ਸੈਕਰਾਮੈਂਟੋ, (ਰਾਜ ਗੋਗਨਾ )- 'ਸਿੱਖਸ ਫਾਰ ਹਿਊਮੈਨਿਟੀ' ਸੰਸਥਾ ਵੱਲੋਂ ਕੋਰੋਨਾ ਵਾਇਰਸ ਸੰਕਟ ਕਾਲ ਦੌਰਾਨ ਪਿਛਲੇ ਲੰਮੇਂ ਸਮੇਂ ਤੋਂ ਜ਼ਰੂਰਤਮੰਦ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ। ਇਸੇ ਲੜੀ ਅਧੀਨ ਗੁਰਦੁਆਰਾ ਸਾਹਿਬ ਬਰਾਡਸ਼ਾਹ ਰੋਡ, ਸੈਕਰਾਮੈਂਟੋ ਵਿਖੇ ਰਜਿੰਦਰ ਸਿੰਘ ਢਾਂਡਾ ਦੀ ਅਗਵਾਈ ਹੇਠ ਨਰਸਿੰਗ, ਮੈਡੀਕਲ, ਪੋਸਟ ਆਫਿਸ, ਪੁਲਸ, ਐਂਬੂਲੈਂਸ ਅਤੇ ਹੋਰ ਫਰੰਟ ਲਾਈਨ ‘ਤੇ ਕੰਮ ਕਰਨ ਵਾਲਿਆਂ ਨੂੰ KN-95 ਕੱਪੜੇ ਦੇ ਮਾਸਕ ਅਤੇ ਸੈਨੇਟਾਈਜ਼ਰ ਦੀਆਂ ਕਿੱਟਾਂ ਵੰਡੀਆਂ ਗਈਆਂ।
ਇਸ ਮੌਕੇ ਕੁਲਦੀਪ ਸਿੰਘ ਕੰਗ (ਵੁੱਡਲੈਂਡ), ਗੁਰਿੰਦਰ ਸਿੰਘ ਬਾਜਵਾ (ਰੀਨੋ), ਲਖਬੀਰ ਸਿੰਘ ਔਜਲਾ, ਗੁਰਜਤਿੰਦਰ ਸਿੰਘ ਰੰਧਾਵਾ, ਰਣਧੀਰ ਸਿੰਘ ਨਿੱਜਰ, ਦਵਿੰਦਰ ਸਿੰਘ ਝਾਵਰ, ਬਲਵੰਤ ਸਿੰਘ ਵਿਰਕ, ਹਰਮਨਪ੍ਰੀਤ ਸਿੰਘ ਵੀ ਸ਼ਾਮਲ ਸਨ। ਜ਼ਿਕਰਯੋਗ ਹੈ ਕਿ 'ਸਿੱਖਸ ਫਾਰ ਹਿਊਮੈਨਿਟੀ' ਵੱਲੋਂ ਸਟਾਕਟਨ, ਫਰੀਮਾਂਟ, ਮਿਲਪੀਟਸ, ਸੈਨਹੋਜ਼ੇ, ਟਰੇਸੀ, ਮਨਟੀਕਾ, ਮੁਡੈਸਟੋ, ਵੁੱਡਲੈਂਡ ਆਦਿ ਇਲਾਕਿਆਂ ਵਿਚ ਇਸੇ ਤਰ੍ਹਾਂ ਦੀਆਂ ਕਿੱਟਾਂ ਹੁਣ ਤੱਕ ਸੈਂਕੜੇ ਦੀ ਗਿਣਤੀ ਵਿਚ ਮੁਫਤ ਵੰਡੀਆਂ ਜਾ ਚੁੱਕੀਆਂ ਹਨ।
ਸਾਇੰਸਦਾਨਾਂ ਨੇ ਖੋਜਿਆ ਧਰਤੀ ਦੇ ਸਭ ਤੋਂ ਨੇੜੇ ਦਾ ਬਲੈਕ ਹੋਲ
NEXT STORY