ਵੈਨਕੂਵਰ (ਮਲਕੀਤ ਸਿੰਘ) : ਕੈਨੇਡਾ ਦੀ ਤਜਰਬੇਕਾਰ ਸਕੀ ਕ੍ਰਾਸ ਖਿਡਾਰਨ ਮੌਰੀਅਲ ਥੋਮਸਨ ਨੇ ਇਟਲੀ 'ਚ ਹੋਏ ਵਰਲਡ ਕੱਪ ਸਕੀ ਕ੍ਰਾਸ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਮਿਲਾਨੋ–ਕੋਰਟੀਨਾ ਓਲੰਪਿਕਸ ਤੋਂ ਪਹਿਲਾਂ ਆਪਣੀ ਸ਼ਾਨਦਾਰ ਕਾਬਲੀਅਤ ਦਾ ਪ੍ਰਦਰਸ਼ਨ ਕੀਤਾ ਹੈ।
33 ਸਾਲਾ ਮੈਰੀਅਲ ਥੌਮਸਨ ਦੀ ਇਹ ਪ੍ਰਦਰਸ਼ਨੀ ਉਸ ਸਮੇਂ ਆਈ ਹੈ ਜਦੋਂ ਓਲੰਪਿਕਸ ਨੇੜੇ ਆ ਰਹੇ ਹਨ। ਇਸ ਤਗਮੇ ਨਾਲ ਉਸਦਾ ਆਤਮਵਿਸ਼ਵਾਸ ਵਧਿਆ ਹੈ ਅਤੇ ਕੈਨੇਡਾ ਦੀ ਟੀਮ ਲਈ ਇਹ ਨਤੀਜਾ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
ਪ੍ਰਾਪਤ ਵੇਰਵਿਆਂ ਅਨੁਸਾਰ ਮੈਰੀਅਲ ਥੌਮਸਨ ਨੂੰ ਮਿਲਾਨੋ–ਕੋਰਟੀਨਾ ਓਲੰਪਿਕਸ ਵਿੱਚ ਕੈਨੇਡਾ ਦੀ ਸਾਂਝੀ ਝੰਡਾਬਰਦਾਰ ਵਜੋਂ ਵੀ ਚੁਣਿਆ ਗਿਆ ਹੈ, ਜੋ ਉਸਦੇ ਲੰਬੇ ਤਜਰਬੇ ਅਤੇ ਲਗਾਤਾਰ ਸਫਲਤਾਵਾਂ ਦੀ ਪਹਿਚਾਣ ਹੈ। ਇਟਲੀ ਵਿੱਚ ਮਿਲਿਆ ਇਹ ਕਾਂਸੀ ਦਾ ਤਗਮਾ ਓਲੰਪਿਕਸ ਤੋਂ ਪਹਿਲਾਂ ਉਸਦੀ ਤਿਆਰੀਆਂ ਲਈ ਹੌਂਸਲਾ ਅਫਜ਼ਾਈ ਸਾਬਤ ਹੋ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਕਹਿਰ ਓ ਰੱਬਾ! ਕੈਨੇਡਾ 'ਚ ਮੋਗਾ ਦੇ ਨੌਜਵਾਨ ਦੀ ਮੌਤ, 5 ਫਰਵਰੀ ਨੂੰ ਆਉਣਾ ਸੀ ਪੰਜਾਬ
NEXT STORY