ਆਸਟਿਨ : ਅਮਰੀਕਾ ਦੇ ਟੈਕਸਾਸ ਸੂਬੇ ਦੇ ਕਲੀਵਲੈਂਡ 'ਚ ਇਕ ਵਿਅਕਤੀ ਨੇ ਰਾਈਫਲ ਕੱਢ ਕੇ ਆਪਣੇ ਗੁਆਂਢੀਆਂ 'ਤੇ ਗੋਲ਼ੀਬਾਰੀ ਕਰ ਦਿੱਤੀ, ਜਿਸ ਕਾਰਨ ਇਕ 8 ਸਾਲ ਦੇ ਬੱਚੇ ਸਮੇਤ 5 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਅਜਬ-ਗਜ਼ਬ : ਔਰਤ ਦਾ ਦਾਅਵਾ; 3 ਵਾਰ ਹੋਈ ਮੌਤ, ਹਰ ਵਾਰ ਹੋ ਗਈ ਜ਼ਿੰਦਾ
ਗੋਲ਼ੀਬਾਰੀ 'ਚ ਸ਼ੱਕੀ ਦੁਆਰਾ ਵਰਤੀ ਗਈ AR ਰਾਈਫਲ
ਉਨ੍ਹਾਂ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਰਾਤ ਨੂੰ ਉਸ ਸਮੇਂ ਵਾਪਰੀ ਜਦੋਂ ਘਰ ਦੇ ਪਿਛਲੇ ਪਾਸੇ ਗੋਲ਼ੀਬਾਰੀ ਕਰਨ ਵਾਲੇ ਵਿਅਕਤੀ ਨੂੰ ਉਸ ਦੇ ਗੁਆਂਢੀਆਂ ਨੇ ਗੋਲ਼ੀਬਾਰੀ ਬੰਦ ਕਰਨ ਲਈ ਕਿਹਾ ਕਿਉਂਕਿ ਉਹ ਉਸ ਸਮੇਂ ਸੌਣ ਦੀ ਕੋਸ਼ਿਸ਼ ਕਰ ਰਹੇ ਸਨ। ਸੈਨ ਜੈਕਿੰਟੋ ਕਾਉਂਟੀ ਦੇ ਸ਼ੈਰਿਫ ਗ੍ਰੇਗ ਕੈਪਰਸ ਨੇ ਕਿਹਾ ਕਿ ਹਿਊਸਟਨ ਤੋਂ ਲਗਭਗ 72 ਕਿਲੋਮੀਟਰ ਉੱਤਰ ਵਿੱਚ ਕਲੀਵਲੈਂਡ ਸ਼ਹਿਰ 'ਚ ਗੋਲ਼ੀਬਾਰੀ ਤੋਂ ਬਾਅਦ ਅਧਿਕਾਰੀ 39 ਸਾਲਾ ਸ਼ੱਕੀ ਦੀ ਭਾਲ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸ਼ੱਕੀ ਨੇ ਗੋਲ਼ੀਬਾਰੀ 'ਚ ਏਆਰ ਰਾਈਫਲ ਦੀ ਵਰਤੋਂ ਕੀਤੀ।
ਇਹ ਵੀ ਪੜ੍ਹੋ : 100ਵੇਂ ਐਪੀਸੋਡ ਤੋਂ ਪਹਿਲਾਂ ਸਾਹਮਣੇ ਆਇਆ ਵੀਡੀਓ, ਕੈਮਰੇ 'ਚ 'ਮਨ ਕੀ ਬਾਤ' ਰਿਕਾਰਡ ਕਰਦੇ ਨਜ਼ਰ ਆਏ PM ਮੋਦੀ
ਮਰਨ ਵਾਲਿਆਂ 'ਚ 3 ਔਰਤਾਂ ਵੀ ਸ਼ਾਮਲ
ਕੇਪਰਸ ਨੇ ਕਿਹਾ ਕਿ ਇਕ ਬਹਿਸ ਤੋਂ ਬਾਅਦ ਪੀੜਤ ਦੇ ਪਰਿਵਾਰਕ ਮੈਂਬਰ ਇਕ ਗੁਆਂਢੀ ਦੀ ਕੰਧ ਤੱਕ ਚਲੇ ਗਏ ਅਤੇ ਸ਼ੱਕੀ ਨੂੰ ਗੋਲ਼ੀਬਾਰੀ ਬੰਦ ਕਰਨ ਲਈ ਕਿਹਾ। ਕੇਪਰਸ ਦੇ ਅਨੁਸਾਰ ਸ਼ੱਕੀ ਨੇ ਜਵਾਬ ਦਿੱਤਾ ਕਿ ਇਹ ਉਸ ਦਾ ਪਰਿਸਰ ਸੀ। ਮਰਨ ਵਾਲਿਆਂ ਵਿੱਚ 3 ਔਰਤਾਂ ਵੀ ਸ਼ਾਮਲ ਹਨ। ਕੇਪਰਸ ਨੇ ਕਿਹਾ ਕਿ ਮਰਨ ਵਾਲਿਆਂ ਦੀ ਉਮਰ 8 ਤੋਂ ਲੈ ਕੇ 40 ਸਾਲ ਤੱਕ ਸੀ। ਸਾਰੇ ਮ੍ਰਿਤਕ ਹੋਂਡੂਰਸ ਦੇ ਨਾਗਰਿਕ ਸਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਅਜਬ-ਗਜ਼ਬ : ਔਰਤ ਦਾ ਦਾਅਵਾ; 3 ਵਾਰ ਹੋਈ ਮੌਤ, ਹਰ ਵਾਰ ਹੋ ਗਈ ਜ਼ਿੰਦਾ
NEXT STORY