ਬਾਲਟਿਸਤਾਨ (ਏਜੰਸੀ) : ਪਾਕਿਸਤਾਨ ਦੇ ਨਾਜਾਇਜ਼ ਕਬਜ਼ੇ ਵਾਲੇ ਕਸ਼ਮੀਰ ਵਿਚ ਪਾਕਿ ਸਰਕਾਰ ਦੀ ਮਨਮਾਨੀ ਜਾਰੀ ਹੈ। ਪਾਕਿਸਤਾਨ ਦੀ ਕਠਪੁਤਲੀ ਸਰਕਾਰ ਨੇ ਪੀ. ਓ. ਕੇ. ਦੇ ਸਭ ਤੋਂ ਵੱਡੇ ਨਾਗਰਿਕ ਅਧਿਕਾਰ ਸੰਗਠਨ ‘ਜੰਮੂ-ਕਸ਼ਮੀਰ ਜੁਆਇੰਟ ਅਵਾਮੀ ਐਕਸ਼ਨ ਕਮੇਟੀ’ ’ਤੇ ਪਾਬੰਦੀ ਲਾ ਦਿੱਤੀ ਹੈ। ਇੰਨਾ ਹੀ ਨਹੀਂ, ਆਪਣੀਆਂ ਦਮਨਕਾਰੀ ਨੀਤੀਆਂ ਖ਼ਿਲਾਫ਼ ਆਵਾਜ਼ ਉਠਾਉਣ ਵਾਲੇ ਇਸ ਸੰਗਠਨ ਨੂੰ ਪਾਕਿਸਤਾਨੀ ਹਾਕਮਾਂ ਨੇ ‘ਅੱਤਵਾਦੀ ਸੰਗਠਨ’ ਐਲਾਨ ਦਿੱਤਾ ਹੈ। ਇਸ ਫ਼ੈਸਲੇ ਤੋਂ ਬਾਅਦ ਪੂਰੇ ਪੀ. ਓ. ਕੇ. ਵਿਚ ਹਾਲਾਤ ਬੇਹੱਦ ਤਣਾਅਪੂਰਨ ਹੋ ਗਏ ਹਨ ਅਤੇ ਕਿਸੇ ਵੀ ਵੇਲੇ ਵੱਡੇ ਪੱਧਰ ’ਤੇ ਹਿੰਸਾ ਤੇ ਬਗਾਵਤ ਭੜਕਣ ਦਾ ਖ਼ਦਸ਼ਾ ਹੈ।
ਪਾਕਿਸਤਾਨੀ ਫ਼ੌਜ ਨੇ ਜੰਮੂ-ਕਸ਼ਮੀਰ ਜੁਆਇੰਟ ਅਵਾਮੀ ਐਕਸ਼ਨ ਕਮੇਟੀ ਦੇ ਆਗੂਆਂ ’ਤੇ ਅੱਧੀ ਰਾਤ ਨੂੰ ਹਮਲਾ ਕੀਤਾ, ਜਿਸ ਵਿਚ ਜੁਆਇੰਟ ਅਵਾਮੀ ਐਕਸ਼ਨ ਕਮੇਟੀ ਦੇ ਆਗੂ ਉਮਰ ਨਜ਼ੀਰ ਕਸ਼ਮੀਰੀ ਜ਼ਖ਼ਮੀ ਹੋ ਗਏ। ਅਜਿਹਾ ਲੱਗਦਾ ਹੈ ਕਿ ਇਹ ਹਮਲਾ ਗਰੁੱਪ ’ਤੇ ਪਾਬੰਦੀ ਲੱਗਣ ਤੋਂ ਬਾਅਦ ਉਲੀਕੇ ਗਏ ਵਿਖਾਵੇ ਨੂੰ ਰੋਕਣ ਲਈ ਕੀਤਾ ਗਿਆ ਸੀ।
ਅਸਲ ’ਚ ਇਹ ਅਵਾਮੀ ਕਮੇਟੀ ਪਿਛਲੇ ਕਈ ਮਹੀਨਿਆਂ ਤੋਂ ਪਾਕਿਸਤਾਨ ਸਰਕਾਰ ਤੇ ਫ਼ੌਜ ਦੀ ਤਾਨਾਸ਼ਾਹੀ ਖ਼ਿਲਾਫ਼ ਸੜਕਾਂ ’ਤੇ ਹੈ। ਪੀ. ਓ. ਕੇ. ਦੇ ਲੋਕ ਲੰਮੇ ਸਮੇਂ ਤੋਂ ਪਾਕਿਸਤਾਨ ਵੱਲੋਂ ਕੀਤੇ ਜਾ ਰਹੇ ਮਤਰੇਏ ਵਤੀਰੇ, ਸਾਧਨਾਂ ਦੀ ਲੁੱਟ ਅਤੇ ਬੁਨਿਆਦੀ ਅਧਿਕਾਰਾਂ ਦੇ ਘਾਣ ਖ਼ਿਲਾਫ਼ ਸ਼ਾਂਤੀਪੂਰਨ ਅੰਦੋਲਨ ਚਲਾ ਰਹੇ ਸਨ। ਇਸ ਅੰਦੋਲਨ ਨੂੰ ਕੁਚਲਣ ਲਈ ਹੁਣ ਪਾਕਿਸਤਾਨੀ ਹਕੂਮਤ ਨੇ ਸਿੱਧੇ ਤੌਰ ’ਤੇ ਅਵਾਮੀ ਕਮੇਟੀ ਨੂੰ ਹੀ ਪਾਬੰਦੀਸ਼ੁਦਾ ਕਰ ਦਿੱਤਾ ਹੈ।
ਦਮਨ ਤੇ ਵਿਤਕਰੇ ਖ਼ਿਲਾਫ਼ ਉੱਠ ਰਹੀ ਸੀ ਆਵਾਜ਼
ਅਵਾਮੀ ਐਕਸ਼ਨ ਕਮੇਟੀ ਦੀ ਅਗਵਾਈ ਵਿਚ ਪੀ. ਓ. ਕੇ. ਦੀ ਜਨਤਾ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਵਿਖਾਵੇ ਤੇ ਅੰਦੋਲਨ ਕਰ ਰਹੀ ਸੀ। ਇਸ ਅੰਦੋਲਨ ਦੀ ਮੁੱਖ ਵਜ੍ਹਾ ਪਾਕਿਸਤਾਨ ਸਰਕਾਰ ਅਤੇ ਉਸ ਦੀ ਫ਼ੌਜ ਵੱਲੋਂ ਪੀ. ਓ. ਕੇ. ਦੇ ਲੋਕਾਂ ਨਾਲ ਕੀਤਾ ਜਾ ਰਿਹਾ ਦੂਜੇ ਦਰਜੇ ਦੇ ਨਾਗਰਿਕਾਂ ਵਰਗਾ ਸਲੂਕ ਹੈ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਪਾਕਿਸਤਾਨ ਉਨ੍ਹਾਂ ਦੇ ਕੁਦਰਤੀ ਸਾਧਨਾਂ ਦੀ ਵਰਤੋਂ ਤਾਂ ਕਰਦਾ ਹੈ ਪਰ ਬਦਲੇ ਵਿਚ ਉਨ੍ਹਾਂ ਨੂੰ ਸਿਰਫ਼ ਤਬਾਹੀ ਤੇ ਵਿਤਕਰਾ ਮਿਲਦਾ ਹੈ।
ਸੈਲਾਨੀਆਂ ਲਈ ਐਡਵਾਈਜ਼ਰੀ ਜਾਰੀ
ਇਸ ਤਾਨਾਸ਼ਾਹੀ ਫ਼ੈਸਲੇ ਤੋਂ ਬਾਅਦ ਪੂਰੇ ਪੀ. ਓ. ਕੇ. ਵਿਚ ਵੱਡੇ ਪੱਧਰ ’ਤੇ ਹਿੰਸਕ ਵਿਖਾਵੇ ਹੋਣ ਦਾ ਖ਼ਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ। ਲੋਕ ਇਸ ਪਾਬੰਦੀ ਦੇ ਵਿਰੋਧ ਵਿਚ ਸੜਕਾਂ ’ਤੇ ਉਤਰਨ ਦੀ ਤਿਆਰੀ ਕਰ ਰਹੇ ਹਨ। ਘਬਰਾਈ ਪਾਕਿਸਤਾਨ ਸਰਕਾਰ ਨੇ ਪੂਰੇ ਪੀ. ਓ. ਕੇ. ਵਿਚ ਇੰਟਰਨੈੱਟ ਸੇਵਾਵਾਂ ਨੂੰ ਪੂਰੀ ਤਰ੍ਹਾਂ ਠੱਪ ਕਰ ਦਿੱਤਾ ਹੈ।
ਪਾਕਿ ਸਰਕਾਰ ਨੇ ਇਕ ਟਰੈਵਲ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ, ਜਿਸ ਵਿਚ ਸੈਲਾਨੀਆਂ ਤੇ ਆਮ ਨਾਗਰਿਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ 5 ਤੋਂ 20 ਜੂਨ ਤੱਕ ਪੀ. ਓ. ਕੇ. ਦੀ ਯਾਤਰਾ ਕਰਨ ਤੋਂ ਪੂਰੀ ਤਰ੍ਹਾਂ ਬਚਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਕੇਰਲ 'ਚ 121 ਸਕੂਲੀ ਵਿਦਿਆਰਥੀ ਫੂਡ ਪੋਇਜ਼ਨਿੰਗ ਦਾ ਸ਼ਿਕਾਰ
NEXT STORY