ਲੰਡਨ(ਬਿਊਰੋ)— ਯੂ. ਕੇ ਵਿਚ ਭਾਰਤੀ ਮੂਲ ਦੇ ਇਕ ਸ਼ਖਸ ਨੂੰ ਆਪਣੀ ਸਾਬਕਾ ਪਤਨੀ ਦੇ ਕਤਲ ਦੇ ਦੋਸ਼ ਵਿਚ 18 ਸਾਲ ਦੀ ਸਜ਼ਾ ਸੁਣਾਈ ਗਈ ਹੈ। ਸ਼ੁੱਕਰਵਾਰ ਨੂੰ ਉਥੇ ਦੀ ਇਕ ਅਦਾਲਤ ਨੇ 51 ਸਾਲਾਂ ਅਸ਼ਵਿਨ ਡੌਡੀਆ ਨੂੰ ਪਤਨੀ ਦੇ ਕਤਲ ਅਤੇ ਲਾਸ਼ ਨੂੰ ਲੁਕਾਉਣ ਦੇ ਦੋਸ਼ ਵਿਚ 18 ਸਾਲ ਦੀ ਜੇਲ ਦੀ ਸਜ਼ਾ ਸੁਣਾਈ। ਜਨਵਰੀ ਵਿਚ ਅਸ਼ਵਿਨ ਨੇ ਗੁੱਸੇ ਵਿਚ ਆ ਕੇ ਆਪਣੀ ਪਤਨੀ ਕਿਰਨ ਦੀ ਲੀਸੈਸਟਰ ਸ਼ਹਿਰ ਸਥਿਤ ਘਰ ਵਿਚ ਡੇਟਿੰਗ ਏਜੰਸੀ ਜੁਆਇਨ ਕਰਨ ਕਾਰਨ ਹੱਤਿਆ ਕਰ ਦਿੱਤੀ ਸੀ। ਇਸ ਤੋਂ ਬਾਅਦ ਲਾਸ਼ ਨੂੰ ਬੱਚਿਆਂ ਤੋਂ ਲੁਕਾਉਣ ਲਈ ਟੈਚੀ ਵਿਚ ਪਾ ਦਿੱਤੀ ਸੀ। ਇਸ ਮਾਮਲੇ ਦੀ ਸੁਣਵਾਈ ਦੌਰਾਨ ਅਸ਼ਵਿਨ ਨੇ ਆਪਣੇ ਉਪਰ ਲੱਗੇ ਦੋਸ਼ਾਂ ਤੋਂ ਇਨਕਾਰ ਕਰ ਦਿੱਤਾ ਸੀ ਪਰ ਲੀਸੈਸਟਰ ਕਰਾਊਨ ਕੋਰਟ ਨੇ ਉਸ ਨੂੰ ਪਤਨੀ ਦੀ ਹੱਤਿਆ ਦਾ ਦੋਸ਼ੀ ਕਰਾਰ ਦਿੱਤਾ।
ਅਸ਼ਵਿਨ ਅਤੇ ਕਿਰਨ ਵਿਚਕਾਰ ਘਰ ਨੂੰ ਲੈ ਕੇ ਹੋਈ ਲੜਾਈ—
ਅਸ਼ਵਿਨ ਅਤੇ ਕਿਰਨ ਨੇ ਸਾਲ 1988 ਵਿਚ ਭਾਰਤ ਵਿਚ ਵਿਆਹ ਰਚਾਇਆ ਸੀ ਅਤੇ 2014 ਵਿਚ ਦੋਵਾਂ ਨੇ ਤਲਾਕ ਲੈ ਲਿਆ। ਤਲਾਕ ਤੋਂ ਬਾਅਦ ਵੀ ਦੋਵੇਂ ਇਕ ਹੀ ਘਰ ਵਿਚ ਰਹਿ ਰਹੇ ਸਨ। ਜਿਸ ਦਿਨ ਇਹ ਘਟਨਾ ਵਾਪਰੀ ਉਸ ਦਿਨ ਅਸ਼ਵਿਨ ਨੂੰ ਇਹ ਘਰ ਛੱਡ ਕੇ ਜਾਣਾ ਸੀ। 16 ਜਨਵਰੀ 2017 ਨੂੰ ਅਸ਼ਵਿਨ ਅਤੇ ਕਿਰਨ ਵਿਚਕਾਰ ਇਸੇ ਗੱਲ ਨੂੰ ਲੈ ਕੇ ਬਹਿਸ ਹੋ ਰਹੀ ਸੀ ਅਤੇ ਕਿਰਨ ਅਸ਼ਵਿਨ ਨੂੰ ਬੋਲ ਰਹੀ ਸੀ ਕਿ ਉਹ ਅਜੇ ਤੱਕ ਆਪਣਾ ਸਮਾਨ ਲੈ ਕੇ ਘਰੋਂ ਕਿਉਂ ਨਹੀਂ ਗਿਆ। ਕਿਰਨ ਨੇ ਗੁੱਸੇ ਵਿਚ ਅਸ਼ਵਿਨ ਨੂੰ ਭਾਰਤ ਜਾ ਕੇ ਮਰ ਜਾਣ ਲਈ ਵੀ ਕਿਹਾ ਤਾਂ ਗੁੱਸੇ ਵਿਚ ਆ ਕੇ ਅਸ਼ਵਿਨ ਨੇ ਆਪਣੀ ਪਤਨੀ ਦੀ ਹੱਤਿਆ ਕਰ ਦਿੱਤੀ।
ਡੇਟਿੰਗ ਏਜੰਸੀ ਜੁਆਇਨ ਕਰਨਾ ਨਹੀਂ ਲੱਗਾ ਚੰਗਾ—
ਅਸ਼ਵਿਨ ਦੇ ਬੱਚਿਆਂ ਨੇ ਜਦੋਂ ਮਾਂ ਦੇ ਬਾਰੇ ਵਿਚ ਪੁੱਛਿਆ ਤਾਂ ਉਸ ਨੇ ਝੂਠ ਬੋਲ ਦਿੱਤਾ ਕਿ ਉਹ ਅਜੇ ਤੱਕ ਆਪਣੇ ਕੰਮ ਤੋਂ ਘਰ ਨਹੀਂ ਪਰਤੀ ਹੈ। ਇਸ ਘਟਨਾ 'ਤੇ ਪਰਦਾ ਪਾਉਣ ਲਈ ਅਸ਼ਵਿਨ ਨੇ ਕਿਰਨ ਦੀ ਲਾਸ਼ ਨੂੰ ਇਕ ਟੈਚੀ ਵਿਚ ਪਾ ਦਿੱਤਾ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ, ਜਿਸ ਨਾਲ ਅਸ਼ਵਿਨ ਨੂੰ ਫੜਨਾ ਆਸਾਨ ਹੋ ਗਿਆ। ਪੁਲਸ ਨੇ ਹੱਤਿਆ ਦੇ ਅਗਲੇ ਦਿਨ ਕਿਰਨ ਦੀ ਲਾਸ਼ ਨਾਲ ਵਾਲੀ ਗੱਲੀ ਵਿਚੋਂ ਬਰਾਮਦ ਕੀਤੀ ਗਈ ਸੀ। ਕੋਰਟ ਮੁਤਾਬਕ ਅਸ਼ਵਿਨ ਨੂੰ ਆਪਣੀ ਸਾਬਕਾ ਪਤਨੀ ਦਾ ਦੂਜੇ ਮਰਦਾਂ ਨਾਲ ਮਿਲਣ ਲਈ ਡੇਟਿੰਗ ਏਜੰਸੀ ਜੁਆਇਨ ਕਰਨਾ ਚੰਗਾ ਨਹੀਂ ਲੱਗਾ ਅਤੇ ਇਸ ਕਾਰਨ ਉਸ ਨੇ ਕਿਰਨ ਦੀ ਹੱਤਿਆ ਕਰ ਦਿੱਤੀ।
ਨਿਊ ਸਾਊਥ ਵੇਲਜ਼ 'ਚ ਭਿਆਨਕ ਹਾਦਸੇ 'ਚ ਮਾਰਿਆ ਗਿਆ ਜੋੜਾ, ਡਰਾਈਵਰ 'ਤੇ ਲੱਗੇ ਦੋਸ਼
NEXT STORY