ਇੰਟਰਨੈਸ਼ਨਲ ਡੈਸਕ- ਅਯੁੱਧਿਆ 'ਚ ਅੱਜ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਹੋਣ ਜਾ ਰਹੀ ਹੈ। ਦੁਨੀਆ ਭਰ ਦੇ ਦੇਸ਼ਾਂ ਵਿੱਚ ਇਸ ਪ੍ਰੋਗਰਾਮ ਨੂੰ ਲੈ ਕੇ ਕਾਫੀ ਉਤਸ਼ਾਹ ਹੈ। ਅਮਰੀਕਾ, ਮੈਕਸੀਕੋ, ਕੈਨੇਡਾ ਅਤੇ ਆਸਟ੍ਰੇਲੀਆ ਦੇ ਮੰਦਰਾਂ ਵਿਚ ਵੀ ਸੁੰਦਰਕਾਂਡ, ਰਾਮਚਰਿਤਮਾਨਸ ਦਾ ਪਾਠ ਕੀਤਾ ਜਾ ਰਿਹਾ ਹੈ। ਇਸ ਦੌਰਾਨ ਮੈਕਸੀਕੋ ਨੂੰ ਆਪਣਾ ਪਹਿਲਾ ਰਾਮ ਮੰਦਰ ਮਿਲ ਗਿਆ ਹੈ। ਮੈਕਸੀਕੋ ਦੇ ਕਵੇਰੇਟਾਰੋ 'ਚ ਬਣਨ ਵਾਲੇ ਨਵੇਂ ਰਾਮ ਮੰਦਰ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਈ ਪ੍ਰਤੀਕਰਮ ਸਾਹਮਣੇ ਆ ਰਹੇ ਹਨ।
ਭਾਰਤ ਤੋਂ ਲਿਆਂਦੀਆਂ ਗਈਆਂ ਮੂਰਤੀਆਂ
ਮੈਕਸੀਕੋ ਵਿੱਚ ਬਣੇ ਮੰਦਰ ਵਿੱਚ ਭਾਰਤ ਤੋਂ ਲਿਆਂਦੀਆਂ ਮੂਰਤੀਆਂ ਨੂੰ ਸਥਾਪਿਤ ਕੀਤਾ ਗਿਆ। ਇਸ ਦੌਰਾਨ ਇੱਕ ਅਮਰੀਕੀ ਭਾਰਤੀ ਪੁਜਾਰੀ ਨੇ ਪ੍ਰਾਣ ਪ੍ਰਤਿਸ਼ਠਾ ਦੀ ਰਸਮ ਨਿਭਾਈ। ਇਸ ਦੌਰਾਨ ਪ੍ਰਵਾਸੀ ਭਾਰਤੀਆਂ ਵੱਲੋਂ ਭਜਨ, ਕੀਰਤਨ ਅਤੇ ਸ਼ਾਸਤਰੀ ਸੰਗੀਤ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਭਾਈਚਾਰੇ ਦੇ ਨਾਲ-ਨਾਲ ਮੈਕਸੀਕੋ ਦੇ ਨਾਗਰਿਕਾਂ ਨੇ ਸ਼ਮੂਲੀਅਤ ਕੀਤੀ।
ਮੈਕਸੀਕੋ ਵਿੱਚ ਪਹਿਲਾ ਰਾਮ ਮੰਦਰ
ਪੜ੍ਹੋ ਇਹ ਅਹਿਮ ਖ਼ਬਰ-ਵਿਦੇਸ਼ 'ਚ ਵੀ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਨੂੰ ਲੈ ਕੇ ਧੂਮ, ਟਾਈਮਸ ਸਕਵਾਇਰ 'ਤੇ ਵੰਡੇ ਗਏ ਲੱਡੂ (ਵੀਡੀਓ)
ਮੈਕਸੀਕੋ 'ਚ ਭਾਰਤੀ ਦੂਤਘਰ ਨੇ ਪੋਸਟ ਸ਼ੇਅਰ ਕਰਦੇ ਹੋਏ ਕਿਹਾ ਕਿ ਮੈਕਸੀਕੋ 'ਚ ਪਹਿਲਾ ਭਗਵਾਨ ਰਾਮ ਮੰਦਰ। ਕਵੇਰੇਟਾਰੋ ਸ਼ਹਿਰ ਨੂੰ ਅਯੁੱਧਿਆ ਵਿੱਚ ਪ੍ਰਾਣ ਪ੍ਰਤਿਸ਼ਠਾ ਦੀ ਪੂਰਵ ਸੰਧਿਆ 'ਤੇ ਕਵੇਰੇਟਾਰੋ ਸ਼ਹਿਰ ਨੂੰ ਆਪਣਾ ਪਹਿਲਾ ਭਗਵਾਨ ਰਾਮ ਮੰਦਰ ਮਿਲਿਆ। ਕਵੇਰੇਟਾਰੋ ਵਿਚ ਪਹਿਲੇ ਹਨੂੰਮਾਨ ਮੰਦਰ ਦੀ ਵੀ ਸਥਾਪਨਾ ਕੀਤੀ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਚੀਨ 'ਚ ਵੱਡਾ ਹਾਦਸਾ, ਜ਼ਮੀਨ ਖਿਸਕਣ ਕਾਰਨ ਦੋ ਲੋਕਾਂ ਦੀ ਮੌਤ, 47 ਦੱਬੇ ਗਏ
NEXT STORY