ਵਾਸ਼ਿੰਗਟਨ, (ਭਾਸ਼ਾ)— ਅਮਰੀਕਾ ਦੀ ਚਰਚ 'ਚ ਐਤਵਾਰ ਨੂੰ ਹੋਈ ਗੋਲੀਬਾਰੀ 'ਚ ਇਕ ਮਾਂ ਆਪ ਤਾਂ ਮਰ ਗਈ ਪਰ ਮਰਨ ਤੋਂ ਪਹਿਲਾਂ ਆਪਣੇ 2 ਬੱਚਿਆਂ ਦੀ ਜ਼ਿੰਦਗੀ ਬਚਾ ਗਈ। ਇਕ ਪਰਿਵਾਰਕ ਦੋਸਤ ਨੇ ਦੱਸਿਆ ਅਮਰੀਕਾ ਦੇ ਸਦਰਲੈਂਡ ਸਪਰਿੰਗਜ਼ ਫਸਟ ਬੈਪਿਸਟ ਚਰਚ 'ਚ ਹੋਈ ਗੋਲੀਬਾਰੀ ਦੌਰਾਨ ਜਾਨ ਵਾਰਡ ਨਾਂ ਦੀ ਔਰਤ ਆਪਣੇ 4 ਬੱਚਿਆਂ ਨਾਲ ਉੱਥੇ ਫਸ ਗਈ। ਗੋਲੀਬਾਰੀ ਦੌਰਾਨ ਉਸ ਨੇ ਆਪਣੀ 9 ਸਾਲਾ ਬੱਚੀ ਰਿਹਾਨਾ ਨੂੰ ਧੱਕਾ ਦੇ ਕੇ ਫਰਸ਼ 'ਤੇ ਸੁੱਟ ਦਿੱਤਾ ਅਤੇ ਫਿਰ ਬਾਕੀ 3 ਬੱਚਿਆਂ ਨੂੰ ਗਲੇ ਨਾਲ ਲਗਾ ਲਿਆ।
ਵੋਂਡਾ ਗ੍ਰੀਕ ਸਮਿੱਥ ਨੇ ਫੇਸਬੁੱਕ 'ਤੇ ਲਿਖਿਆ ਕਿ ਰਿਹਾਨਾ ਨੇ ਦੱਸਿਆ,''ਮੈਨੂੰ ਗੋਲੀ ਨਹੀਂ ਲੱਗੀ ਕਿਉਂਕਿ ਮੈਂ ਲੁਕ ਗਈ ਸੀ ਅਤੇ ਮਾਂ ਨੇ ਐਮਿਲੀ, ਰਾਇਲੈਂਡ ਅਤੇ ਬਰੁਕ ਨੂੰ ਢੱਕ ਲਿਆ ਸੀ। ਚਰਚ 'ਚ ਗੋਲੀਬਾਰੀ 'ਚ 26 ਲੋਕ ਮਾਰੇ ਗਏ ਸਨ ਅਤੇ ਇਸ ਘਟਨਾ 'ਚ ਵਾਰਡ, ਉਸ ਦੀ ਧੀ ਬਰੁਕ (5 ਸਾਲ) ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ ਜਦ ਕਿ ਧੀ ਐਮਿਲੀ (7 ਸਾਲ) ਦੀ ਮੌਤ ਹਸਪਤਾਲ 'ਚ ਹੋਈ। ਉੱਥੇ ਹੀ ਵਾਰਡ ਦੇ ਬੇਟੇ ਰਾਇਲੈਂਡ ਨੂੰ 5 ਗੋਲੀਆਂ ਲੱਗੀਆਂ ਹਨ ਅਤੇ ਗੰਭੀਰ ਹਾਲਤ 'ਚ ਹਸਪਤਾਲ 'ਚ ਭਰਤੀ ਹੈ।
ਅਮਰੀਕਾ 'ਚ ਗੋਲੀਬਾਰੀ ਕਰਨ ਵਾਲੇ ਦੋਸ਼ੀ 'ਤੇ ਚੱਲੇਗਾ ਇਹ ਮੁਕੱਦਮਾ
NEXT STORY