ਤਹਿਰਾਨ-ਈਰਾਨ ਦੇ ਕੁਰਦਿਸ਼ ਸੂਬੇ 'ਚ ਇਕ ਮਿੰਨੀ ਬੱਸ ਸੜਕ ਤੋਂ ਤਿਲਕ ਕੇ ਖੱਡ 'ਚ ਡਿੱਗ ਗਈ ਜਿਸ ਕਾਰਨ 16 ਲੋਕਾਂ ਦੀ ਮੌਤ ਹੋ ਗਈ ਅਤੇ 12 ਹੋਰ ਜ਼ਖਮੀ ਹੋ ਗਏ। ਈਰਾਨ ਦੇ ਸਰਕਾਰੀ ਟੈਲੀਵਿਜ਼ਨ ਚੈਨਲ ਦੀ ਖਬਰ ਮੁਤਾਬਕ ਇਹ ਦੁਰਘਟਨਾ ਕੋਰਦੇਸਤਾਨ ਖੇਤਰ ਦੇ ਕੁਰਦਿਸ਼ ਸੂਬੇ 'ਚ ਵੀਰਵਾਰ ਦੁਪਹਿਰ ਨੂੰ ਹੋਈ। ਖਬਰ ਮੁਤਾਬਕ ਦੁਰਘਟਨਾ 'ਚ ਜ਼ਖਮੀ ਹੋਏ 12 ਲੋਕਾਂ ਨੂੰ ਸਾਨੰਦਾਜ ਸ਼ਹਿਰ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ।
ਇਹ ਵੀ ਪੜ੍ਹੋ : ਅਫਗਾਨ ਮਹਿਲਾਵਾਂ ਨੇ ਮਹਿਲਾ ਅਧਿਕਾਰਾਂ ਦੀ ਰੱਖਿਆ ਲਈ ਕੀਤਾ ਪ੍ਰਦਰਸ਼ਨ
ਦੇਸ਼ ਦੇ ਐਮਰਜੈਂਸੀ ਸੰਗਠਨ ਨੇ ਬਚਾਅ ਮੁਹਿੰਮ ਲਈ ਇਕ ਹੈਲੀਕਾਪਟਰ ਅਤੇ ਇਕ ਐਂਬੂਲੈਂਸ ਬੱਸ ਤੋਂ ਇਲਾਵਾ 6 ਐਂਬੂਲੈਂਸਾਂ ਨੂੰ ਘਟਨਾ ਵਾਲੀ ਥਾਂ 'ਤੇ ਤਾਇਨਾਤ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦੁਰਘਟਨਾ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਚੱਲ ਸਕਿਆ ਹੈ ਅਤੇ ਜਾਂਚ ਜਾਰੀ ਹੈ। ਜ਼ਿਕਰਯੋਗ ਹੈ ਕਿ ਈਰਾਨ 'ਚ ਸੜਕ ਸੁਰੱਖਿਆ ਦੀ ਸਥਿਤੀ ਬੇਹਦ ਖਰਾਬ ਹੈ ਅਤੇ ਪ੍ਰਤੀ ਸਾਲ ਕਰੀਬ 17 ਹਜ਼ਾਰ ਲੋਕਾਂ ਦੀ ਸੜਕ ਦੁਰਘਟਨਾਵਾਂ 'ਚ ਮੌਤ ਹੁੰਦੀ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਅਫਗਾਨ ਮਹਿਲਾਵਾਂ ਨੇ ਮਹਿਲਾ ਅਧਿਕਾਰਾਂ ਦੀ ਰੱਖਿਆ ਲਈ ਕੀਤਾ ਪ੍ਰਦਰਸ਼ਨ
NEXT STORY