ਬ੍ਰਿਟਿਸ਼ ਕੋਲੰਬੀਆ— ਜ਼ਿੰਦਗੀ ਬਹੁਤ ਤੇਜ਼ੀ ਨਾਲ ਚੱਲ ਰਹੀ ਹੈ। ਹਰ ਕੰਮ ਸਮੇਂ ਤੋਂ ਪਹਿਲਾਂ ਹੀ ਕਰਨ ਲਈ ਹਰ ਕੋਈ ਤਿਆਰ ਰਹਿੰਦਾ ਹੈ। ਮਾਂ-ਬਾਪ ਵੀ ਆਪਣੇ ਬੱਚਿਆਂ ਨੂੰ ਸਮੇਂ ਤੋਂ ਪਹਿਲਾਂ ਹੀ ਸਭ ਕੁੱਝ ਸਿਖਾਉਣ ਲੱਗ ਜਾਂਦੇ ਹਨ। ਇਸੇ ਤਰ੍ਹਾਂ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ 'ਚ ਰਹਿਣ ਵਾਲੀ ਮਾਂ ਆਪਣੀ 18 ਮਹੀਨਿਆਂ ਦੀ ਬੱਚੀ ਨੂੰ ਹੁਣ ਤੋਂ ਹੀ ਯੋਗਾ ਸਿਖਾ ਰਹੀ ਹੈ। ਮਿਲੀਸਾ ਨਾਂ ਦੀ ਔਰਤ ਨੇ ਆਪਣੀ 18 ਮਹੀਨਿਆਂ ਦੀ ਬੱਚੀ ਦੀ ਇਹ ਵੀਡੀਓ ਜਾਰੀ ਕੀਤੀ ਹੈ। ਬ੍ਰਿਟਿਸ਼ ਕੋਲੰਬੀਆ ਦੇ ਵ੍ਹਿਸਲਰ ਇਲਾਕੇ 'ਚ ਰਹਿਣ ਵਾਲੀ ਇਸ ਔਰਤ ਨੇ ਆਪਣੀ ਬੱਚੀ ਨੂੰ ਤੰਦਰੁਸਤ ਰੱਖਣ ਲਈ ਇਹ ਕਦਮ ਚੁੱਕਿਆ ਹੈ।
ਬ੍ਰਿਟੇਨ ਵਿਚ ਪਾਈਪ ਬੰਬ ਸਾਜਸ਼ ਦੇ ਜ਼ੁਰਮ ਵਿਚ ਪਾਕਿਸਤਾਨੀ ਮੂਲ ਦੇ ਵਿਅਕਤੀ ਨੂੰ 18 ਸਾਲ ਦੀ ਕੈਦ
NEXT STORY