ਲੰਡਨ-ਇੰਗਲੈਂਡ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲਿਆਂ 'ਚੋਂ ਹੁਣ ਵੀ 99 ਫੀਸਦੀ ਤੋਂ ਜ਼ਿਆਦਾ ਮਾਮਲੇ 'ਡੈਲਟਾ' ਵੇਰੀਐਂਟ ਨਾਲ ਜੁੜੇ ਹਨ ਜਦਕਿ 'ਓਮੀਕ੍ਰੋਨ' ਦੇ 75 ਹੋਰ ਮਾਮਲੇ ਸਾਹਮਣੇ ਆਉਣ ਨਾਲ ਇਸ ਵੇਰੀਐਂਟ ਨਾਲ ਜੁੜੇ ਮਾਮਲਿਆਂ ਦੀ ਕੁੱਲ ਗਿਣਤੀ 104 ਹੋ ਗਈ ਹੈ। ਸਕਾਟਲੈਂਡ 'ਚ 16 ਹੋਰ ਮਾਮਲੇ ਸਾਹਮਣੇ ਆਉਣ ਨਾਲ ਨਵੇਂ ਵੇਰੀਐਂਟ ਨਾਲ ਜੁੜੇ ਮਾਮਲਿਆਂ ਦੀ ਗਿਣਤੀ 29 ਹੋ ਗਈ ਹੈ। ਵੈਲਸ 'ਚ ਇਕ ਮਾਮਲਾ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ : ਸੀਨੀਅਰ ਪੱਤਰਕਾਰ ਵਿਨੋਦ ਦੁਆ ਦਾ ਦਿਹਾਂਤ, ਧੀ ਨੇ ਭਾਵੁਕ ਪੋਸਟ ਲਿਖ ਕੇ ਦਿੱਤੀ ਜਾਣਕਾਰੀ
ਇਸ ਤਰ੍ਹਾਂ ਬ੍ਰਿਟੇਨ 'ਚ ਇਸ ਵੇਰੀਐਂਟ ਨਾਲ ਜੁੜੇ ਮਾਮਲਿਆਂ ਦੀ ਕੁੱਲ ਗਿਣਤੀ 134 ਹੈ। ਬ੍ਰਿਟੇਨ ਦੀ ਸਿਹਤ ਸੁਰੱਖਿਆ ਏਜੰਸੀ (ਯੂ.ਕੇ.ਐੱਚ.ਐੱਸ.ਏ.) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇੰਗਲੈਂਡ 'ਚ ਡੈਲਟਾ ਹੁਣ ਵੀ ਪ੍ਰਮੁੱਖ ਵੇਰੀਐਂਟ ਬਣਿਆ ਹੋਇਆ ਹੈ ਜੋ ਕੋਵਿਡ-19 ਦੇ ਸਾਰੇ ਮਾਮਲਿਆਂ 'ਚੋਂ 99 ਫੀਸਦੀ ਤੋਂ ਜ਼ਿਆਦਾ ਲਈ ਜ਼ਿੰਮੇਵਾਰ ਹੈ। ਯੂ.ਕੇ.ਐੱਚ.ਐੱਸ.ਏ. ਨੇ ਆਪਣੇ ਹਫ਼ਤਾਵਾਰੀ ਜੋਖਿਮ ਮੂਲਾਂਕਣ 'ਚ ਉਲੇਖ ਕੀਤਾ ਕਿ ਹੁਣ ਘੱਟ ਗਿਣਤੀ 'ਚ ਲੋਕਾਂ ਦੇ 'ਓਮੀਕ੍ਰੋਨ' ਨਾਲ ਇਨਫੈਕਟਿਡ ਹੋਣ ਦਾ ਖ਼ਦਸ਼ਾ ਹੈ ਕਿਉਂਕਿ ਸਾਹਮਣੇ ਆਏ ਸਾਰੇ ਮਾਮਲੇ ਯਾਤਰਾਵਾਂ ਨਾਲ ਜੁੜੇ ਨਹੀਂ ਹਨ।
ਇਹ ਵੀ ਪੜ੍ਹੋ : ਫਰਾਂਸ ਦੀ ਦਿ ਰਿਪਬਲਿਕਨ ਪਾਰਟੀ ਰਾਸ਼ਟਰਪਤੀ ਉਮੀਦਵਾਰ ਦੀ ਕਰੇਗੀ ਚੋਣ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਪਾਕਿਸਤਾਨ ਨੂੰ ਸਾਊਦੀ ਅਰਬ ਤੋਂ ਤਿੰਨ ਅਰਬ ਡਾਲਰ ਦੀ ਸਹਾਇਤਾ ਮਿਲੀ
NEXT STORY