ਗੁਰਦਾਸਪੁਰ/ਪਾਕਿਸਤਾਨ (ਵਿਨੋਦ)- ਇਕ ਵੱਡੇ ਖੁਲਾਸੇ ’ਚ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਨੇ ਅੱਤਵਾਦੀ ਸਮੂਹ ਦੇ ਮਹਿਲਾ ਵਿੰਗ ਨੇ 5000 ਮੈਂਬਰ ਦੀ ਭਰਤੀ ਕੀਤੇ ਹਨ, ਜਿਨ੍ਹਾਂ ਨੂੰ ਕਥਿਤ ਤੌਰ ’ਤੇ ਸੁਸਾਈਡ ਮਿਸ਼ਨ ਲਈ ਸਿਖਲਾਈ ਅਤੇ ਸਿੱਖਿਆ ਦਿੱਤੀ ਜਾ ਰਹੀ ਹੈ। ਮਸੂਦ ਅਜ਼ਹਰ ਦੀ ਭੈਣ ਸਈਦਾ ਦੀ ਅਗਵਾਈ ’ਚ ਜਮਾਤ-ਉਲ-ਮੋਮੀਨੀਨ ਦੇ ਗਠਨ ਦਾ ਉਦੇਸ਼ ਔਰਤਾਂ ਦੀ ਭਰਤੀ ਕਰਕੇ ਅੱਤਵਾਦੀ ਸਮੂਹ ਦੀ ਮੌਜੂਦਗੀ ਨੂੰ ਮਜ਼ਬੂਤ ਕਰਨਾ ਅਤੇ ਇਸਦੀ ਪਹੁੰਚ ਨੂੰ ਵਧਾਉਣਾ ਹੈ।
ਮਸੂਦ ਅਜ਼ਹਰ ਮੁਤਾਬਕ ਹਰ ਜ਼ਿਲੇ ’ਚ ਇਕ ਰਸਮੀ ਦਫ਼ਤਰ ਹੋਵੇਗਾ, ਜਿਸਦੀ ਅਗਵਾਈ ਇਕ ਮਹਿਲਾ ਮੁਖੀ ਕਰੇਗੀ, ਜੋ ਵਿੰਗ ਦੀਆਂ ਸਰਗਰਮੀਆਂ ਦਾ ਤਾਲਮੇਲ ਕਰੇਗੀ। ਪੋਸਟ ’ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਯੂਨਿਟ ’ਚ ਸ਼ਾਮਲ ਹੋਣ ਵਾਲੀਆਂ ਬਹੁਤ ਸਾਰੀਆਂ ਔਰਤਾਂ ਨੇ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਮਕਸਦ ਮਿਲਿਆ ਹੈ ਅਤੇ ਉਨ੍ਹਾਂ ਦੇ ਵਿਸ਼ਵਾਸ ਨੂੰ ਮਜ਼ਬੂਤੀ ਮਿਲੀ ਹੈ।
ਕੈਨੇਡਾ 'ਚ ਭਾਰਤੀ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਦਾ ਭਾਰੀ ਵਿਰੋਧ
NEXT STORY