ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਸਰਕਾਰ ਨੇ ਮੰਗਲਵਾਰ ਨੂੰ ਫੈਸਲਾ ਲਿਆ ਹੈ ਕਿ ਪੀ.ਐਮ.ਐਲ.-ਐਨ ਦੀ ਉਪ ਪ੍ਰਧਾਨ ਮਰੀਅਮ ਨਵਾਜ਼ ਦਾ ਨਾਂ ਐਗਜ਼ਿਟ ਕੰਟਰੋਲ ਸੂਚੀ ਵਿਚੋਂ ਨਹੀਂ ਹਟਾਇਆ ਜਾਵੇਗਾ। ਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ 46 ਸਾਲਾ ਬੇਟੀ ਮਰੀਅਮ ਨੂੰ ਅਗਸਤ 2018 ਵਿਚ ਇਸ ਸੂਚੀ ਵਿਚ ਰੱਖਿਆ ਗਿਆ ਸੀ। ਉਹ ਆਪਣੇ ਬੀਮਾਰ ਚੱਲ ਰਹੇ ਪਿਤਾ ਨੂੰ ਦੇਖਣ ਲਈ ਲੰਡਨ ਜਾਣਾ ਚਾਹੁੰਦੀ ਸੀ। ਸਰਕਾਰ ਦੇ ਮੁੱਖ ਬੁਲਾਰੇ ਫਿਰਦੌਸ ਆਸ਼ਿਕ ਅਵਾਨ ਨੇ ਮੀਡੀਆ ਨੂੰ ਦੱਸਿਆ ਕਿ ਫੈਡਰਲ ਮੰਤਰੀਮੰਡਲ ਨੇ ਉਨ੍ਹਾਂ ਦਾ ਨਾਂ ਐਗਜ਼ਿਟ ਕੰਟਰੋਲ ਸੂਚੀ (ਬਾਹਰ ਜਾਣ 'ਤੇ ਕੰਟਰੋਲ ਵਾਲੀ ਸੂਚੀ) ਵਿਚ ਰੱਖਣ ਦਾ ਫੈਸਲਾ ਲਿਆ ਹੈ। ਇਸ ਸੂਚੀ ਵਿਚ ਜਿਸ ਦਾ ਨਾਂ ਹੁੰਦਾ ਹੈ, ਉਹ ਪਾਕਿਸਤਾਨ ਤੋਂ ਬਾਹਰ ਨਹੀਂ ਜਾ ਸਕਦਾ। ਮਰੀਅਮ ਇਸ ਸੂਚੀ ਤੋਂ ਆਪਣਾ ਨਾਂ ਬਾਹਰ ਕਰਵਾਉਣ ਲਈ ਦੋ ਵਾਰ ਲਾਹੌਰ ਹਾਈ ਕੋਰਟ ਵਿਚ ਪਹੁੰਚ ਕਰ ਚੁੱਕੀ ਹੈ।
ਤੁਰਕੀ : ਅਸਫਲ ਤਖਤਾਪਲਟ ਮਾਮਲੇ 'ਚ 54 ਫੌਜੀ ਹਿਰਾਸਤ 'ਚ
NEXT STORY