ਮਾਸਕੋ— ਅਫਗਾਨਿਸਤਾਨ 'ਚ ਇਸ ਸਮੇਂ 20 ਤੋਂ ਜ਼ਿਆਦਾ ਅੱਤਵਾਦੀ ਸਮੂਹ ਵੱਖ-ਵੱਖ ਸੋਚਾਂ ਤੇ ਟੀਚਿਆਂ ਦੇ ਨਾਲ ਸਰਗਰਮ ਹਨ। ਕਾਮਨਵੈਲਥ ਆਫ ਇੰਡੀਪੈਂਡੇਂਟ ਸਟੇਟਸ ਐਂਟੀ-ਟੈਰਰਿਜ਼ਮ ਸੈਂਟਰ ਦੇ ਪ੍ਰਮੁੱਖ ਐਂਡ੍ਰੇਯ ਨੋਵਿਕੋਵ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।
ਸ਼੍ਰੀ ਨੋਵਿਕੋਵ ਨੇ ਸੀ.ਆਈ.ਐੱਸ. ਮੈਂਬਰਾਂ ਦੇ ਰਾਸ਼ਟਰੀ ਅੱਤਵਾਦ ਨਿਰੋਧਕ ਕੇਂਦਰਾਂ ਦੇ ਮੁਖੀਆਂ ਦੀ ਬੈਠਕ ਦੌਰਾਨ ਕਿਹਾ ਕਿ ਸਾਡੇ ਸਹਿਯੋਗੀਆਂ ਮੁਤਾਬਕ ਅਫਗਾਨਿਸਤਾਨ 'ਚ 20 ਤੋਂ ਜ਼ਿਆਦਾ ਅੱਤਵਾਦੀ ਸਮੂਹ ਸਰਗਰਮ ਹਨ। ਅਸੀਂ ਇਸ ਦੀ ਵੱਖ-ਵੱਖ ਮੁੱਦਿਆਂ 'ਤੇ ਸਮੀਖਿਆ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਸੀ.ਆਈ.ਐੱਸ. ਮੈਂਬਰ ਰਾਸ਼ਟਰਾਂ ਦੇ ਸੁਰੱਖਿਆ ਬਲਾਂ, ਖੂਫੀਆ ਸੇਵਾਵਾਂ ਤੇ ਕਾਨੂੰਨ ਪ੍ਰਣਾਲੀ ਏਜੰਸੀਆਂ ਨੇ ਸੀਰੀਆ-ਇਰਾਕ ਤੇ ਅਫਗਾਨਿਸਤਾਨ ਖੇਤਰਾਂ 'ਚ ਸਥਿਤੀ ਨੂੰ ਜਟਿਲ ਮੰਨਿਆ ਹੈ। ਐਂਟੀ ਟੈਰਰਿਜ਼ਮ ਸੈਂਟਰ ਸੀ.ਆਈ.ਐੱਸ. ਦਾ ਇਕ ਸਥਾਈ ਵਿਸ਼ੇਸ਼ ਸੰਸਥਾਨ ਹੈ। ਇਸ ਦੀ ਸਥਾਪਨਾ ਜੂਨ 2000 'ਚ ਹੋਈ ਸੀ। ਇਹ ਕੇਂਦਰ ਅੰਤਰਰਾਸ਼ਟਰੀ ਤੇ ਕੱਟੜਪੰਥੀਆਂ ਤੋਂ ਨਿਪਟਣ ਦੇ ਸਬੰਧਿਤ ਸੀ.ਆਈ.ਐੱਸ. ਅਧਿਕਾਰੀਆਂ ਦੀਆਂ ਗਤੀਵਿਧੀਆਂ ਦਾ ਸਨਮਾਨ ਕਰਦਾ ਹੈ।
ਯੂ.ਐੱਨ. 'ਚ ਮਸੂਦ 'ਤੇ ਪਾਬੰਦੀ ਦਾ ਪ੍ਰਸਤਾਵ ਰੱਖੇਗਾ ਫਰਾਂਸ : ਸੂਤਰ
NEXT STORY