ਪੈਰਿਸ (ਵਾਰਤਾ)- ਫਰਾਂਸ ਵਿਚ 70,000 ਤੋਂ ਵੱਧ ਕਿਸਾਨਾਂ ਨੇ ਸਰਕਾਰ ਦੀਆਂ ਨੀਤੀਆਂ 'ਤੇ ਅਸੰਤੁਸ਼ਟੀ ਜਤਾਉਂਦੇ ਹੋਏ ਪੂਰੇ ਦੇਸ਼ ਵਿਚ ਸ਼ੁੱਕਰਵਾਰ ਨੂੰ ਵੱਡੇ ਪੈਮਾਨੇ 'ਤੇ ਵਿਰੋਧ ਪ੍ਰਦਰਸ਼ਨ ਕੀਤਾ, ਜਿਸ ਵਿਚ 41,000 ਤੋਂ ਵੱਧ ਟਰੈਕਟਰ ਵੀ ਸ਼ਾਮਲ ਸਨ। ਫਰੈਂਚ ਨੈਸ਼ਨਲ ਫੈਡਰੇਸ਼ਨ ਆਫ ਐਗਰੀਕਲਚਰ ਹੋਲਡਰਜ਼ ਯੂਨੀਅਨਜ਼ (ਐੱਫ.ਐੱਨ.ਐੱਸ.ਈ.ਏ.) ਨੇ ਐਕਸ 'ਤੇ ਇਕ ਬਿਆਨ ਵਿਚ ਇਹ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਐੱਫ.ਐੱਨ.ਐੱਸ.ਈ.ਏ. ਦੇ ਪ੍ਰਧਾਨ ਅਰਨੌਡ ਰੂਸੋ ਨੇ ਕਿਹਾ ਸੀ ਕਿ ਪੂਰੇ ਦੇਸ਼ ਵਿਚ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਦੇਸ਼ ਦੇ 96 ਵਿੱਚੋਂ 85 ਮਹਾਨਗਰਾਂ ਵਿੱਚ ਫੈਲ ਗਿਆ ਹੈ।
ਇਹ ਵੀ ਪੜ੍ਹੋ: 'ਜੈ ਸੀਆ ਰਾਮ' ਦਾ ਨਾਅਰਾ ਲਗਾ ਅਧਿਆਪਕ ਦੇ ਲਾਇਆ ਪੈਰੀਂ ਹੱਥ, ਬ੍ਰਿਟੇਨ 'ਚ ਵਿਦਿਆਰਥੀ ਨੇ ਛੂਹਿਆ ਸਭ ਦਾ ਦਿਲ
ਬੀ.ਐੱਫ.ਐੱਮ.ਟੀ.ਵੀ. ਨੇ ਦੱਸਿਆ ਕਿ ਟਰੈਕਟਰਾਂ 'ਤੇ ਸਵਾਰ ਕਿਸਾਨਾਂ ਨੇ ਪੈਰਿਸ ਵੱਲ ਜਾਣ ਵਾਲੇ ਕਈ ਮੁੱਖ ਹਾਈਵੇਜ਼ 'ਤੇ ਆਵਾਜਾਈ ਨੂੰ ਰੋਕ ਦਿੱਤਾ। ਇਸ ਤੋਂ ਪਹਿਲਾਂ ਵੀਰਵਾਰ ਤੋਂ ਫਰਾਂਸ ਵਿਚ ਕਿਸਾਨ ਹਾਈਵੇਜ਼ ਜਾਮ ਕਰ ਰਹੇ ਸਨ ਅਤੇ ਦੇਸ਼ ਭਰ ਵਿਚ ਸਰਕਾਰੀ ਭਵਨਾਂ ਦੇ ਸਾਹਮਣੇ ਖਾਦ ਅਤੇ ਕੂੜਾ ਸੁੱਟ ਰਹੇ ਹਨ। ਕਿਸਾਨ ਆਪਣੇ ਪੇਸ਼ੇ ਦੇ ਮਹੱਤਵ ਨੂੰ ਮਾਨਤਾ ਦੇਣ ਦੀ ਮੰਗ ਕਰ ਰਹੇ ਹਨ ਅਤੇ ਸਰਕਾਰ ਦੀ ਖੇਤੀ ਨੀਤੀਆਂ ਦੀ ਵਿਆਪਕ ਤੌਰ 'ਤੇ ਨਿੰਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੀ ਕਿਸਾਨ ਵਿਰੋਧੀ ਨੀਤੀਆਂ ਉਨ੍ਹਾਂ ਨੂੰ ਮੁਕਾਬਲੇ ਤੋਂ ਅਯੋਗ ਬਣਾਉਂਦੀਆਂ ਹਨ।
ਇਹ ਵੀ ਪੜ੍ਹੋ: ਚਿੰਤਾਜਨਕ; ਲਹਿੰਦੇ ਪੰਜਾਬ 'ਚ ਠੰਡ ਨੇ ਫੜਿਆ ਜ਼ੋਰ, 3 ਹਫ਼ਤਿਆਂ 200 ਤੋਂ ਵੱਧ ਬੱਚਿਆਂ ਦੀ ਮੌਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
ਸਿੰਗਾਪੁਰ 'ਚ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ ਘਰੇਲੂ ਨੌਕਰ ਨਾਲ ਛੇੜਛਾੜ ਕਰਨ 'ਤੇ ਭੇਜਿਆ ਜੇਲ੍ਹ
NEXT STORY