਂ ਅਤੇ ਪੰਜਾਬੀਆਂ ਦੇ ਪਰਿਵਾਰਾਂ ਨੂੰ ਆਪਸ ਵਿੱਚ ਜੋੜਨਾ ਹੋਵੇਗਾ। ਮਾਲਵਾ ਬ੍ਰਦਰਜ਼ ਜਥੇਬੰਦੀ ਦਾ ਕਹਿਣਾ ਹੈ ਕਿ ਅਸੀਂ ਆਪਣੇ ਪੰਜਾਬੀ ਭਾਈਚਾਰੇ ਨੂੰ ਇਕਮਿਕ ਕਰਨ ਤੇ ਪੰਜਾਬ 'ਚ ਵਸਦੇ ਨੇੜਲੇ ਪਿੰਡਾਂ ਵਾਲਿਆਂ ਨਾਲ ਪ੍ਰੇਮ ਸਬੰਧ ਮਜ਼ਬੂਤ ਬਣਾਉਣ ਲਈ ਇਸ ਜਥੇਬੰਦੀ ਦਾ ਮੁੜ ਤੋਂ ਨਿਰਮਾਣ ਕੀਤਾ ਹੈ।
ਇਹ ਵੀ ਪੜ੍ਹੋ : ਰੂਸ ਨੇ ਕੋਰੋਨਾ ਆਫ਼ਤ ਦਰਮਿਆਨ ਹੋਰ ਦੇਸ਼ਾਂ ਨਾਲ ਉਡਾਣਾਂ ਕੀਤੀਆਂ ਸ਼ੁਰੂ
ਸਾਰੇ ਹੀ ਮੈਂਬਰਾਂ ਵੱਲੋਂ ਸਰਬਸੰਮਤੀ ਦੇ ਨਾਲ ਵੱਖ-ਵੱਖ ਅਹੁਦੇ ਵੰਡੇ ਗਏ ਜਿਨ੍ਹਾਂ 'ਚ ਜੱਬਰ ਸਿੰਘ ਗਰੇਵਾਲ ਨੂੰ ਜਥੇਬੰਦੀ ਦਾ ਸਰਪ੍ਰਸਤ ਬਣਾਇਆ ਗਿਆ। ਵੀਰ ਸਿੰਘ ਮਾਂਗਟ ਨੂੰ ਚੇਅਰਮੈਨ, ਗੁਰਮੀਤ ਸਿੰਘ ਬੁੱਟਰ ਨੂੰ ਪ੍ਰੈਜ਼ੀਡੈਂਟ, ਦਲਵੀਰ ਸਿੰਘ ਸਿੱਧੂ ਨੂੰ ਜਰਨਲ ਸੈਕਟਰੀ, ਮੋਹਿੰਦਰ ਸਿੰਘ ਬਰਾਡ਼ ਅਤੇ ਜਸਬੀਰ ਸਿੰਘ ਨੂੰ ਕੈਸ਼ੀਅਰ ਬਣਾਇਆ ਗਿਆ। ਇਸ ਮੌਕੇ 'ਤੇ ਮਾਲਵਾ ਬ੍ਰਦਰਜ਼ ਯੂ.ਐੱਸ.ਏ. ਦੇ ਸਾਰੇ ਮੈਂਬਰਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ਜਿਸ 'ਚ ਗਿੱਲ ਪਰਦੀਪ ਵੱਲੋਂ ਆਪਣੇ ਸ਼ਾਇਰਾਨਾ ਅੰਦਾਜ਼ 'ਚ ਸਾਰਿਆਂ ਨਾਲ ਕਈ ਗੱਲਾਂ ਸਾਂਝੀਆਂ ਕੀਤੀਆਂ ਗਈਆਂ। ਉਨ੍ਹਾਂ ਦਾ ਮੰਨਣਾ ਹੈ ਕਿ ਕਿਸੇ ਵੀ ਔਰਗੇਨਾਈਜੇਸ਼ਨ ਨੂੰ ਚਲਾਉਣ ਲਈ ਅਹੁਦੇਦਾਰਾਂ ਦਾ ਹੋਣਾ ਬੇਹੱਦ ਜ਼ਰੂਰੀ ਹੁੰਦਾ ਹੈ। ਇਸ ਲਈ ਸਾਰੇ ਹੀ ਮੈਂਬਰ ਅਹੁਦੇਦਾਰ ਹੋਣਗੇ ਸਭ ਨੂੰ ਬਰਾਬਰ ਦਾ ਸਥਾਨ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਅਕਾਸਾ ਏਅਰ ਨੇ ਦਿੱਤੇ 72 ਬੋਇੰਗ 737 ਮੈਕਸ ਜਹਾਜ਼ਾਂ ਦੇ ਆਰਡਰ, ਭਾਰਤ 'ਚ ਜਲਦ ਸ਼ੁਰੂ ਕਰੇਗੀ ਸੇਵਾਵਾਂ
ਜਥੇਬੰਦੀ ਕਿਸੇ ਲੀਡਰ ਜਾਂ ਪਾਰਟੀ ਲਈ ਕੋਈ ਕੰਮ ਨਹੀਂ ਕਰੇਗੀ। ਉੱਥੇ ਹੀ ਗੁਰਮੀਤ ਸਿੰਘ ਗਿੱਲ ਤੇ ਗੁਰਮੀਤ ਸਿੰਘ ਬੁੱਟਰ ਵੱਲੋਂ ਸਾਰਿਆਂ ਨੂੰ ਰਾਜਨੀਤਿਕ ਪਾਰਟੀਆਂ ਤੋਂ ਉੱਪਰ ਉੱਠ ਕੇ ਪੰਜਾਬੀ ਭਾਈਚਾਰੇ ਦੀ ਆਪਸੀ ਸਾਂਝ ਨੂੰ ਮਜ਼ਬੂਤ ਕਰਨ ਦੀ ਗੱਲ ਕੀਤੀ। ਇਸ ਮੌਕੇ 'ਤੇ ਅਜਮੇਰ ਸਿੰਘ ਵੱਲੋਂ ਆਪਣੇ ਵਿਚਾਰ ਸਾਂਝੇ ਕਰਦਿਆਂ ਆਏ ਹੋਏ ਸਾਰੇ ਵੀਰਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ 'ਤੇ ਬੋਲਦਿਆਂ ਬਲਾਕਾ ਸਿੰਘ ਤੇ ਸਰਦੂਲ ਸਿੰਘ ਨੇ ਸਾਰਿਆਂ ਨੂੰ ਮਾਇਆ ਦਾ ਦਸਵੰਧ ਕੱਢਣ ਅਤੇ ਬਾਣੀ ਨਾਲ ਜੁੜਨ ਦੀ ਅਪੀਲ ਕੀਤੀ। ਸੱਤ ਸਮੁੰਦਰ ਪਾਰ ਮਾਲਵਾ ਬ੍ਰਦਰਜ਼ ਯੂ.ਐੱਸ.ਏ. ਵਰਗੀਆਂ ਜਥੇਬੰਦੀਆਂ ਸਥਾਪਿਤ ਹੋਣੀਆਂ ਚਾਹੀਦੀਆਂ ਹਨ।ਇਸ ਨਾਲ ਸਾਰਾ ਪੰਜਾਬੀ ਭਾਈਚਾਰਾ ਰਲ ਮਿਲ ਕੇ ਰਹਿੰਦਾ, ਇਕੱਠੇ ਕੰਮ ਕਰਦੇ ਅਤੇ ਵਿਦੇਸ਼ਾਂ 'ਚ ਵੀ ਹਰ ਪਲ ਆਪਣੇਪਣ ਦਾ ਅਹਿਸਾਸ ਹੁੰਦਾ ਰਹਿੰਦਾ ਹੈ। ਉਮੀਦ ਕਰਾਂਗੇ ਕਿ ਸਾਰੇ ਅਹੁਦੇਦਾਰ ਅਤੇ ਮੈਂਬਰ ਇਕ ਦੂਜੇ ਨਾਲ ਇੱਕ ਮਿੱਕ ਹੋ ਕੇ ਰਹਿਣਗੇ ਤੇ ਬਾਕੀ ਕਮਿਊਨਿਟੀਜ਼ ਲਈ ਵੀ ਮਿਸਾਲ ਬਣਨਗੇ
ਇਹ ਵੀ ਪੜ੍ਹੋ : ਰੂਸ ਦੀ ਐੱਸ-400 ਮਿਜ਼ਾਈਲ ਪ੍ਰਣਾਲੀ ਦੀ ਭਾਰਤ ਨੂੰ ਸਪਲਾਈ 'ਤੇ ਅਮਰੀਕਾ ਨੇ ਜਤਾਈ ਚਿੰਤਾ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਯੁਗਾਂਡਾ ਦੀ ਰਾਜਧਾਨੀ ਕੰਪਾਲਾ 'ਚ ਦੋ ਧਮਾਕੇ, 24 ਜ਼ਖਮੀ
NEXT STORY