ਇੰਟਰਨੈਸ਼ਨਲ ਡੈਸਕ- ਮਸ਼ਹੂਰ ਹੋਣ ਲਈ ਲੋਕ ਅਕਸਰ ਅਜੀਬੋ-ਗਰੀਬ ਕਾਰਨਾਮੇ ਕਰ ਜਾਂਦੇ ਹਨ। ਹਾਲ ਹੀ ਵਿਚ ਇਕ ਵਿਅਕਤੀ ਨੇ ਆਪਣੇ ਸਿਰ ਦੇ ਸਾਰੇ ਵਾਲ ਗਿਣਨ ਦਾ ਦਾਅਵਾ ਕੀਤਾ ਅਤੇ ਉਸ ਨੂੰ ਇਹ ਕੰਮ ਕਰਨ ਵਿਚ ਪੂਰੇ 5 ਦਿਨ ਲੱਗ ਗਏ। ਫਿਰ ਵੀ ਉਸਦਾ ਨਾਮ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਦਰਜ ਨਹੀਂ ਹੋ ਸਕਿਆ।
ਇਕ ਵਿਅਕਤੀ ਨੇ ਨਾ ਸਿਰਫ਼ ਆਪਣੇ ਸਿਰ ਦੇ ਵਾਲ ਗਿਣਨ ਬਾਰੇ ਸੋਚਿਆ ਸਗੋਂ ਅਜਿਹਾ ਕਰ ਦੇਣ ਦਾ ਦਾਅਵਾ ਵੀ ਕੀਤਾ। @countryman.ind ਹੈਂਡਲ ਨਾਲ ਇੰਸਟਾਗ੍ਰਾਮ 'ਤੇ ਪੋਸਟ ਕੀਤਾ ਗਿਆ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਇੱਕ ਵਿਅਕਤੀ ਨੂੰ ਦਿਖਾਇਆ ਗਿਆ ਹੈ ਜੋ ਦਾਅਵਾ ਕਰਦਾ ਹੈ ਕਿ ਉਸਨੇ ਆਪਣੇ ਸਿਰ ਦੇ ਸਾਰੇ ਵਾਲ ਗਿਣਨ ਵਿੱਚ ਪੂਰੇ ਪੰਜ ਦਿਨ ਬਿਤਾਏ ਹਨ। ਨਾਲ ਹੀ ਉਸਨੇ ਅਜਿਹਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਪਹਿਲੇ ਵਿਅਕਤੀ ਹੋਣ ਦਾ ਦਾਅਵਾ ਕੀਤਾ। ਇੰਸਟਾਗ੍ਰਾਮ 'ਤੇ ਕੰਟਰੀਮੈਨ ਵਜੋਂ ਜਾਣੇ ਜਾਂਦੇ ਵਿਅਕਤੀ ਨੇ ਆਪਣਾ ਸਿਰ ਮੁਨਾਉਣ ਅਤੇ ਵਾਲਾਂ ਦੇ ਹਰ ਰੇਸ਼ੇ ਨੂੰ ਗਿਣਨ ਦਾ ਦਾਅਵਾ ਕੀਤਾ।
ਇੰਝ ਕੀਤੀ ਵਾਲਾਂ ਦੀ ਗਿਣਤੀ
ਪਹਿਲਾਂ ਉਸਨੇ ਆਪਣੇ ਵਾਲਾਂ ਨੂੰ ਗਿੱਲਾ ਕੀਤਾ, ਫਿਰ ਟ੍ਰਿਮਰ ਦੀ ਮਦਦ ਨਾਲ ਪੂਰੀ ਤਰ੍ਹਾਂ ਗੰਜਾ ਹੋ ਗਿਆ। ਉਸਨੇ ਧਿਆਨ ਨਾਲ ਸਾਰੇ ਡਿੱਗੇ ਵਾਲਾਂ ਨੂੰ ਇਕੱਠਾ ਕੀਤਾ ਅਤੇ ਗਿਣਨਾ ਸ਼ੁਰੂ ਕਰ ਦਿੱਤਾ। ਹਿਸਾਬ ਰੱਖਣ ਲਈ ਉਸਨੇ ਪੱਥਰਾਂ ਨੂੰ ਇੱਕ ਅਸਥਾਈ ਗਿਣਨ ਵਾਲੇ ਯੰਤਰ ਵਜੋਂ ਵਰਤਿਆ।ਹਰ ਹਜ਼ਾਰ ਵਾਲਾਂ ਲਈ ਉਸਨੇ ਇਕ ਪਲੇਟ ਵਿਚ ਇਕ ਪੱਥਰ ਰੱਖਿਆ ਤਾਂ ਜੋ ਅੰਤਿਮ ਸੰਖਿਆ ਗਿਣਨ ਵਿੱਚ ਮਦਦ ਮਿਲ ਸਕੇ। ਫਿਰ ਉਸਨੇ ਲਿਮਕਾ ਬੁੱਕ ਆਫ਼ ਰਿਕਾਰਡ ਅਤੇ ਗਿਨੀਜ਼ ਵਰਲਡ ਰਿਕਾਰਡ ਦੋਵਾਂ ਨੂੰ ਈਮੇਲ ਭੇਜੀ ਅਤੇ ਦੁਬਾਰਾ ਗਿਣਤੀ ਕਰਨੀ ਸ਼ੁਰੂ ਕਰ ਦਿੱਤੀ। ਵਿਅਕਤੀ ਅਨੁਸਾਰ ਉਸ ਨੇ ਇਸ ਮਿਸ਼ਨ 'ਤੇ ਪ੍ਰਤੀ ਦਿਨ ਲਗਭਗ 10 ਤੋਂ 12 ਘੰਟੇ ਬਿਤਾਏ।
ਪੜ੍ਹੋ ਇਹ ਅਹਿਮ ਖ਼ਬਰ-Trump ਦਾ ਦਬਾਅ, 118 ਵਿਦੇਸ਼ੀ ਵਿਦਿਆਰਥੀਆਂ 'ਤੇ ਸਖ਼ਤ ਕਾਰਵਾਈ
ਅੰਤ ਵਿੱਚ ਉਸਨੇ 91 ਪੱਥਰ ਗਿਣੇ, ਜੋ ਉਸਦੇ ਗਣਿਤ ਮੁਤਾਬਕ ਉਸਦੇ ਸਿਰ ਦੇ 91,300 ਵਾਲਾਂ ਦੇ ਬਰਾਬਰ ਸਨ। ਇਹ ਵੀਡੀਓ ਵਾਇਰਲ ਹੋ ਚੁੱਕਾ ਹੈ, ਜਿਸ ਨੂੰ 14 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਅਤੇ ਸੋਸ਼ਲ ਮੀਡੀਆ ਯੂਜ਼ਰ ਉਸ ਦੇ ਦਾਅਵੇ ਨੂੰ ਪਸੰਦ ਕਰ ਰਹੇ ਹਨ।
ਇਸ ਕਾਰਨ ਨਹੀਂ ਬਣ ਸਕਿਆ ਰਿਕਾਰਡ
ਪੰਜਵੇਂ ਦਿਨ ਆਖਰਕਾਰ ਉਸ ਨੇ ਗਿਣਤੀ ਪੂਰੀ ਕੀਤੀ। ਉਸਦੇ ਅਨੁਸਾਰ ਲਿਮਕਾ ਬੁੱਕ ਆਫ਼ ਰਿਕਾਰਡਸ ਨੇ ਉਸਦੀ ਬੇਨਤੀ ਨੂੰ ਠੁਕਰਾ ਦਿੱਤਾ, ਜਦੋਂ ਕਿ ਗਿਨੀਜ਼ ਵਰਲਡ ਰਿਕਾਰਡਸ ਨੇ ਉਸਦੀ ਅਰਜ਼ੀ 'ਤੇ ਵਿਚਾਰ ਕਰਨ ਲਈ 1,200 ਡਾਲਰ (ਲਗਭਗ 1,03,000 ਰੁਪਏ) ਦੀ ਮੰਗ ਕੀਤੀ। ਭੁਗਤਾਨ ਕਰਨ ਲਈ ਤਿਆਰ ਨਾ ਹੋਣ ਕਾਰਨ ਉਸਨੇ ਵਿਸ਼ਵ ਰਿਕਾਰਡ ਬਣਾਉਣ ਦਾ ਵਿਚਾਰ ਛੱਡ ਦਿੱਤਾ।
ਲੋਕ ਕਰ ਰਹੇ ਕੁਮੈਂਟ
ਇੱਕ ਯੂਜ਼ਰ ਨੇ ਲਿਖਿਆ- ਭਾਈ ਤੁਸੀਂ ਝੂਠ ਬੋਲ ਰਹੇ ਹੋ ਜਾਂ ਸੱਚ, ਸਾਨੂੰ ਕਿਵੇਂ ਪਤਾ। ਤੁਸੀਂ ਆਪਣੇ ਮਨ ਵਿੱਚ ਕੁਝ ਵੀ ਕਹੋਗੇ ਕਿ ਬਹੁਤ ਸਾਰੇ ਵਾਲ ਹਨ, ਮਸ਼ਹੂਰ ਹੋਣ ਦਾ ਤਰੀਕਾ ਥੋੜਾ ਆਮ ਹੈ। ਇਕ ਹੋਰ ਯੂਜ਼ਰ ਨੇ ਟਿੱਪਣੀ ਕੀਤੀ ਕਿ ਇਸ ਨੂੰ ਦੇਖਣ ਤੋਂ ਬਾਅਦ ਇਹ ਬਹੁਤ ਵਧੀਆ ਲੱਗ ਰਿਹਾ ਹੈ। 20 ਵਾਲ ਜੋ ਹਰ ਰੋਜ਼ ਝੜ ਰਹੇ ਹਨ, ਉਸ ਦਾ ਦੁੱਖ ਘੱਟ ਹੋਇਆ। ਇਕ ਹੋਰ ਯੂਜ਼ਰ ਨੇ ਕਿਹਾ ਕਿ ਤੁਸੀਂ ਮੇਰੇ ਬਚਪਨ ਦਾ ਸੁਫਨਾ ਪੂਰਾ ਕਰ ਦਿੱਤਾ ਹੈ। ਇਸ ਲਈ ਮੈਂ ਹੁਣ ਸ਼ਾਂਤੀ ਨਾਲ ਮਰ ਸਕਦਾ ਹਾਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
Trump ਦਾ ਦਬਾਅ, 118 ਵਿਦੇਸ਼ੀ ਵਿਦਿਆਰਥੀਆਂ 'ਤੇ ਸਖ਼ਤ ਕਾਰਵਾਈ
NEXT STORY