ਵਰਜੀਨੀਆ, ( ਰਾਜ ਗੋਗਨਾ)— ਅਮਰੀਕਾ ਦੇ ਸੂਬੇ ਵਰਜੀਨੀਆ 'ਚ ਰਹਿ ਰਹੇ ਬੰਗਾਲੀ ਭਾਈਚਾਰੇ ਨੇ ਮਾਂ ਸਰਸਵਤੀ ਦੀ ਪੂਜਾ ਕੀਤੀ ਅਤੇ ਇਸ ਸੰਬੰਧੀ ਇਕ ਧਾਰਮਿਕ ਅਤੇ ਸੱਭਿਆਚਾਰਕ ਪ੍ਰੋਗਰਾਮ ਰੱਖਿਆ ਗਿਆ। ਬੀਤੇ ਦਿਨ ਚੈਸਪੀਕ ਹੈਮਪਟਨ ਰੋਡਜ਼ ਦੇ ਬੰਗਾਲੀ ਭਾਈਚਾਰੇ ਨੇ 'ਸਲਾਨਾ ਮਾਂ ਸਰਸਵਤੀ ਪੂਜਾ ਸੱਭਿਆਚਾਰਕ ਪ੍ਰੋਗਰਾਮ' ਦਾ ਆਯੋਜਨ ਕੀਤਾ। ਕਲਾ ਤੇ ਸਿੱਖਿਆ ਦੀ ਦੇਵੀ ਮਾਂ ਸਰਸਵਤੀ ਦੇ ਮਾਣ ਵਿਚ ਸ਼ਰਧਾ ਤੇ ਉਤਸ਼ਾਹ ਪੂਰਵਕ ਢੰਗ ਨਾਲ ਸਥਾਨਕ ਹਿੰਦੂ ਮੰਦਿਰ ਵਿਖੇ ਇਹ ਪ੍ਰੋਗਰਾਮ ਹੋਇਆ। ਇਸ ਪ੍ਰੋਗਰਾਮ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਵੱਖ-ਵੱਖ ਭਾਈਚਾਰੇ ਦੇ ਲੋਕ ਵੀ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਇਸ ਮੌਕੇ ਸਥਾਨਕ ਬੰਗਾਲੀ ਭਾਈਚਾਰੇ ਦੇ ਲੀਡਰ ਦਪਿੰਦਰ ਸੇਨਗੁਪਤਾ ਨੇ ਕਿਹਾ ਕਿ ਇਸ ਪ੍ਰੋਗਰਾਮ ਨਾਲ ਬੰਗਾਲੀ ਭਾਈਚਾਰਾ ਬਹੁਤ ਖੁਸ਼ ਹੈ।
ਉਨ੍ਹਾਂ ਕਿਹਾ ਕਿ ਸੱਭਿਆਚਾਰਕ ਪ੍ਰੋਗਰਾਮ ਆਯੋਜਨ ਕਰਨ ਪਿੱਛੇ ਸਾਡੀ ਭਾਵਨਾ ਆਪਣੀ ਨੌਜਵਾਨ ਪੀੜੀ ਨੂੰ ਆਪਣੇ ਅਮੀਰ ਸੱਭਿਆਚਾਰਕ ਵਿਰਸੇ ਨਾਲ ਜੋੜੀ ਰੱਖਣਾ ਹੈ।| ਸੰਘਾਨਾ ਚਕਰਾਬੋਰਤੀ ਨੇ ਦੂਜੇ ਭਾਈਚਾਰੇ ਦੇ ਲੋਕਾਂ ਵੱਲੋਂ ਸਰਸਵਤੀ ਪੂਜਾ ਵਿਚ ਸ਼ਾਮਲ ਹੋਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਦੇ ਬਹੁਤ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਇਥੇ ਪੁੱਜ ਕੇ ਭਾਈਚਾਰਕ ਤੰਦਾਂ ਨੂੰ ਹੋਰ ਪੱਕਾ ਕੀਤਾ ਹੈ ।
ਤੁਹਾਨੂੰ ਦੱਸ ਦਈਏ ਕਿ ਸਰਸਵਤੀ ਪੂਜਾ ਪੂਰਬੀ ਭਾਰਤ ਦਾ ਇਕ ਪ੍ਰਮੁੱਖ ਤਿਉਹਾਰ ਹੈ ਤੇ ਸਰਸਵਤੀ ਮਾਂ ਨੂੰ ਗਿਆਨ, ਕਲਾ, ਸੰਗੀਤ ਤੇ ਵਿੱਦਿਆ ਦੀ ਦੇਵੀ ਵਜੋਂ ਪੂਜਿਆ ਜਾਂਦਾ ਹੈ। ਇਸ ਮੌਕੇ ਸਿੱਖ ਆਗੂ ਨਿਸ਼ਾਨ ਸਿੰਘ ਸਿੱਧੂ ਨੇ ਬੰਗਾਲੀ ਭਾਈਚਾਰੇ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਭੇਟ ਕਰਦੇ ਹੋਏ ਕਿਹਾ ਕੇ ਖੁਸ਼ੀ ਦੀ ਗੱਲ ਹੈ ਕਿ ਦੂਸਰੇ ਭਾਈਚਾਰਿਆਂ ਦੇ ਲੋਕਾਂ ਨੇ ਵੀ ਇਸ ਪੋਗਰਾਮ 'ਚ ਸ਼ਾਮਲ ਹੋ ਕੇ ਭਾਰਤ ਦੇ ਇਸ ਤਿਉਹਾਰ ਨੂੰ ਯਾਦ ਕੀਤਾ। ਇਸ ਮੌਕੇ ਮਾਂ ਸਰਸਵਤੀ ਦੀ ਪੂਜਾ 'ਚ ਗੀਤ, ਮੰਤਰ ਉਚਾਰਨ ਤੇ ਡਰਾਮੇ ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤੇ ਗਏ। ਅੰਤ ਵਿਚ ਆਏ ਲੋਕਾਂ ਲਈ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ।
ਇਸ ਕਾਰਟੂਨ ਨੇ ਉਡਾਈ ਚੀਨੀ ਅਧਿਕਾਰੀਆਂ ਦੀ ਨੀਂਦ
NEXT STORY