ਵਿਕਟੋਰੀਆ, (ਏਜੰਸੀ)— ਕਹਿੰਦੇ ਨੇ ਕਿ ਜਿਸ ਨੂੰ ਪ੍ਰਮਾਤਮਾ ਰੱਖਣਾ ਚਾਹੇ ਉਹ ਉਸ ਨੂੰ ਬਚਾ ਹੀ ਲੈਂਦਾ ਹੈ। ਪ੍ਰਮਾਤਮਾ ਦੀ ਰਜ਼ਾ ਦੀ ਅਜਿਹੀ ਹੀ ਇਕ ਉਦਾਹਰਣ ਸਾਹਮਣੇ ਆਈ ਹੈ, ਆਸਟ੍ਰੇਲੀਆ 'ਚ ਜਿੱਥੇ 4 ਦਿਨਾਂ ਤੋਂ ਲਾਪਤਾ ਬਜ਼ੁਰਗ ਹਾਈਕਰਜ਼ ਦਾ ਜੋੜਾ ਸੁਰੱਖਿਅਤ ਮਿਲ ਗਿਆ ਹੈ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਸਭ ਦੀਆਂ ਦੁਆਵਾਂ ਕੰਮ ਆਈਆਂ ਹਨ, ਹਾਲਾਂਕਿ ਉਹ ਬਹੁਤ ਘਬਰਾ ਗਏ ਸਨ। ਇਹ ਜੋੜਾ ਸਵੇਰੇ 11.10 'ਵਜੇ ਬਫੈਲੋ ਰਿਵਰ ਨੇੜਿਓਂ ਮਿਲਿਆ। ਉਨ੍ਹਾਂ ਨੂੰ ਮੈਡੀਕਲ ਜਾਂਚ ਲਈ ਹਸਪਤਾਲ 'ਚ ਲੈ ਜਾਇਆ ਗਿਆ ਹੈ। ਜਾਣਕਾਰੀ ਮੁਤਾਬਕ ਜੋੜਾ ਇਕ ਕੈਂਪ 'ਚ ਰੁਕਣ ਮਗਰੋਂ ਫਿਰ ਚੱਲ ਪਿਆ ਸੀ ਅਤੇ ਸ਼ਾਇਦ ਉਹ ਰਸਤਾ ਭਟਕ ਗਏ ਸਨ। ਫਿਲਹਾਲ ਇਸ ਸਬੰਧੀ ਉਨ੍ਹਾਂ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ 60 ਸਾਲਾ ਪਾਇਲਟ ਟਰੇਵਰ ਸਾਲਵਾਡੋ ਅਤੇ ਉਨ੍ਹਾਂ ਦੀ ਪਤਨੀ 58 ਸਾਲਾ ਜੈਕਿੰਦਾ ਬੋਹਾਨ ਨੂੰ 8 ਮਾਰਚ ਦੀ ਦੁਪਹਿਰ ਨੂੰ 12.30 ਵਜੇ ਆਖਰੀ ਵਾਰ ਉਨ੍ਹਾਂ ਦੇ ਦੋਸਤਾਂ ਨੇ ਦੇਖਿਆ ਸੀ । ਜੋੜੇ ਦਾ ਕਹਿਣਾ ਸੀ ਕਿ ਉਹ ਰਾਤ ਤਕ ਵਾਪਸ ਆ ਜਾਣਗੇ ਪਰ ਉਨ੍ਹਾਂ ਦੇ ਵਾਪਸ ਨਾ ਆਉਣ ਕਾਰਨ ਪਰਿਵਾਰ ਚਿੰਤਾ 'ਚ ਪੈ ਗਿਆ ਅਤੇ ਉਨ੍ਹਾਂ ਨੇ ਪੁਲਸ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ।
ਜੋੜੇ ਦੇ ਪੁੱਤਰ ਨਾਥਨ ਨੇ ਕਿਹਾ ਕਿ ਉਹ ਬਹੁਤ ਖੁਸ਼ ਹੈ ਕਿ ਉਸ ਦੇ ਮਾਂ-ਬਾਪ ਸੁਰੱਖਿਅਤ ਮਿਲ ਗਏ ਹਨ। ਉਸ ਦੀ ਆਂਟੀ ਨੇ ਕਿਹਾ ਕਿ ਉਹ 4 ਦਿਨਾਂ ਤੋਂ ਚਿੰਤਾ 'ਚ ਸਨ ਪਰ ਪੁਲਸ ਵਲੋਂ ਉਨ੍ਹਾਂ ਨੂੰ ਸਕਾਰਾਤਮਕ ਸੋਚ ਰੱਖਣ ਲਈ ਕਿਹਾ ਗਿਆ ਸੀ। ਉਸ ਨੇ ਕਿਹਾ ਕਿ ਹੁਣ ਉਹ ਬਹੁਤ ਖੁਸ਼ ਹੈ।
ਤੁਹਾਨੂੰ ਦੱਸ ਦਈਏ ਕਿ ਬਜ਼ੁਰਗ ਹਾਈਕਰਜ਼ (ਲੰਬੀ ਯਾਤਰਾ ਕਰਨ ਵਾਲੇ) ਨੂੰ ਲੱਭਣ ਲਈ ਸੀ. ਐੱਫ. ਏ. , ਪੁਲਸ, ਐੱਸ. ਈ.ਐੱਸ. ਬੁਸ਼ ਸਰਚ ਐਂਡ ਰੈਸਕਿਊ ਕਰੂ ਅਤੇ ਸਰਚ ਡਾਗਜ਼ ਦੀ ਮਦਦ ਨਾਲ ਲੱਭਿਆ ਗਿਆ। ਇਨ੍ਹਾਂ ਅਧਿਕਾਰੀਆਂ ਦੀ ਗਿਣਤੀ 150 ਸੀ ਅਤੇ ਉਨ੍ਹਾਂ ਨੇ ਜੋੜੇ ਨੂੰ ਸੁਰੱਖਿਅਤ ਲੱਭ ਕੇ ਸਭ ਦੀ ਵਾਹੋ-ਵਾਹੀ ਖੱਟੀ। ਪੁਲਸ ਨੇ ਮੀਡੀਆ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਉਨ੍ਹਾਂ ਦਾ ਪੂਰਾ ਸਾਥ ਦਿੱਤਾ।
ਮੁਸ਼ੱਰਫ ਖਿਲਾਫ ਗੰਭੀਰ ਗੱਦਾਰੀ ਕੇਸ, ਅਗਲੀ ਸੁਣਵਾਈ ਹੋਵੇਗੀ 25 ਨੂੰ
NEXT STORY