ਟੋਰਾਂਟੋ— ਕੈਨੇਡਾ 'ਚ ਐਡੀਲੇਡ ਸਟਰੀਟ ਨੇੜੇ ਇਕ ਪੈਦਲ ਜਾ ਰਹੇ ਵਿਅਕਤੀ ਦੀ ਕਾਰ ਨਾਲ ਟੱਕਰ ਹੋ ਗਈ ਅਤੇ ਉਹ ਜ਼ਖਮੀ ਹੋ ਗਿਆ। ਇਸ ਵਿਅਕਤੀ ਦੀ ਉਮਰ 60 ਸਾਲ ਦੱਸੀ ਜਾ ਰਹੀ ਹੈ ਅਤੇ ਹਾਲਤ ਵੀ ਗੰਭੀਰ ਹੈ। ਪੁਲਸ ਨੇ ਕਿਹਾ ਕਿ ਜਦ ਇਹ ਵਿਅਕਤੀ ਹਾਦਸੇ ਦਾ ਸ਼ਿਕਾਰ ਹੋਇਆ ਤਾਂ ਉਹ ਸੜਕ 'ਤੇ ਡਿੱਗ ਗਿਆ। ਇਸ ਮਗਰੋਂ ਉਹ ਸਾਹ ਲੈ ਰਿਹਾ ਸੀ ਤੇ ਹੋਸ਼ 'ਚ ਸੀ ਅਤੇ ਉਸ ਨੂੰ ਸਮੇਂ ਸਿਰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਐਡੀਲੇਡ ਸਟਰੀਟ ਤੋਂ ਯੋਰਕ ਟੂ ਬੇਅ ਦੀਆਂ ਗਲੀਆਂ ਨੂੰ ਪੁਲਸ ਨੇ ਜਾਂਚ ਲਈ ਬੰਦ ਰੱਖਿਆ। ਪੁਲਸ ਨੇ ਦੱਸਿਆ ਕਿ ਉਹ ਜਾਂਚ ਕਰ ਰਹੀ ਹੈ ਕਿ ਇਹ ਹਾਦਸਾ ਕਿਵੇਂ ਵਾਪਰਿਆ। ਉਂਝ ਕੈਨੇਡਾ 'ਚ ਬਰਫਬਾਰੀ ਹੋਣ ਕਾਰਨ ਸੜਕਾਂ 'ਤੇ ਵਾਹਨ ਲੈ ਜਾਣਾ ਬਹੁਤ ਮੁਸ਼ਕਲ ਹੋ ਗਿਆ ਹੈ। ਵਾਹਨਾਂ ਦੇ ਕਾਬੂ 'ਚ ਨਾ ਹੋਣ ਕਾਰਨ ਲਗਾਤਾਰ ਹਾਦਸੇ ਵਾਪਰ ਰਹੇ ਹਨ ਅਤੇ ਲੋਕਾਂ ਨੂੰ ਵਾਰ-ਵਾਰ ਧਿਆਨ ਰੱਖਣ ਦੀ ਚਿਤਾਵਨੀ ਦਿੱਤੀ ਜਾ ਰਹੀ ਹੈ।
ਲੰਡਨ : ਪੰਜਾਬੀ ਨੇ ਸਟੋਰ ’ਚੋਂ ਇੰਝ ਦੌੜਾਏ ਲੁਟੇਰੇ
NEXT STORY