ਮਨੀਲਾ- ਫਿਲੀਪਨ ਦੇ ਰਾਸ਼ਟਰਪਤੀ ਦੀ ਆਲੋਚਕ ਅਤੇ ਪੁਰਸਕਾਰ ਨਾਲ ਸਨਮਾਨਤ ਪੱਤਰਕਾਰ ਨੂੰ ਮਾਣਹਾਨੀ ਦਾ ਦੋਸ਼ੀ ਪਾਇਆ ਗਿਆ ਤੇ ਸੋਮਵਾਰ ਨੂੰ ਆਏ ਇਕ ਫੈਸਲੇ ਵਿਚ ਉਨ੍ਹਾਂ ਨੂੰ 6 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਇਸ ਫੈਸਲੇ ਨੂੰ ਦੇਸ਼ ਦੀ ਪ੍ਰੈੱਸ ਦੀ ਸੁਤੰਤਰਤਾ ਨੂੰ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਮਨੀਲਾ ਦੀ ਅਦਾਲਤ ਨੇ ਆਨਲਾਈਨ ਸਮਾਚਾਰ ਸਾਈਟ ਰੈਪਲਰ ਇੰਕ ਦੀ ਮਾਰੀਆ ਰੇਸਾ ਅਤੇ ਸਾਬਕਾ ਰਿਪੋਰਟਰ ਰੈਨਾਲਡੋ ਸੈਂਟੋਸ ਜੂਨੀਅਰ ਨੂੰ ਇਕ ਅਮੀਰ ਕਾਰੋਬਾਰੀ ਦੀ ਮਾਣਹਾਨੀ ਦਾ ਦੋਸ਼ੀ ਪਾਇਆ।
ਰੈਪਲਰ ਦੀ 29 ਮਈ,2020 ਦੀ ਖਬਰ ਵਿਚ ਇਕ ਖੁਫੀਆ ਰਿਪੋਰਟ ਦਾ ਹਵਾਲਾ ਕੀਤਾ ਗਿਆ ਸੀ, ਜਿਸ ਵਿਚ ਕਾਰੋਬਾਰੀ ਨੂੰ ਕਾਤਲ, ਨਸ਼ੀਲੀਆਂ ਦਵਾਈਆਂ ਦਾ ਕਾਰੋਬਾਰੀ, ਮਨੁੱਖੀ ਤਸਕਰੀ ਵਿਚ ਕੰਮ ਨਾਲ ਜੁੜਿਆ ਦੱਸਿਆ ਗਿਆ ਸੀ। ਸਾਈਟ ਦੇ ਵਕੀਲਾਂ ਨੇ ਕਿਸੇ ਵੀ ਤਰ੍ਹਾਂ ਦੀ ਬੁਰੀ ਭਾਵਨਾ ਤੋਂ ਇਨਕਾਰ ਕੀਤਾ ਹੈ ਤੇ ਕਿਹਾ ਹੈ ਕਿ ਮਾਣਹਾਨੀ ਦੀ ਸ਼ਿਕਾਇਤ ਦਾਇਰ ਕਰਨ ਦਾ ਸਮਾਂ ਬੀਤ ਚੁੱਕਾ ਸੀ।

ਜੱਜ ਰੈਨੇਲਦਾ ਐਤਾਸੀਓ-ਮੋਨਤੇਸਾ ਨੇ 36 ਪੰਨਿਆਂ ਦੇ ਹੁਕਮ ਵਿਚ ਕਿਹਾ ਕਿ ਰੈਪਲਰ ਅਤੇ ਦੋਹਾਂ ਦੋਸ਼ੀਆਂ ਨੇ ਅਜਿਹਾ ਕੋਈ ਸਬੂਤ ਨਹੀਂ ਦਿੱਤਾ ਕਿ ਜਿਸ ਵਿਚ ਇਹ ਪਤਾ ਲੱਗੇ ਕਿ ਉਨ੍ਹਾਂ ਨੇ ਸਬੰਧਤ ਵਿਅਕਤੀ ਦੇ ਬਾਰੇ ਵਿਵਾਦਤ ਲੇਖ ਵਿਚ ਦੱਸੇ ਗਏ ਵੱਖ-ਵੱਖ ਅਪਰਾਧਾਂ ਦੇ ਦੋਸ਼ਾਂ ਦੀ ਜਾਂਚ ਕੀਤੀ ਸੀ। ਰੇਸਾ ਨੇ ਫੈਸਲੇ ਦੇ ਬਾਅਦ ਪੱਤਰਕਾਰ ਸੰਮੇਲਨ ਵਿਚ ਕਿਹਾ," ਅਸੀਂ ਆਪਣੇ ਆਨਲਾਈਨ ਪ੍ਰਕਾਸ਼ਨ ਵਿਚ ਇਸ ਨੂੰ ਸਿਰਫ ਸਮਾਚਾਰ ਦੀ ਤਰ੍ਹਾਂ ਲਾਪਰਵਾਹੀ ਨਾਲ ਪ੍ਰਕਾਸ਼ਿਤ ਕੀਤਾ ਸੀ, ਇਹ ਜਾਂਚੇ ਬਿਨਾ ਕਿ ਉਹ ਸਹੀ ਹੈ ਜਾਂ ਨਹੀਂ। ਇਹ ਫੈਸਲਾ ਮੇਰੇ ਲਈ ਸਦਮਾ ਪਹੁੰਚਾਉਣ ਵਾਲਾ ਹੈ ਕਿਉਂਕਿ ਇਹ ਕਹਿੰਦਾ ਹੈ ਕਿ ਰੈਪਲਰ ਅਤੇ ਅਸੀਂ ਗਲਤ ਹਾਂ।" ਉਨ੍ਹਾਂ ਭਾਵੁਕ ਹੁੰਦੇ ਹੋਏ ਕਿਹਾ ਕਿ ਅਸੀਂ ਲੜਦੇ ਰਹਾਂਗੇ ਅਤੇ ਪੱਤਰਕਾਰਾਂ ਅਤੇ ਫਿਲੀਪਨ ਦੇ ਲੋਕਾਂ ਨਾਲ ਆਪਣੇ ਅਧਿਕਾਰਾਂ ਲਈ ਲੜਦੇ ਰਹਿਣ ਅਤੇ ਸੱਤਾ ਨੂੰ ਜਵਾਬਦੇਹ ਬਣਾਉਂਦੇ ਰਹਿਣ ਦੀ ਅਪੀਲ ਕੀਤੀ। ਕਾਰੋਬਾਰੀ ਵਿਲਫਰੇਡੋ ਕੇਂਗ ਨੇ ਫੈਸਲੇ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਇਸ ਨਾਲ ਉਨ੍ਹਾਂ 'ਤੇ ਲੱਗੇ ਦਾਗ ਸਾਫ ਹੋ ਗਏ ਹਨ।
ਕੋਵਿਡ-19 : ਸਿੰਗਾਪੁਰ 'ਚ ਕੋਰੋਨਾ ਦੇ 214 ਨਵੇਂ ਮਾਮਲੇ ਆਏ ਸਾਹਮਣੇ
NEXT STORY