ਟੋਰਾਂਟੋ— ਟੋਰਾਂਟੋ ਦੇ ਹਾਈਵੇਅ 401 'ਤੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਇਸ ਵਿਅਕਤੀ ਨੂੰ ਹਾਈਵੇਅ 'ਤੇ ਕਈ ਵਾਹਨਾਂ ਨੇ ਟੱਕਰ ਮਾਰੀ। ਓਨਟਾਰੀਓ ਦੀ ਖੇਤਰੀ ਪੁਲਸ ਮੁਤਾਬਕ ਇਹ ਵਿਅਕਤੀ ਕੀਲੇ ਸਟਰੀਟ 'ਤੇ ਰਾਤ ਨੂੰ ਤਿੰਨ ਵਜੇ ਆਪਣੇ ਡਿਸੇਬਲਡ ਵਾਹਨ ਤੋਂ ਬਾਹਰ ਹੀ ਉਤਰਿਆ ਸੀ ਕਿ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸੇ ਤੋਂ ਬਾਅਦ ਹਾਈਵੇਅ 401, 400 ਅਤੇ ਜੈਨੇ ਸਟਰੀਟ ਨੂੰ ਜਾਂਚ ਲਈ ਬੰਦ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਹਾਈਵੇਅ 400 ਅਤੇ ਹਾਈਵੇਅ 401 ਦਰਮਿਆਨ ਪੈਂਦੀਆਂ ਸੜਕਾਂ ਨੂੰ ਵੀ ਬੰਦ ਕਰ ਦਿੱਤਾ ਗਿਆ। ਇਹ ਹਾਦਸਾ ਕਿਉਂ ਅਤੇ ਕਿਵੇਂ ਵਾਪਰਿਆ ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਕੁਝ ਇਸ ਤਰ੍ਹਾਂ ਸਟੇਜ 'ਤੇ ਡਾਂਸਰ ਨੂੰ ਮਿਲੀ ਮੌਤ ਕਿ ਦੇਖ ਕੇ ਲੋਕ ਵਜਾਉਂਦੇ ਰਹੇ ਤਾੜੀਆਂ...(ਦੇਖੋ ਤਸਵੀਰਾਂ)
NEXT STORY