ਇਸਲਾਮਾਬਾਦ— ਪਠਾਨਕੋਟ ਦੇ ਏਅਰਬੇਸ 'ਤੇ ਹੋਏ ਅੱਤਵਾਦੀ ਹਮਲੇ ਦੇ ਮਾਸਟਰਮਾਈਂਡ ਮੌਲਾਨਾ ਮਸੂਦ ਅਜਹਰ ਨੂੰ ਪਾਕਿਸਤਾਨ ਵਿਚ ਗ੍ਰਿਫਤਾਰ ਕਰ ਲਿਆ ਗਿਆ ਹੈ। ਗ੍ਰਿਫਤਾਰ ਹੋਣ ਤੋਂ ਬਾਅਦ ਉਸ ਦੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਆਨਲਾਈਨ ਉਸ ਦੀ ਟੇਪ ਜਾਰੀ ਕੀਤੀ ਹੈ, ਜਿਸ ਵਿਚ ਉਸ ਨੇ ਕਿਹਾ ਕਿ ਉਸ ਦੇ ਦੁਸ਼ਮਣ ਜ਼ਿਆਦਾ ਦਿਨ ਖੁਸ਼ ਨਹੀਂ ਰਹਿ ਸਕਣਗੇ। ਉਸ ਨੇ ਪਾਕਿਸਤਾਨ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਉਹ ਗਲਤ ਰਸਤੇ 'ਤੇ ਜਾ ਰਹੀ ਹੈ। ਉਸ ਨੇ ਕਿਹਾ ਕਿ ਮਸਜਿਦਾਂ, ਮਦਰੱਸਿਆਂ ਅਤੇ ਜਿਹਾਦ ਦੇ ਖਿਲਾਫ ਜੋ ਕਾਰਵਾਈ ਕੀਤੀ ਜਾ ਰਹੀ ਹੈ, ਉਹ ਪੂਰੇ ਦੇਸ਼ ਦੀ ਏਕਤਾ ਲਈ ਖਤਰਾ ਹੈ।
ਮਸੂਦ ਨੇ ਇਹ ਚਿਤਾਵਨੀ ਜੈਸ਼-ਏ-ਮੁਹੰਮਦ ਦੇ ਆਨਲਾਈਨ ਮਾਊਥਪੀਸ 'ਅਲ ਕਲਾਮ' ਵਿਚ ਦਿੱਤੀ ਹੈ। ਅਜਹਰ ਨੇ ਆਪਣੇ ਦੂਜੇ ਨਾਂ 'ਸਈਦੀ' ਤੋਂ ਇਸ ਆਰਟੀਕਲ ਵੀ ਲਿਖਿਆ ਹੈ, ਜਿਸ ਵਿਚ ਉਸ ਨੇ ਆਪਣੇ ਜੇਲ੍ਹ ਵਿਚ ਬਿਤਾਏ ਦਿਨਾਂ ਦਾ ਜ਼ਿਕਰ ਕੀਤਾ ਹੈ। ਇਸ ਅੱਤਵਾਦੀ ਸਰਗਨਾ ਨੇ ਲਿਖਿਆ ਹੈ ਕਿ ਉਹ ਮਰਨ ਜਾਂ ਫਿਰ ਗ੍ਰਿਫਤਾਰ ਹੋਣ ਤੋਂ ਨਹੀਂ ਡਰਦਾ। ਉਸ ਨੇ ਲਿਖਿਆ ਕਿ ਉਹ ਅਜਿਹੀ ਆਰਮੀ ਤਿਆਰ ਕਰ ਚੁੱਕਿਆ ਹੈ, ਜੋ ਮੌਤ ਤੋਂ ਡਰਦੀ ਨਹੀਂ ਉਸ ਨੂੰ ਪਸੰਦ ਕਰਦੀ ਹੈ ਤੇ ਉਸ ਦੀ ਮੌਤ ਤੋਂ ਬਾਅਦ ਵੀ ਇਹ ਆਰਮੀ ਉਸ ਦੇ ਕੰਮਾਂ ਨੂੰ ਪੂਰਾ ਕਰੇਗੀ।
ਮਸੂਦ ਨੇ ਲਿਖਿਆ ਕਿ ਭਾਰਤ 'ਚ ਬਹੁਤ ਰੌਲਾ ਪੈ ਰਿਹਾ ਹੈ ਕਿ 'ਸਾਨੂੰ ਗ੍ਰਿਫਤਾਰ ਕਰੋ ਜਾਂ ਮਾਰ ਦਿਓ'। ਸਾਡੀ ਸਰਕਾਰ ਵੀ ਸ਼ਾਇਦ ਭਾਰਤ ਸਰਕਾਰ ਦੀ ਦੋਸਤ ਬਣਨਾ ਚਾਹੁੰਦੀ ਹੈ। ਉਸ ਨੇ ਲਿਖਿਆ ਕਿ ਉਹ ਪਾਕਿਸਤਾਨ ਵਿਚ ਸ਼ਾਂਤੀ ਚਾਹੁੰਦਾ ਹੈ ਪਰ ਸ਼ਾਇਦ ਇੱਥੋਂ ਦੀ ਸਰਕਾਰ ਇਹ ਨਹੀਂ ਚਾਹੁੰਦੀ।
ਇਸ ਤਰ੍ਹਾਂ ਫੜਿਆ ਗਿਆ ਪਠਾਨਕੋਟ ਨੂੰ ਦਹਿਲਾਉਣ ਵਾਲਾ ਮਾਸਟਰਮਾਈਂਡ (ਤਸਵੀਰਾਂ)
NEXT STORY