ਵਾਸ਼ਿੰਗਟਨ— ਅਮਰੀਕਾ ਨੇ ਮੈਕਸੀਕੋ ਦੇ ਭੂਚਾਲ ਪੀੜਤ ਲੋਕਾਂ ਨੂੰ ਮਦਦ ਦੇਣ ਲਈ ਹੱਥ ਵਧਾਇਆ ਹੈ। ਅਮਰੀਕਾ ਦੇ ਗੁਆਂਢੀ ਦੇਸ਼ ਮੈਕਸੀਕੋ 'ਚ 7.1 ਤੀਬਰਤਾ ਵਾਲੇ ਭੂਚਾਲ ਨੇ ਤਬਾਹੀ ਮਚਾ ਦਿੱਤੀ। ਇਸ ਕਾਰਨ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਹੀਥਰ ਨਾਅਰਟ ਨੇ ਕਿਹਾ,''ਅਸੀਂ ਭੂਚਾਲ 'ਚ ਆਪਣੇ ਰਿਸ਼ਤੇਦਾਰਾਂ ਨੂੰ ਖੋਹ ਚੁੱਕੇ ਲੋਕਾਂ ਪ੍ਰਤੀ ਦੁੱਖ ਪ੍ਰਗਟ ਕਰਦੇ ਹਾਂ ਅਤੇ ਜ਼ਖਮੀਆਂ ਦੇ ਜਲਦੀ ਹੀ ਤੰਦਰੁਸਤ ਹੋਣ ਦੀ ਕਾਮਨਾ ਕਰਦੇ ਹਾਂ। ਉਨ੍ਹਾਂ ਕਿਹਾ ਕਿ ਅਮਰੀਕਾ ਉਨ੍ਹਾਂ ਦੀ ਮਦਦ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਜਿਵੇਂ ਹੀ ਮੈਕਸੀਕੋ ਮਦਦ ਮੰਗੇਗਾ ਉਨ੍ਹਾਂ ਨੂੰ ਉਸੇ ਸਮੇਂ ਮਦਦ ਦਿੱਤੀ ਜਾਵੇਗੀ। ਮੈਕਸੀਕੋ ਸਿਟੀ 'ਚ ਸਥਿਤ ਅਮਰੀਕੀ ਦੂਤਘਰ ਨੇ ਇੱਥੇ ਰਹਿ ਰਹੇ ਆਪਣੇ ਨਾਗਰਿਕਾਂ ਨੂੰ ਕਿਹਾ ਕਿ ਭੂਚਾਲ ਕਾਰਨ ਜੇਕਰ ਕਿਸੇ ਤਰ੍ਹਾਂ ਦਾ ਨੁਕਸਾਨ ਹੋਇਆ ਹੈ ਤਾਂ ਉਹ ਜਲਦੀ ਹੀ ਦੂਤਘਰ ਤੋਂ ਮਦਦ ਲੈ ਸਕਦੇ ਹਨ। ਇੱਥੇ 44 ਘਰਾਂ ਨੂੰ ਬਹੁਤ ਨੁਕਸਾਨ ਪੁੱਜਾ ਹੈ ਅਤੇ ਕਈ ਢਹਿ ਗਏ ਹਨ। ਇੱਥੇ ਬਹੁਤ ਸਾਰੇ ਵਾਹਨਾਂ ਨੂੰ ਵੀ ਨੁਕਸਾਨ ਪੁੱਜਾ ਹੈ।
ਇਹ ਹੈ ਦੁਨੀਆ ਦਾ ਤਾਕਤਵਰ ਇਨਸਾਨ, ਜੋ ਇਕ ਹੱਥ ਨਾਲ ਖਿੱਚ ਲੈਂਦਾ ਹੈ ਟ੍ਰੈਕਟਰ
NEXT STORY