ਵਿਲਮਿੰਗਟਨ-ਮੇਲਾਨੀਆ ਟਰੰਪ ਨੇ ਸੋਮਵਾਰ ਨੂੰ ਕਿਹਾ ਕਿ ਉਹ ਕੈਪੀਟਲ ਬਿਲਡਿੰਗ (ਅਮਰੀਕੀ ਸੰਸਦ) ’ਚ ਪਿਛਲੇ ਹਫਤੇ ਆਪਣੇ ਪਤੀ ਦੇ ਸਮਰਥਕਾਂ ਵੱਲੋਂ ਕੀਤੀ ਗਈ ਜਾਨਲੇਵਾ ਹਿੰਸਾ ਤੋਂ ‘ਨਿਰਾਸ਼ ਅਤੇ ਦੁਖੀ’ ਹੈ। ਉਨ੍ਹਾਂ ਨੇ ਆਪਣੀ ਚੁੱਪੀ ਤੋੜਨ ਦੌਰਾਨ ਲੋਕਾਂ ’ਤੇ ਵੀ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਨ੍ਹਾਂ ਨੇ ਦੁਖਦਾਈ ਘਟਨਾਕ੍ਰਮ ਦਾ ਇਸਤੇਮਾਲ ‘ਮੇਰੇ ਬਾਰੇ ’ਚ ਗੁੰਝਲਦਾਰ ਗੱਪਾਂ, ਅਣਚਾਹੇ ਨਿੱਜੀ ਹਮਲੇ ਅਤੇ ਝੂਠੇ ਅਤੇ ਗੁੰਮਰਾਹਕੁੰਨ ਦੋਸ਼ਾਂ ਲਈ ਕੀਤਾ।
ਇਹ ਵੀ ਪੜ੍ਹੋ -ਕੋਰੋਨਾ ਕਾਰਣ ਫਰਾਂਸ ’ਚ ਤਬਾਹੀ, ਰਾਸ਼ਟਰਪਤੀ ਭਵਨ ’ਚ ਮੈਕ੍ਰੋਂ ਨੇ ਲਵਾ ਦਿੱਤੇ 5 ਕਰੋੜ ਰੁਪਏ ਦੇ ਫੁੱਲ
ਟਰੰਪ ਨੂੰ ਚੋਣਾਂ ’ਚ ਮਿਲੀ ਹਾਰ ਤੋਂ ਨਾਰਾਜ਼ ਅਤੇ ਖੁਦ ਰਾਸ਼ਟਰਪਤੀ ਵੱਲੋਂ ਉਕਸਾਏ ਜਾਣ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ਦੀ ਹਿੰਸਕ ਭੀੜ ਬੀਤੇ ਬੁੱਧਵਾਰ ਨੂੰ ਕੈਪੀਟਲ ਕੰਪਲੈਕਸ ’ਚ ਦਾਖਲ ਹੋਈ ਅਤੇ ਡੈਮੋ¬ਕ੍ਰੇਟ ਜੋ ਬਾਈਡੇਨ ਦੀ ਜਿੱਤ ਦੀ ਪੁਸ਼ਟੀ ਲਈ ਹੋ ਰਹੀ ਕਾਰਵਾਈ ਨੂੰ ਅੰਸ਼ਕ ਤੌਰ ’ਤੇ ਵਿਘਨ ਪਾਇਆ। ਇਸ ਘਟਨਾ ਦੇ ਪੰਜ ਦਿਨ ਬਾਅਦ ਪਹਿਲੀ ਬੀਬੀ ਵੱਲੋਂ ਇਸ ਦੇ ਬਾਰੇ ’ਚ ਪਹਿਲੀ ਜਨਤਕ ਟਿੱਪਣੀ ਆਈ ਹੈ। ਵ੍ਹਾਈਟ ਹਾਊਸ ਦੇ ਇਕ ਬਲਾਗ ’ਚ ਲਿਖੀ ਪੋਸਟ ’ਚ ਉਨ੍ਹਾਂ ਨੇ ਕਿਹਾ ਕਿ ਪਿਛਲੇ ਹਫਤੇ ਜੋ ਹੋਇਆ ਉਸ ਤੋਂ ਮੈਂ ਨਿਰਾਸ਼ ਅਤੇ ਦੁਖੀ ਹਾਂ।
ਇਹ ਵੀ ਪੜ੍ਹੋ -ਵਟਸਐਪ ਦੀ ਨਵੀਂ ਪਾਲਿਸੀ ਤੋਂ ਨਾਰਾਜ਼ ਹੋਏ ਤੁਰਕੀ ਦੇ ਰਾਸ਼ਟਰਪਤੀ ਐਰਦੋਗਨ, ਕੀਤਾ ਬਾਈਕਾਟ
ਉਨ੍ਹਾਂ ਨੇ ਲਿਖਿਆ ਕਿ ਇਸ ਦੁਖਦਾਈ ਘਟਨਾ¬ਕ੍ਰਮ ਦਰਮਿਆਨ ਮੈਂ ਇਹ ਸ਼ਰਮਨਾਕ ਚੀਜ਼ ਦੇਖੀ ਕਿ ਇਕ ਏਜੰਡੇ ਨਾਲ ਸਬੰਧਿਤ ਦਿਖਣ ’ਚ ਲਗੇ ਕੁਝ ਲੋਕਾਂ ਨੇ ਮੇਰੇ ਵਿਰੁੱਧ ਅਸ਼ਲੀਲ ਗੱਪਾਂ, ਅਣਚਾਹੇ ਨਿੱਜੀ ਹਮਲੇ ਕੀਤੇ ਅਤੇ ਝੂਠੇ ਅਤੇ ਗੁੰਮਰਾਹਕੁੰਨ ਦੋਸ਼ ਲਾਏ। ਮੇਲਾਨੀਆ ਨੇ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਕਿ ਉਹ ਕਿਸ ਦੀ ਗੱਲ ਕਰ ਰਹੀ ਸੀ। ਮੇਲਾਨੀਆ ਦੀ ਸਾਬਕਾ ਦੋਸਤ ਅਤੇ ਇਕ ਸਮੇਂ ਵ੍ਹਾਈਟ ਹਾਊਸ ’ਚ ਸਹਾਇਕ ਰਹੀ ਸਟੇਫਨੀ ਵਿੰਸਟਨ ਵੂਲਕਾਫ ਨੇ ਪਿਛਲੇ ਹਫਤੇ ਇਕ ਸੰਪਾਦਕੀ ਲਿਖ ਕੇ ਪਹਿਲੀ ਬੀਬੀ ’ਤੇ ਅਮਰੀਕਾ ਦੀ ਬਰਬਾਦੀ ’ਚ ਭਾਗੀਦਾਰ ਰਹਿਣ ਦਾ ਦੋਸ਼ ਲਾਇਆ ਸੀ।
ਇਹ ਵੀ ਪੜ੍ਹੋ -ਰੂਸ ਦੀਆਂ ਅਗਲੇ 30 ਦਿਨਾਂ ’ਚ ਸਪੁਤਨਿਕ-ਵੀ ਦੀਆਂ 40 ਲੱਖ ਖੁਰਾਕਾਂ ਤਿਆਰ ਕਰਨ ਦੀ ਯੋਜਨਾ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਕੋਰੋਨਾ ਕਾਰਣ ਫਰਾਂਸ ’ਚ ਤਬਾਹੀ, ਰਾਸ਼ਟਰਪਤੀ ਭਵਨ ’ਚ ਮੈਕ੍ਰੋਂ ਨੇ ਲਵਾ ਦਿੱਤੇ 5 ਕਰੋੜ ਰੁਪਏ ਦੇ ਫੁੱਲ
NEXT STORY