ਬ੍ਰਿਸਬੇਨ (ਸੁਰਿੰਦਰਪਾਲ ਖੁਰਦ)– ਬ੍ਰਿਸਬੇਨ ਸਿੱਖ ਗੁਰਦੁਆਰਾ ਸਾਹਿਬ (ਲੋਗਨ ਰੋਡ) ਦੀ ਸਰਪ੍ਰਸਤੀ ਹੇਠ ਪੰਜ-ਆਬ ਰੀਡਿੰਗ ਗਰੁੱਪ ਆਸਟ੍ਰੇਲੀਆ, ਡਾ. ਬੀ. ਆਰ. ਅੰਬੇਡਕਰ ਸੁਸਾਇਟੀ ਬ੍ਰਿਸਬੇਨ, ਹੋਪਿਗ ਈਰਾ, ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ ਆਸਟ੍ਰੇਲੀਆ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਵਿਸ਼ਾਲ ਸ਼ਹੀਦੀ ਸਮਾਗਮ ‘ਸਿੱਖ ਐੱਜੂਕੇਸ਼ਨ ਐਂਡ ਵੈੱਲਫੇਅਰ ਸੈਂਟਰ ਬ੍ਰਿਸਬੇਨ’ ਵਿਖੇ ਆਯੋਜਿਤ ਕੀਤਾ ਗਿਆ। ਇਸ ਸ਼ਹੀਦੀ ਸਮਾਗਮ 'ਚ ਸਿੱਖ ਵਿਦਵਾਨਾਂ, ਕਵੀਆਂ ਅਤੇ ਬੁੱਧੀਜੀਵੀਆਂ ਜਿਨ੍ਹਾਂ 'ਚ ਮਨਦੀਪ ਸਿੰਘ ਖ਼ਜ਼ਾਨਚੀ, ਸੁਖਰਾਜ ਸਿੰਘ ਸਕੱਤਰ, ਰਿਤਕਾ ਅਹੀਰ, ਨਵਨੀਤ ਕੌਰ, ਦਲਜੀਤ ਸਿੰਘ, ਗ਼ਜ਼ਲਗੋ ਰੁਪਿੰਦਰ ਸੋਜ਼, ਗ਼ਜ਼ਲਗੋ ਜਸਵੰਤ ਵਾਗਲਾ, ਗਿਆਨੀ ਨਰਿੰਦਰਪਾਲ ਸਿੰਘ, ਅਕਾਸ਼ਿਕਾ ਮੋਹਲਾ, ਕੁਲਜੀਤ ਖੋਸਾ, ਰਛਪਾਲ ਹੇਅਰ, ਪ੍ਰਗਟ ਸਿੰਘ ਰੰਧਾਵਾ ਅਤੇ ਪ੍ਰਭਸਿਮਰਨ ਕੌਰ ਵਲੋਂ ਆਪਣੀਆਂ ਤਕਰੀਰਾਂ ਰਾਹੀਂ ਸਿੱਖ ੲਿਤਿਹਾਸ ਨਾਲ ਸਾਂਝ ਪਾਉਂਦਿਆ ਦੱਸਿਆ ਕਿ ਪੋਹ ਦਾ ਮਹੀਨਾ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੁਆਰਾ ਧਰਮ ਤੇ ਕੌਮ ਲਈ ਦਿੱਤੀ ਅਦੁੱਤੀ ਸ਼ਹਾਦਤ ਇਤਿਹਾਸ ਦੇ ਪੰਨਿਆਂ 'ਚ ਬਹਾਦਰੀ, ਕੁਰਬਾਨੀ, ਅਣਖ ਤੇ ਸ਼ਹੀਦੀਆਂ ਦੇ ਨਾਮ ਰਿਹਾ ਹੈ, ਦੁਨੀਆ ਭਰ ਵਿਚ ਸਿੱਖ ਕੌਮ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਗੁਰੂ ਘਰਾਂ 'ਚ ਨਤਮਸਤਕ ਹੋ ਕੇ ਸ਼ਰਧਾ ਦੇ ਫੁੱਲ ਭੇਟ ਕਰਦੀ ਹੈ।
ੲਿਸ ਮੌਕੇ ਨਿੱਕੀ ਬੱਚੀ ਸਿਫਤਪ੍ਰੀਤ ਕੌਰ ਅਤੇ ਹੋਰ ਬੱਚਿਆ ਵੱਲੋਂ ਕੀਤੀ ਗਈ ਪੇਸ਼ਕਾਰੀ ਵੀ ਸਲਾਹੁਣਯੋਗ ਰਹੀ ਅਤੇ ਗੁਰਮੁੱਖ ਭੰਦੋਹਲ ਦੇ ਨਿਰਦੇਸ਼ਨ 'ਚ ਤਿਆਰ ਕੀਤਾ ਲਘੂ ਨਾਟਕ 'ਸਰਹੰਦ ਦੀ ਦੀਵਾਰ' ਦੀ ਪੇਸ਼ਕਾਰੀ ਵੀ ਬੇਮਿਸਾਲ ਰਹੀ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜਸਜੋਤ ਸਿੰਘ ਨੇ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਿੱਖ ਧਰਮ ਵਿੱਚ ਅਨੇਕਾਂ ਹੀ ਵਿਦਵਾਨ, ਵਿਚਾਰਕ, ਸੂਰਬੀਰ ਯੋਧੇ ਅਤੇ ਸਮਾਜ-ਸੁਧਾਰਕ ਪੈਦਾ ਹੋਏ ਹਨ ਜਿਨ੍ਹਾਂ ਦੀਆਂ ਲਾਸਾਨੀ ਸ਼ਹਾਦਤਾਂ ਅਤੇ ਸ਼ਾਨਾਮੱਤੀ ਸਿੱਖ ਇਤਿਹਾਸ ਨਾਲ ਅਜੋਕੀ ਪੀੜੀ ਨੂੰ ਜੋੜਨਾ ਸਮੇਂ ਦੀ ਮੰਗ ਹੈ। ਇਸ ਸਮਾਗਮ ਵਿਚ ਪੰਜ-ਆਬ ਰੀਡਿੰਗ ਗਰੁੱਪ ਵਲੋਂ ਸਿੱਖ ਧਰਮ ਅਤੇ ਇਤਿਹਾਸ ਨਾਲ ਸਬੰਧੰਤ ਪੁਸਤਕਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ।
ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਸ਼ਾਨਦਾਰ ਜਿੱਤ
NEXT STORY