ਵਾਸ਼ਿੰਗਟਨ (ਬਿਊਰੋ): ਡੋਨਾਲਡ ਟਰੰਪ ਦੇ ਰਾਸ਼ਟਰਪਤੀ ਅਹੁਦੇ 'ਤੇ ਰਹਿਣ ਦੌਰਾਨ ਭਾਰਤ ਆਈ ਅਮਰੀਕਾ ਦੀ ਪ੍ਰਥਮ ਬੀਬੀ ਮੇਲਾਨੀਆ ਟਰੰਪ ਦੀਆਂ ਯਾਦਾਂ ਵਿਚ ਹਾਲੇ ਵੀ ਦਿੱਲੀ ਦਾ ਸਰਵੋਦਯ ਸਰਕਾਰੀ ਸਕੂਲ ਵਸਿਆ ਹੋਇਆ ਹੈ। ਇਹੀ ਕਾਰਨ ਹੈ ਕਿ ਉਹਨਾਂ ਨੇ ਟਵੀਟ ਕਰਕੇ ਇੱਥੋਂ ਦੇ ਬੱਚਿਆਂ ਲਈ ਪਿਆਰਾ ਜਿਹਾ ਸੰਦੇਸ਼ ਭੇਜਿਆ ਹੈ। ਮੇਲਾਨੀਆ ਨੇ ਦਿੱਲੀ ਦੇ ਸਰਵੋਦਯ ਸਕੂਲ ਦੇ ਆਪਣੇ ਇਕ ਪੁਰਾਣੇ ਵੀਡੀਓ 'ਤੇ ਟਵੀਟ ਕੀਤਾ ਅਤੇ ਬੱਚਿਆਂ ਤੇ ਅਧਿਆਪਕਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।
ਮੇਲਾਨੀਆ ਨੇ ਟਵੀਟ ਕੀਤਾ,''ਮੈਂ ਪਿਛਲੇ ਸਾਲ ਸਰਵੋਦਯ ਸਕੂਲ ਵਿਚ ਕੀਤੀ ਗਈ ਯਾਤਰਾ ਨੂੰ ਯਾਦ ਕਰ ਰਹੀ ਹਾਂ। ਮਨੁ ਗੁਲਾਟੀ ਕ੍ਰਿਪਾ ਕਰਕੇ ਦਿੱਲੀ ਦੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਮੇਰਾ ਪਿਆਰ ਅਤੇ ਸ਼ੁੱਭਕਾਮਨਾਵਾਂ ਦੇਣਾ।''
ਪੜ੍ਹੋ ਇਹ ਅਹਿਮ ਖਬਰ- ਕੋਵਿਡ-19 ਟੀਕੇ ਲਈ ਬ੍ਰਾਜ਼ੀਲ ਨੇ ਭਾਰਤੀ ਕੰਪਨੀ ਨਾਲ ਕੀਤਾ ਸਮਝੌਤਾ
ਮਨੁ ਗੁਲਾਟੀ ਦਿੱਲੀ ਦੇ ਸਰਕਾਰੀ ਸਕੂਲ ਵਿਚ ਅਧਿਆਪਕ ਹੈ। ਮਨੁ ਗੁਲਾਟੀ ਨੇ ਵੀ ਟਵੀਟ ਕਰ ਕੇ ਮੇਲਾਨੀਆ ਟਰੰਪ ਨੂੰ ਧੰਨਵਾਦ ਦਿੱਤਾ। ਉਹਨਾਂ ਨੇ ਕਿਹਾ ਕਿ ਤੁਹਾਡੇ ਵੱਲੋਂ ਸਾਨੂੰ ਯਾਦ ਕੀਤਾ ਜਾਣ ਸਾਡੇ ਲਈ ਮਾਣ ਦੀ ਗੱਲ ਹੈ। ਸਾਡੇ ਦਿੱਲੀ ਦੇ ਸਰਕਾਰੀ ਸਕੂਲ ਦੇ ਵਿਦਿਆਰਥੀ ਤੁਹਾਨੂੰ ਬਹੁਤ ਯਾਦ ਕਰਦੇ ਹਨ। ਖਾਸਤੌਰ 'ਤੇ ਉਸ ਪਲ ਨੂੰ ਜਦੋਂ ਤੁਸੀਂ ਪੰਜਾਬੀ ਗਾਣੇ 'ਤੇ ਉਹਨਾਂ ਨਾਲ ਆਨੰਦ ਲਿਆ ਸੀ। ਵਿਦਿਆਰਥੀਆਂ ਵੱਲੋਂ ਤੁਹਾਨੂੰ ਬਹੁਤ ਸਾਰਾ ਪਿਆਰ।
ਬੀਤੇ ਸਾਲ ਕੀਤਾ ਸੀ ਦੌਰਾ
ਇੱਥੇ ਦੱਸ ਦਈਏ ਕਿ ਪਿਛਲੇ ਸਾਲ ਮੇਲਾਨੀਆ ਟਰੰਪ ਭਾਰਤ ਦੌਰੇ ਦੌਰਾਨ ਦੱਖਣੀ ਦਿੱਲੀ ਦੇ ਸਰਵੋਦਯ ਸਹਿ-ਵਿਦਿਅਕ ਉੱਚ ਸੈਕੰਡਰੀ ਸਕੂਲ ਪਹੁੰਚੀ ਸੀ। ਇਸ ਦੌਰਾਨ ਉਹਨਾਂ ਨੇ ਕੇਜੀ ਕਲਾਸ ਦੇ ਬੱਚਿਆਂ ਨਾਲ ਮੁਲਾਕਾਤ ਕੀਤੀ ਸੀ। ਇਸ ਦੌਰਾਨ ਮੇਲਾਨੀਆ ਦੇ ਸਵਾਗਤ ਵਿਚ ਬੱਚਿਆਂ ਨੇ ਡਾਂਸ ਵੀ ਕੀਤਾ ਸੀ।
ਇਕ ਨੰਨ੍ਹੇ ਸਰਦਾਰ ਬੱਚੇ ਨੇ ਅਜਿਹਾ ਡਾਂਸ ਕੀਤਾ ਕਿ ਮੇਲਾਨੀਆ ਖੁਦ ਉਸ ਕੋਲ ਪਹੁੰਚ ਗਈ ਸੀ। ਉਸ ਨੇ ਸਰਦਾਰ ਬੱਚੇ ਨਾਲ ਹੱਥ ਵੀ ਮਿਲਾਇਆ। ਮੇਲਾਨੀਆ ਨੇ ਇਕ ਘੰਟੇ ਤੋਂ ਵੀ ਵੱਧ ਸਮਾਂ ਸਕੂਲ ਵਿਚ ਬਿਤਾਇਆ ਸੀ।
ਕੋਵਿਡ-19 ਟੀਕੇ ਲਈ ਬ੍ਰਾਜ਼ੀਲ ਨੇ ਭਾਰਤੀ ਕੰਪਨੀ ਨਾਲ ਕੀਤਾ ਸਮਝੌਤਾ
NEXT STORY