ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ 26/11 ਹਮਲੇ ਦੀ 13ਵੀਂ ਬਰਸੀ ’ਤੇ ਮੁੰਬਈ ਵਾਸੀਆਂ ਦੀ ਸਹਿਣਸ਼ੀਲਤਾ ਦੀ ਤਾਰੀਫ਼ ਕਰਦੇ ਹੋਏ ਪਾਕਿਸਤਾਨ ਸਥਿਤ ਲਸ਼ਕਰ-ਏ-ਤੋਇਬਾ ਦੇ ਅੱਤਵਾਦੀਆਂ ਵੱਲੋਂ 2008 ’ਚ ਕੀਤੇ ਗਏ ਕਤਲੇਆਮ ਦੇ ਦੋਸ਼ੀਆਂ ਨੂੰ ਜਲਦੀ ਸਜ਼ਾ ਦੇਣ ਦੀ ਲੋੜ ’ਤੇ ਜ਼ੋਰ ਦਿੱਤਾ। ਜ਼ਿਕਰਯੋਗ ਹੈ ਕਿ 26 ਨਵੰਬਰ 2008 ਨੂੰ ਲਸ਼ਕਰ-ਏ-ਤੋਇਬਾ ਦੇ 10 ਅੱਤਵਾਦੀ ਸਮੁੰਦਰੀ ਮਾਰਗ ਰਾਹੀ ਮੁੰਬਈ ਪਹੰੁਚੇ ਸਨ ਅਤੇ ਉਨ੍ਹਾਂ ਨੇ ਕਈ ਸਥਾਨਾਂ ’ਤੇ ਅੰਨ੍ਹੇਵਾਹ ਨਾਲ ਫਾਇਰਿੰਗ ਕੀਤੀ ਸੀ, ਜਿਸ ’ਚ 18 ਸੁਰੱਖਿਆ ਕਰਮਚਾਰੀਆਂ ਸਮੇਤ 166 ਲੋਕਾਂ ਦੀ ਮੌਤ ਹੋ ਗਈ ਸੀ।
ਹਮਲੇ ’ਚ ਮਾਰੇ ਗਏ ਲੋਕਾਂ ’ਚ 6 ਅਮਰੀਕੀ ਵੀ ਸ਼ਾਮਲ ਸਨ। ਬਲਿੰਕਨ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ ਮੁੰਬਈ ’ਚ 26/11 ਅੱਤਵਾਦੀ ਹਮਲੇ ਨੂੰ ਹੋਏ 13 ਸਾਲ ਬੀਤ ਗਏ ਹਨ। ਬਰਸੀ ’ਤੇ ਅਸੀਂ 6 ਅਮਰੀਕੀਆਂ ਸਮੇਤ ਸਾਰੇ ਮਿ੍ਰਤਕਾਂ ਨੂੰ ਅਤੇ ਮੁੰਬਈ ਵਾਸੀਆਂ ਦੀ ਸਹਿਣਸ਼ੀਲਤਾ ਨੂੰ ਯਾਦ ਕਰਦੇ ਹਾਂ। ਦੋਸ਼ੀਆਂ ਨੂੰ ਸਜ਼ਾ ਦਿੱਤੇ ਜਾਣ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਹੈ। ਅਮਰੀਕਾ ਦੀ ਉੱਪ ਵਿਦੇਸ਼ ਮੰਤਰੀ ਵੈਂਡੀ ਸ਼ਰਮਨ ਨੇ ਕਿਹਾ ਕਿ ਅੱਤਵਾਦ ਖ਼ਿਲਾਫ਼ ਲੜਾਈ ’ਚ ਅਮਰੀਕਾ ਅਤੇ ਭਾਰਤ ਇਕਜੁੱਟ ਹੈ।
ਇਹ ਵੀ ਪੜ੍ਹੋ: 3 ਕੋਰੋਨਾ ਕੇਸ ਮਿਲਣ ’ਤੇ ਚੀਨ ’ਚ 500 ਫਲਾਈਟਾਂ ਰੱਦ, ਸਕੂਲ ਅਤੇ ਟੂਰਿਸਟ ਸਪਾਟ ਬੰਦ
ਉਨ੍ਹਾਂ ਕਿਹਾ ਕਿ ਮੁੰਬਈ ਦੀ ਹਾਲ ਦੀ ਮੇਰੀ ਯਾਤਰਾ ’ਚ ਮੈਂ ਭਿਆਨਕ ਅੱਤਵਾਦੀ ਹਮਲਿਆਂ ’ਚ ਜਾਨ ਗੁਆਉਣ ਵਾਲਿਆਂ ਨੂੰ ਸ਼ਰਧਾਂਜਲੀ ਦੇਣ ਲਈ ਤਾਜ ਪੈਲੇਸ ਹੋਟਲ ’ਚ 26/11 ਸਮਾਰਕ ’ਤੇ ਗਈ ਸੀ। ਸੰਸਦ ਐਲੀਸੇ ਸਟੇਫਨਿਕ ਨੇ ਕਿਹਾ ਕਿ ਮੁੰਬਈ ’ਚ ਅੱਤਵਾਦੀ ਹਮਲੇ ਦੀ 13ਵੀਂ ਬਰਸੀ ’ਤੇ ਅਸੀਂ ਇਸ ’ਚ ਜਾਨ ਗੁਆਉਣ ਵਾਲੇ ਲੋਕਾਂ ਨੂੰ ਯਾਦ ਕਰਦੇ ਹਾਂ। ਇਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਥੇ ਇਥੇ ਭਾਰਤੀ ਦੂਤਘਰ ਨੇ 26/11 ਹਮਲੇ ਦੀ ਬਰਸੀ ਮੌਕੇ ਆਪਣੇ ਕੰਪਲੈਕਸਾਂ ’ਚ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ, ਜਿਸ ’ਚ ਕਈ ਨੇਤਾ ਸ਼ਾਮਲ ਸਨ।
ਇਹ ਵੀ ਪੜ੍ਹੋ: ਡਰੱਗ ਤਸਕਰੀ ਮਾਮਲਾ: ਸਿੰਗਾਪੁਰ 'ਚ 2 ਭਾਰਤੀ ਮੂਲ ਦੇ ਵਿਅਕਤੀਆਂ ਨੂੰ ਮੌਤ ਦੀ ਸਜ਼ਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
3 ਕੋਰੋਨਾ ਕੇਸ ਮਿਲਣ ’ਤੇ ਚੀਨ ’ਚ 500 ਫਲਾਈਟਾਂ ਰੱਦ, ਸਕੂਲ ਅਤੇ ਟੂਰਿਸਟ ਸਪਾਟ ਬੰਦ
NEXT STORY