ਸਿੰਗਾਪੁਰ (ਭਾਸ਼ਾ) : ਸਿੰਗਾਪੁਰ ਵਿਚ ਸੋਮਵਾਰ ਨੂੰ ਕੋਵਿਡ-19 ਦੇ 214 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਦੇਸ਼ ਵਿਚ ਪੀੜਤਾਂ ਦੀ ਗਿਣਤੀ ਵੱਧ ਕੇ 40,818 ਹੋ ਗਈ। ਨਵੇਂ ਮਾਮਲਿਆਂ ਵਿਚ 211 ਮਰੀਜ਼ ਡਾਰਮੇਟਰੀ ਵਿਚ ਰਹਿੰਦੇ ਵਿਦੇਸ਼ੀ ਕਾਮੇ ਹਨ।
ਸਿਹਤ ਮੰਤਰਾਲਾ ਨੇ ਕਿਹਾ ਕਿ ਤਾਜ਼ਾ ਸਾਹਮਣੇ ਆਏ ਮਰੀਜ਼ਾਂ ਵਿਚੋਂ 3 ਸਮੁਦਾਇਕ ਮਾਮਲੇ ਹਨ ਅਤੇ ਬਾਕੀ 211 ਮਰੀਜ਼ ਡਾਰਮੇਟਰੀ ਵਿਚ ਰਹਿ ਰਹੇ ਵਿਦੇਸ਼ੀ ਕਾਮੇ ਹਨ। ਮੰਤਰਾਲਾ ਨੇ ਕਿਹਾ ਕਿ ਤਾਜ਼ਾ ਸਾਹਮਣੇ ਆਏ ਮਾਮਲਿਆਂ ਵਿਚੋਂ ਕੋਈ ਵੀ ਸਿੰਗਾਪੁਰ ਦਾ ਨਾਗਰਿਕ ਜਾਂ ਸਥਾਈ ਨਿਵਾਸੀ ਨਹੀਂ ਹੈ। ਦੇਸ਼ ਵਿਚ ਕੋਵਿਡ-19 ਦੇ ਹੁਣ ਤੱਕ ਕੁੱਲ 40,818 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਇਸ ਬੀਮਾਰੀ ਨਾਲ 26 ਲੋਕਾਂ ਦੀ ਮੌਤ ਹੋ ਚੁੱਕੀ ਹੈ। ਐਤਵਾਰ ਨੂੰ ਸਿੰਗਾਪੁਰ ਵਿਚ 10 ਮਈ ਦੇ ਬਾਅਦ ਬਾਹਰੋਂ ਆਏ ਕੋਰੋਨਾ ਵਾਇਰਸ ਦੇ ਪਹਿਲੇ ਮਾਮਲੇ ਦਾ ਪਤਾ ਲੱਗਾ। ਸਿਹਤ ਮੰਤਰਾਲਾ ਮੁਤਾਬਕ ਉਹ ਬੰਗਲਾਦੇਸ਼ੀ ਨਾਗਰਿਕ ਹੈ ਜੋ ਕਿਸੇ ਹੋਰ ੁਬੀਮਾਰੀ ਦਾ ਇਲਾਜ ਕਰਾਉਣ ਸਿੰਗਾਪੁਰ ਆਇਆ ਸੀ। ਐਤਵਾਰ ਤੱਕ ਸਿੰਗਾਪੁਰ ਵਿਚ ਕੋਰੋਨਾ ਵਾਇਰਸ ਨਾਲ ਪੀੜਤ 10,989 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਸੀ। ਦੇਸ਼ ਵਿਚ ਹੁਣ ਤੱਕ ਕੋਵਿਡ-19 ਦੇ 29,589 ਮਰੀਜ਼ ਠੀਕ ਹੋ ਚੁੱਕੇ ਹਨ।
ਕਿਰਗਿਜ਼ਸਤਾਨ 'ਚ ਦਿਨੋਂ-ਦਿਨ ਵੱਧ ਰਹੇ ਨੇ ਕੋਰੋਨਾ ਦੇ ਮਾਮਲੇ, ਬਹੁਤੇ ਡਾਕਟਰ ਵੀ ਹੋਏ ਬੀਮਾਰ
NEXT STORY