ਲੰਡਨ – ਮਸ਼ਹੂਰ ਬ੍ਰਿਟਿਸ਼ ਪੱਤਰਕਾਰ ਮਾਰਕ ਟੁਲੀ ਨੂੰ ਬ੍ਰਿਟੇਨ-ਭਾਰਤ ਸਬੰਧਾਂ 'ਚ ਉਨ੍ਹਾਂ ਦੇ ਯੋਗਦਾਨ ਨੂੰ ਲੈ ਕੇ ਇਥੇ 'ਲਾਈਫਟਾਈਮ ਅਚੀਵਮੈਂਟ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ ਹੈ। ਟੁਲੀ (83) ਨਵੀਂ ਦਿੱਲੀ 'ਚ ਬੀ. ਬੀ. ਸੀ. ਦੇ ਬਿਊਰੋ ਚੀਫ ਰਹਿ ਚੁੱਕੇ ਹਨ।
ਉਨ੍ਹਾਂ ਨੂੰ ਭਾਰਤ 'ਚ ਪਦਮ ਭੂਸ਼ਣ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਇਕ ਪ੍ਰੋਗਰਾਮ 'ਚ ਕਿਹਾ ਕਿ ਮੇਰੇ 'ਤੇ ਭਾਰਤ ਦਾ ਇਕ ਬਹੁਤ ਵੱਡਾ ਕਰਜ਼ ਹੈ ਅਤੇ ਮੈਨੂੰ ਮੇਰੀਆਂ ਆਸਾਂ ਤੋਂ ਕਿਤੇ ਜ਼ਿਆਦਾ ਫਲ ਮਿਲਿਆ ਹੈ। ਸਾਲਾਨਾ ਯੂ. ਕੇ.-ਇੰਡੀਆ ਐਵਾਰਡ ਤਹਿਤ ਉਨ੍ਹਾਂ ਵਿਸ਼ੇਸ਼ ਸੰਗਠਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਬ੍ਰਿਟੇਨ-ਭਾਰਤ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਦੁਨੀਆ ਭਰ 'ਚ ਆਪਣੀ ਛਾਪ ਛੱਡੀ ਹੋਵੇ।
ਚੀਨ ਮਾਮਲੇ 'ਤੇ ਕੈਨੇਡਾ ਨੂੰ ਸਹਿਯੋਗ ਦੇ ਰਹੇ ਹਨ ਬਾਕੀ ਦੇਸ਼ : ਫ੍ਰੀਲੈਂਡ
NEXT STORY