ਮਾਂਟਰੀਆਲ— ਕੈਨੇਡਾ ਦੇ ਮਾਂਟਰੀਆਲ 'ਚ ਵੀਰਵਾਰ ਦੀ ਦੁਪਹਿਰ ਨੂੰ ਇਮਾਰਤ ਨੂੰ ਅੱਗ ਲੱਗ ਗਈ। ਅੱਗ ਲੱਗਣ ਕਾਰਨ ਤਕਰੀਬਨ 7 ਲੋਕਾਂ ਨੂੰ ਹਸਪਤਾਲ 'ਚ ਭਰਤੀ ਕਰਾਇਆ ਗਿਆ, ਜਿਨ੍ਹਾਂ ਨੂੰ ਧੂੰਆਂ ਚੜ੍ਹ ਗਿਆ ਅਤੇ ਝੁਲਸ ਗਏ। ਇਹ ਇਮਾਰਤ 6 ਇਕਾਈ 'ਚ ਵੰਡੀ ਹੋਈ, ਜਿਸ 'ਚ 12 ਲੋਕ ਰਹਿੰਦੇ ਹਨ। ਅੱਗ ਮਾਂਟਰੀਆਲ ਦੇ ਪਾਈ-ਇਐਕਸ ਬੂਲਵਰਡ ਸਥਿਤ 3 ਮੰਜ਼ਲਾਂ ਇਮਾਰਤ ਦੀ ਦੂਜੀ ਮੰਜ਼ਲ 'ਤੇ ਸਥਿਤ ਰਸੋਈਘਰ ਨੂੰ ਲੱਗੀ। ਅੱਗ ਛੇਤੀ ਨਾਲ ਇਮਾਰਤ ਦੀ ਤੀਜੀ ਮੰਜ਼ਲ ਤੱਕ ਫੈਲ ਗਈ। ਅੱਗ ਲੱਗਣ ਦੀ ਘਟਨਾ ਸਵੇਰੇ ਤਕਰੀਬਨ 9.30 ਵਜੇ ਵਾਪਰੀ।
ਮਾਂਟਰੀਆਲ ਫਾਇਰ ਵਿਭਾਗ ਨੇ ਦੱਸਿਆ ਕਿ 120 ਫਾਇਰ ਫਾਈਟਰਜ਼ ਘਟਨਾ ਵਾਲੀ ਥਾਂ 'ਤੇ ਪੁੱਜੇ ਅਤੇ ਅੱਗ ਬੁਝਾਉਣ ਦੇ ਕੰਮ 'ਚ ਜੁਟ ਗਏ। ਵਿਭਾਗ ਦੇ ਮੁਖੀ ਡੈਨੀ ਨੇ ਕਿਹਾ ਕਿ ਫਾਇਰ ਫਾਈਟਰਾਂ ਨੂੰ ਅੱਗ 'ਤੇ ਕਾਬੂ ਪਾਉਣ ਲਈ ਤਕਰੀਬਨ 3 ਘੰਟਿਆਂ ਦਾ ਸਮਾਂ ਲੱਗਾ। ਝੁਲਸੇ ਲੋਕਾਂ 'ਚ ਇਕੋ ਹੀ ਪਰਿਵਾਰ ਦੇ 7 ਲੋਕ ਹਨ, ਜਿਨ੍ਹਾਂ 'ਚ 2 ਬੱਚੇ ਵੀ ਸ਼ਾਮਲ ਹਨ।
ਪਾਕਿ 'ਤੇ ਅਮਰੀਕਾ ਨੇ ਕੀਤਾ ਡਰੋਨ ਨਾਲ ਹਮਲਾ, 3 ਅੱਤਵਾਦੀ ਢੇਰ
NEXT STORY