ਮਿਲਾਨ(ਬਿਊਰੋ)— ਇਟਲੀ ਦੇ ਮਿਲਾਨ ਵਿਚ ਰਿਪਬਲਿਕਾ ਮੈਟਰੋ ਸਟੇਸ਼ਨ 'ਤੇ ਕੁੱਝ ਅਜਿਹਾ ਦੇਖਣ ਨੂੰ ਮਿਲਿਆ, ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ। ਟਰੇਨ ਦੇ ਆਉਣ ਤੋਂ ਕੁੱਝ ਸਮਾਂ ਪਹਿਲਾਂ ਹੀ ਇਕ ਬੱਚਾ ਰੇਲਵੇ ਟਰੈਕ 'ਤੇ ਡਿੱਗ ਗਿਆ। ਜਿਸ ਨੂੰ ਲੋਰੇਂਜੋ ਪਿਆਨਾਜਾ ਨਾਂ ਦੇ 18 ਸਾਲਾਂ ਵਿਦਿਆਰਥੀ ਨੇ ਸਮਝਦਾਰੀ ਨਾਲ ਬਚਾਅ ਲਿਆ। ਇਹ ਪੂਰਾ ਹਾਦਸਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਿਆ।
ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਬੱਚਾ ਮਾਂ ਦੀ ਝੋਲੀ ਵਿਚੋਂ ਉਤਰ ਕੇ ਪਲੇਟਫਾਰਮ 'ਤੇ ਦੌੜਦੇ ਹੋਏ ਟਰੈਕ 'ਤੇ ਛਾਲ ਮਾਰ ਦਿੰਦਾ ਹੈ, ਜਿਸ ਤੋਂ ਬਾਅਦ ਮਾਂ ਘਬਰਾ ਜਾਂਦੀ ਹੈ ਅਤੇ ਬਾਕੀ ਲੋਕ ਵੀ ਉਥੇ ਇਕੱਠੇ ਹੋ ਜਾਂਦੇ ਹਨ। ਪਰ ਬੱਚੇ ਨੂੰ ਡਿੱਗਦਾ ਦੇਖਦੇ ਹੀ ਲੋਰੇਂਜੋ ਨਾਂ ਦਾ ਮੁੰਡਾ ਅੱਗੇ ਆਉਂਦਾ ਹੈ ਅਤੇ ਬਿਨਾਂ ਕੁੱਝ ਸੋਚੇ ਸਮਝੇ ਟਰੈਕ 'ਤੇ ਛਾਲ ਮਾਰ ਕੇ ਬੱਚੇ ਨੂੰ ਬਚਾਅ ਲੈਂਦਾ ਹੈ। ਉਸ ਸਮੇਂ ਹੀ ਸਟੇਸ਼ਨ ਮੈਨੇਜਰ ਕਲੌਡੀਆ ਫਲੋਰਾ ਕੈਸਟੇਲੇਨੋ ਨੇ ਇਹ ਹਾਦਸਾ ਦੇਖਿਆ ਅਤੇ ਤੁਰੰਤ ਹੀ ਲਾਲ ਬਟਨ ਦਬਾ ਕੇ ਟਰੇਨ ਨੂੰ ਰੋਕ ਦਿੱਤਾ। ਜਿਸ ਤੋਂ ਬਾਅਦ ਮਿਲਾਨ ਦੇ ਮੇਅਰ ਗੁਏਸੇਪੇ ਸਾਲਾ ਨੇ ਦੋਵਾਂ ਦਾ ਧੰਨਵਾਦ ਕਰਨ ਲਈ ਸੱਦਿਆ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਵੀ ਸ਼ੇਅਰ ਕੀਤੀ ਹੈ। ਇਹ ਹਾਦਸਾ 14 ਫਰਵਰੀ ਨੂੰ ਹੋਇਆ ਸੀ। ਬੱਚੇ ਦਾ ਨਾਂ ਮੁਹੰਮਦ ਹੈ।
ਆਸਟ੍ਰੇਲੀਆ 'ਚ ਵਿਕਟੋਰੀਆ ਸਰਕਾਰ ਹਿੰਦੂ ਮੰਦਰਾਂ ਲਈ ਦੇਵੇਗੀ ਧਨ
NEXT STORY