ਪੋਰਟ ਲੁਈਸ—ਭਾਰਤ ਰਤਨ ਅਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਦੇਹਾਂਤ ਦਾ ਜਿੱਥੇ ਪੂਰੇ ਭਾਰਤ 'ਚ ਸੋਗ ਮਨਾਇਆ ਉੱਥੇ ਹੀ ਨੇਪਾਲ, ਭੂਟਾਨ ਅਤੇ ਬੰਗਲਾਦੇਸ਼ ਸਮੇਤ ਦੁਨੀਆਂ ਦੇ ਕਈ ਦੇਸ਼ ਉਨ੍ਹਾਂ ਦੇ ਜਾਣ 'ਤੇ ਦੁੱਖੀ ਹਨ। ਮਾਰਸਿਸ ਨੇ ਤਾਂ ਵਾਜਪਾਈ ਦੇ ਸਨਮਾਨ 'ਚ ਆਪਣਾ ਕੌਮੀ ਝੰਡਾ ਅੱਧਾ ਝੁਕਾਈ ਰੱਖਿਆ ਅਤੇ ਹੁਣ ਮਾਰੀਸ਼ਸ ਸਰਕਾਰ ਨੇ ਵਾਜਪਾਈ ਸਨਮਾਨ ਲਈ ਇਕ ਵੱਡਾ ਫੈਸਲਾ ਲਿਆ ਹੈ। ਮਾਰੀਸ਼ਸ ਦੇ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਮਾਰੀਸ਼ਸ ਟਾਵਰ ਹੁਣ 'ਅਟਲ ਬਿਹਾਰੀ ਵਾਜਪਾਈ' ਵਾਟਰ ਕਹਾਵੇਗਾ। ਮਾਰੀਸ਼ਸ ਦੀ ਰਾਜਧਾਨੀ ਪੋਰਟ ਲੁਈਸ 'ਚ 11ਵਾਂ ਵਿਸ਼ਵ ਹਿੰਦੀ ਸੰਮੇਲਨ ਸ਼ਨੀਵਾਰ ਤੋਂ ਸ਼ੁਰੂ ਹੋ ਗਿਆ ਹੈ। ਪ੍ਰਧਾਨ ਮੰਤਰੀ ਨੇ ਇਸ ਸਮਾਗਮ 'ਚ ਕਿਹਾ ਕਿ ਹੁਣ ਸਭ ਤੋਂ ਵੱਡੇ ਸਾਈਬਰ ਟਾਵਰ ਨੂੰ ਅਟਲ ਬਿਹਾਰੀ ਵਾਜਪਾਈ ਟਾਵਰ ਨਾਮ ਨਾਲ ਜਾਣਿਆ ਜਾਵੇਗਾ। ਸਮਾਗਮ 'ਚ ਸਭ ਤੋਂ ਪਹਿਲਾਂ ਅਟਲ ਜੀ ਨੂੰ ਸ਼ਰਧਾਂਜਲੀ ਭੇਂਟ ਕਰਕੇ ਉਨ੍ਹਾਂ ਨੂੰ ਯਾਦ 'ਚ ਸ਼ਾਮਲ ਕੀਤਾ ਗਿਆ। ਦੱਸ ਦਈਏ ਕਿ ਇਸ ਸੰਮੇਲਨ ਦਾ ਆਯੋਜਨ ਹਿੰਦੀ ਭਾਸ਼ਾ ਦਾ ਵਿਸ਼ਵ ਪੱਧਰੀ ਪ੍ਰਚਾਰ ਕਰਨ ਅਤੇ ਸਮੇਂ ਅਨੁਸਾਰ ਹਿੰਦੀ ਭਾਸ਼ਾ ਦੇ ਵਿਕਾਸ 'ਚ ਯੋਗਦਾਨ ਦੇਣ ਲਈ ਕੀਤਾ ਜਾਂਦਾ ਹੈ।
ਮੋਰੱਕੋ ਦੇ ਕਿੰਗ ਨੇ ਬੇਨਚਾਬਾਉਨ ਨੂੰ ਨਿਯੁਕਤ ਕੀਤਾ ਨਵਾਂ ਵਿੱਤ ਮੰਤਰੀ
NEXT STORY