ਨਿਊਯਾਰਕ/ਸਿਆਟਲ- ਭਾਰਤੀ ਅੰਬਾਂ ਦੀ ਅਮਰੀਕੀ ਸ਼ਹਿਰਾਂ ਵਿਚ ਧੂਮ ਮਚੀ ਹੋਈ ਹੈ। ਅਮਰੀਕੀ ਲੋਕ ਇਸ ਫਲ ਦੀਆਂ ਪ੍ਰਸਿੱਧ ਕਿਸਮਾਂ ਨੂੰ ਬੜੇ ਚਾਅ ਨਾਲ ਖਾ ਵੀ ਰਹੇ ਹਨ ਅਤੇ ਇਨ੍ਹਾਂ ਦੀ ਹੋਰ ਵਧੇਰੇ ਮੰਗ ਵੀ ਕਰ ਰਹੇ ਹਨ। ਸਿਆਟਲ ਸਥਿਤ ਭਾਰਤੀ ਕੌਂਸਲੇਟ ਨੇ ਇਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ, ਜਿਸ ਵਿਚ ਫਲਾਂ ਦਾ ਰਾਜਾ ਅੰਬ ਦੇ ਅਮਰੀਕਾ ਦੇ ਪ੍ਰਸ਼ਾਂਤ ਉੱਤਰ-ਪੱਛਮੀ ਖੇਤਰ ਵਿਚ ਐਕਸਪੋਰਟ ਅਤੇ ਵਰਤੋਂ ਦੀਆਂ ਸੰਭਾਵਨਾਵਾਂ ’ਤੇ ਚਾਨਣਾ ਪਾਇਆ ਗਿਆ।
ਸਿਆਟਲ ਸਥਿਤ ਭਾਰਤੀ ਕੌਂਸਲੇਟ ਨੇ ‘ਅੰਬ ਦਾ ਜਾਦੂ : ਭਾਰਤੀ ਅੰਬਾਂ ਦਾ ਪ੍ਰਚਾਰ ਅਤੇ ਸੁਆਦ ਪ੍ਰੋਗਰਾਮ’ ਦੇ ਦੂਜੇ ਐਡੀਸ਼ਨ ਦੀ ਮੇਜ਼ਬਾਨੀ ਕੀਤੀ। ਇਸ ਆਯੋਜਨ ਵਿਚ ‘ਕਾਸਟਕੋ’ ਵਰਗੀਆਂ ਅਮਰੀਕੀ ਰਿਟੇਲ ਖੇਤਰ ਦੀਆਂ ਦਿੱਗਜ ਕੰਪਨੀਆਂ ਦੀ ਸੀਨੀਅਰ ਲੀਡਰਸ਼ਿਪ ਸਮੇਤ ਭਾਰਤੀ ਫਲਾਂ ਦੇ 100 ਤੋਂ ਵੱਧ ਪ੍ਰਮੁੱਖ ਇੰਪੋਰਟਰਾਂ ਨੇ ਹਿੱਸਾ ਲਿਆ।
Pok ’ਚ ਸ਼ਹਿਬਾਜ਼ ਸਰਕਾਰ ਖ਼ਿਲਾਫ਼ ਫੁੱਟਿਆ ਗੁੱਸਾ, ਇੰਟਰਨੈੱਟ ਸੇਵਾਵਾਂ ਬੰਦ
NEXT STORY