ਸਾਓ ਪਾਉਲੋ (ਭਾਸ਼ਾ): ਬ੍ਰਾਜ਼ੀਲ ਦੇ ਸਿਹਤ ਮੰਤਰਾਲੇ ਨੇ ਕੋਵਿਡ-19 ਦੇ ਟੀਕੇ 'ਕੋਵੈਕਸੀਨ' ਦੀਆਂ 2 ਕਰੋੜ ਖੁਰਾਕਾਂ ਖਰੀਦਣ ਲਈ ਭਾਰਤ ਦੀ ਦਵਾਈ ਕੰਪਨੀ 'ਭਾਰਤ ਬਾਇਓਟੇਕ' ਨਾਲ ਸਮਝੌਤਾ ਕੀਤਾ ਹੈ। ਕੋਵੈਕਸੀਨ ਦੀ ਵਰਤੋਂ ਨੂੰ ਭਾਵੇਂਕਿ ਸਥਾਨਕ ਰੇਗੂਲੈਟਰਾਂ ਨੇ ਹਾਲੇ ਤੱਕ ਮਨਜ਼ੂਰੀ ਨਹੀਂ ਦਿੱਤੀ ਹੈ। ਇਹ ਸਮਝੌਤਾ ਉਸ ਦਿਨ ਕੀਤਾ ਗਿਆ ਜਦੋਂ ਬ੍ਰਾਜ਼ੀਲ ਵਿਚ ਇਨਫੈਕਸ਼ਨ ਨਾਲ ਮੌਤ ਦਾ ਅੰਕੜਾ ਢਾਈ ਲੱਖ ਪਾਰ ਪਹੁੰਚ ਗਿਆ ਹੈ।
ਪੜ੍ਹੋ ਇਹ ਅਹਿਮ ਖਬਰ- ਬਰਫ਼ ਨਾਲ ਜੰਮੀ ਝੀਲ 'ਚ ਛੋਟੇ ਭਰਾ ਨੂੰ ਬਚਾਉਂਦਿਆਂ ਭੈਣ ਦੀ ਮੌਤ
ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਇਰ ਬੋਲਸਨਾਰੋ ਦੇ ਪ੍ਰਸ਼ਾਸਨ ਨੇ ਦੱਸਿਆ ਕਿ ਕੋਵੈਕਸੀਨ ਟੀਕੇ ਦੀਆਂ 80 ਲੱਖ ਖੁਰਾਕਾਂ ਦਾ ਪਹਿਲੀ ਖੇਪ ਮਾਰਚ ਵਿਚ ਆਵੇਗੀ। 80 ਲੱਖ ਖੁਰਾਕਾਂ ਦੀ ਦੂਜੀ ਖੇਪ ਅਪ੍ਰੈਲ ਵਿਚ ਅਤੇ 40 ਲੱਖ ਖੁਰਾਕਾਂ ਦੇ ਮਈ ਵਿਚ ਆਉਣ ਦੀ ਸੰਭਾਵਨਾ ਹੈ। ਬ੍ਰਾਜ਼ੀਲ ਟੀਕਿਆਂ ਦੀ ਕਮੀ ਕਾਰਨ ਆਪਣੀ 21 ਕਰੋੜ ਦੀ ਆਬਾਦੀ ਵਿਚੋਂ ਸਿਰਫ ਚਾਰ ਫੀਸਦੀ ਲੋਕਾਂ ਨੂੰ ਟੀਕੇ ਲਗਾ ਪਾਇਆ ਹੈ।ਦੇਸ਼ ਦੀ ਦਵਾਈ ਕੰਪਨੀ 'ਪ੍ਰੀਸੀਸਾ ਮੈਡੀਕਾਮੇਂਟੋਸ' ਅਤੇ 'ਭਾਰਤ ਬਾਇਓਟੇਕ' ਦੋਹਾਂ ਵਿਚੋਂ ਕਿਸੇ ਨੇ ਇਸ ਸਮਝੌਤੇ ਦੀ ਪੁਸ਼ਟੀ ਨਹੀਂ ਕੀਤੀ ਹੈ।
ਬਰਫ਼ ਨਾਲ ਜੰਮੀ ਝੀਲ 'ਚ ਛੋਟੇ ਭਰਾ ਨੂੰ ਬਚਾਉਂਦਿਆਂ ਭੈਣ ਦੀ ਮੌਤ
NEXT STORY