ਮੈਕਸੀਕੋ ਸਿਟੀ(ਭਾਸ਼ਾ)— ਉਤਰੀ ਮੈਕਸੀਕੋ ਦੇ ਸਰਹੱਦੀ ਸ਼ਹਿਰ ਵਿਚ ਮਰੀਨ ਦਸ਼ਤਾਂ 'ਤੇ ਸੰਨ੍ਹ ਲਗਾ ਕੇ ਕੀਤੇ ਗਏ ਹਮਲਿਆਂ ਵਿਚ ਇਕ ਮਰੀਨ ਅਤੇ 4 ਸ਼ੱਕੀ ਬੰਦੂਕਧਾਰੀ ਮਾਰੇ ਗਏ ਹਨ। ਕੱਲ ਅਤੇ ਅੱਜ ਹੋਏ ਹਮਲਿਆਂ ਵਿਚ ਕਰੀਬ 12 ਮਰੀਨ ਜ਼ਖਮੀ ਹੋਏ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਟੈਕਸਾਸ ਨਾਲ ਲੱਗਦੇ ਸ਼ਹਿਰ ਨੁਏਵੋ ਲਾਰੇਡੋ ਵਿਚ ਮਰੀਨਾਂ 'ਤੇ 3 ਵਾਰ ਲਗਾਤਾਰ ਹਮਲਾ ਕੀਤਾ ਗਿਆ। ਮਰੀਨ ਨੇ ਜਵਾਬੀ ਕਾਰਵਾਈ ਕੀਤੀ ਅਤੇ ਪਹਿਲੇ ਹਮਲੇ ਵਿਚ ਇਕ ਬੰਦੂਕਧਾਰੀ ਮਾਰਿਆ ਗਿਆ ਅਤੇ 3 ਹੋਰ ਜ਼ਖਮੀ ਹੋ ਗਏ। ਮਦਦ ਲਈ ਭੇਜੇ ਗਏ ਇਕ ਹੋਰ ਗਸ਼ਤੀ ਦਲ 'ਤੇ ਵੀ ਹਮਲਾ ਕੀਤਾ ਗਿਆ, ਜਿਸ ਵਿਚ ਇਕ ਮਰੀਨ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਤੀਜਾ ਹਮਲਾ ਮਰੀਨ ਅੱਡੇ ਦੇ ਬਾਹਰ ਕੀਤਾ ਗਿਆ। ਇਸ ਹਮਲੇ ਵਿਚ 3 ਬੰਦੂਕਧਾਰੀ ਮਾਰੇ ਗਏ। ਮੈਕਸੀਕੋ ਜਲ-ਸੈਨਾ ਨੇ ਇਕ ਬਿਆਨ ਵਿਚ ਕਿਹਾ ਕਿ ਬੰਦੂਕਧਾਰੀਆਂ ਨੇ ਨਕਲੀ ਮਰੀਨ ਵਰਦੀ ਪਾਈ ਹੋਈ ਸੀ।
ਸਿਡਨੀ 'ਚ ਵਾਹਨਾਂ ਵਿਚਾਲੇ ਹੋਈ ਟੱਕਰ, ਆਵਾਜਾਈ ਹੋਈ ਜਾਮ
NEXT STORY