ਸਿਡਨੀ— ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ 'ਚ ਲੇਬਰ ਪਾਰਟੀ ਦੀ ਕਮਾਨ ਸੰਭਾਲਣ ਲਈ ਦੌੜ ਲੱਗੀ ਹੋਈ ਹੈ। ਹਰ ਉਮੀਦਵਾਰ ਆਪਣੇ-ਆਪ ਨੂੰ ਇਸ ਅਹੁਦੇ ਦੇ ਕਾਬਲ ਦੱਸ ਰਿਹਾ ਹੈ। ਅੱਜ ਸਵੇਰੇ ਫਰੰਟਬੈਂਚਰ ਜੋਡੀ ਮੈਕੀ ਨੇ ਐਲਾਨ ਕੀਤਾ ਕਿ ਉਹ ਇਸ ਦੌੜ 'ਚ ਸ਼ਾਮਲ ਹੋਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਕ੍ਰਿਸ ਮਿਨਸ ਨੂੰ ਟੱਕਰ ਦੇਵੇਗੀ ਤੇ ਜਿੱਤੇਗੀ। ਕੋਗਾਰਹ ਤੋਂ ਮਿਨਸ ਨੇ ਬੀਤੇ ਦਿਨ ਇਸ ਦੌੜ 'ਚ ਸ਼ਾਮਲ ਹੋਣ ਲਈ ਐਲਾਨ ਕੀਤਾ ਗਿਆ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਨਵੀਂ ਜਨਰੇਸ਼ਨ ਲਈ ਕਾਬਲ ਲੀਡਰ ਚੁਣੇ ਜਾ ਸਕਦੇ ਹਨ।
ਓਧਰ ਮੈਕੀ ਦਾ ਕਹਿਣਾ ਹੈ ਕਿ ਉਸ ਕੋਲ ਲੇਬਰ ਪਾਰਟੀ ਨੂੰ ਲੀਡ ਕਰਨ ਦਾ ਸਹੀ ਮੌਕਾ ਹੈ ਤੇ ਉਹ ਉਸ ਨੂੰ ਗੁਆਉਣਾ ਨਹੀਂ ਚਾਹੁੰਦੀ। ਉਸ ਨੇ ਕਿਹਾ,''ਮੇਰਾ ਵਿਸ਼ਵਾਸ ਹੈ ਕਿ ਮੈਂ ਨਿਊ ਸਾਊਥ ਵੇਲਜ਼ ਦੀ ਮੁੱਖ ਮੰਤਰੀ ਗਲੈਡੀਜ਼ ਬੈਰੇਜੀਕਲੀਅਨ ਨੂੰ ਹਰਾ ਸਕਦੀ ਹਾਂ। ਇਸ ਸਮੇਂ ਮੈਂ 2023 ਦੀਆਂ ਚੋਣਾਂ ਬਾਰੇ ਸੋਚ ਰਹੀ ਹਾਂ ਤੇ ਮੈਨੂੰ ਲੱਗਦਾ ਹੈ ਕਿ ਮੈਂ ਉਨ੍ਹਾਂ ਚੋਣਾਂ 'ਚ ਜਿੱਤ ਹਾਸਲ ਕਰਾਂਗੀ। ਉਸ ਨੇ ਕਿਹਾ ਕਿ ਜੇਕਰ ਉਹ ਜਿੱਤਦੀ ਹੈ ਤਾਂ ਉਹ ਸਿੱਖਿਆ ਸਬੰਧੀ ਵਧੇਰੇ ਕੰਮ ਕਰੇਗੀ।
ਮੈਕੀ ਨੇ ਕਿਹਾ,'' ਮਿਨਸ ਬਹੁਤ ਹੋਣਹਾਰ ਹਨ ਪਰ ਇਸ ਸਮੇਂ ਮੈਨੂੰ ਲੱਗਦਾ ਹੈ ਕਿ ਇਸ ਅਹੁਦੇ ਲਈ ਮੈਂ ਹੀ ਠੀਕ ਹਾਂ।''
ਪੋਰਟ ਸਟੀਫਨਸ ਤੋਂ ਐੱਮ. ਪੀ. ਕੇਟ ਵਾਸ਼ਿੰਗਟਨ ਨੇ ਦੱਸਿਆ ਕਿ ਉਹ ਇਸ ਦੌੜ 'ਚ ਸ਼ਾਮਲ ਨਾ ਹੋ ਕੇ ਮੈਕੀ ਨੂੰ ਸਪੋਰਟ ਕਰੇਗੀ। ਜ਼ਿਕਰਯੋਗ ਹੈ ਕਿ ਲੀਡਰਸ਼ਿਪ ਲਈ ਨਾਮਜ਼ਦਗੀ ਭਰਨ ਦਾ ਸਮਾਂ ਅੱਜ ਦੁਪਹਿਰ 2 ਵਜੇ ਤਕ ਹੀ ਸੀ।
ਡਾਰ ਦੀ ਹਵਾਲਗੀ ਲਈ ਬ੍ਰਿਟੇਨ ਨਾਲ ਸਮਝੌਤੇ 'ਤੇ ਦਸਤਖਤ : ਪਾਕਿ ਅਧਿਕਾਰੀ
NEXT STORY