ਇਸਲਾਮਾਬਾਦ(ਭਾਸ਼ਾ)— ਪਰਵੇਜ ਮੁਸ਼ੱਰਫ ਦੇ 23 ਦਲਾਂ ਦੇ 'ਮਹਾਗਠਜੋੜ' ਅਵਾਮੀ ਇੱਤੇਹਾਦ ਦੀ ਘੋਸ਼ਣਾ ਦੇ ਇਕ ਦਿਨ ਬਾਅਦ ਹੀ ਕਈ ਪਾਰਟੀਆਂ ਨੇ ਉਸ ਨਾਲੋਂ ਖੁਦ ਨੂੰ ਵੱਖ ਕਰ ਲਿਆ ਹੈ। ਪਾਕਿਸਤਾਨ ਦੇ ਸਾਬਕਾ ਤਾਨਾਸ਼ਾਹ ਲਈ ਇਹ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਇਕ ਖਬਰ ਮੁਤਾਬਕ ਗੱਠਜੋੜ ਦੀ 2 ਵੱਡੀਆਂ ਪਾਰਟੀਆਂ ਪਾਕਿਸਤਾਨ ਅਵਾਮੀ ਤਹਿਰੀਕ ਅਤੇ ਮਜਲਿਸ ਵਹਦਤ-ਏ-ਮੁਸਲਮੀਨ ਨੇ ਮੁਸ਼ੱਰਫ ਦੀ ਅਗਵਾਈ ਵਾਲੇ ਗੱਠਜੋੜ ਦਾ ਹਿੱਸਾ ਹੋਣ ਦੀ ਰਿਪੋਰਟ ਤੋਂ ਇਨਕਾਰ ਕਰ ਦਿੱਤਾ। ਦੁਬਈ ਤੋਂ ਸ਼ੁੱਕਰਵਾਰ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ 74 ਸਾਲਾ ਮੁਸ਼ੱਰਫ ਨੇ ਮੀਡੀਆ ਕਰਮਚਾਰੀਆਂ ਨੂੰ ਕਿਹਾ ਸੀ ਕਿ ਮੁਹਾਜਿਰ ਸਮੁਦਾਏ ਦੀ ਨੁਮਾਇੰਦਗੀ ਕਰਨ ਵਾਲੀਆਂ ਸਾਰੀਆਂ ਪਾਰਟੀਆਂ ਦੇ ਇੱਕਜੁਟ ਹੋਣ ਦੀ ਜ਼ਰੂਰਤ ਹੈ। ਮੁਸ਼ੱਰਫ ਵੀ ਮੁਹਾਜਿਰ ਹਨ ਅਤੇ ਪਿਛਲੇ ਸਾਲ ਮਾਰਚ ਵਿਚ ਪਾਕਿਸਤਾਨ ਤੋਂ ਦੁਬਈ ਚਲੇ ਗਏ ਸਨ। ਉਹ ਪਾਕਿਸਤਾਨ ਅਵਾਮੀ ਇੱਤੇਹਾਦ ਦੇ ਮੁਖੀ ਹਨ ਅਤੇ ਇਕਬਾਲ ਡਾਰ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਪਾਕਿਸਤਾਨ ਅਵਾਮੀ ਤਹਿਰੀਕ ਨੇ ਸ਼ਨੀਵਾਰ ਨੂੰ ਖੁਦ ਨੂੰ ਗੱਠਜੋੜ ਤੋਂ ਵੱਖ ਕਰ ਲਿਆ ਸੀ। ਇਸ ਦੇ ਤੁਰੰਤ ਬਾਅਦ ਮਜਲਿਸ ਵਹਦਤ-ਏ-ਮੁਸਲਮੀਨ (ਐਮ.ਡਬਲਿਊ.ਐਮ) ਨੇ ਵੀ ਗੱਠਜੋੜ ਦਾ ਹਿੱਸਾ ਹੋਣ ਤੋਂ ਇਨਕਾਰ ਕਰ ਦਿੱਤਾ। ਅਖਬਾਰ ਮੁਤਾਬਕ ਐਮ. ਡਬਲਿਊ. ਐਮ ਦੇ ਸੂਤਰਾਂ ਨੇ ਕਿਹਾ,''ਗੱਠਜੋੜ ਨੂੰ ਲੈ ਕੇ ਨਾ ਹੀ ਸਾਡੇ ਨਾਲ ਕਿਸੇ ਨੇ ਸੰਪਰਕ ਕੀਤਾ ਅਤੇ ਨਾ ਹੀ ਸਾਡੇ ਕਿਸੇ ਨੇਤਾ ਨੇ ਕਿਸੇ ਰਾਜਨੀਤਕ ਜਾਂ ਚੁਣਾਵੀ ਗੱਠਜੋੜ ਨਾਲ ਜੁੜੀ ਬੈਠਕ ਵਿਚ ਹਿੱਸਾ ਲਿਆ। ''ਸੁੰਨੀ ਇੱਤੇਹਾਦ ਕੌਂਸਲ ਦੇ ਪ੍ਰਧਾਨ ਸਾਹਬਜਾਦਾ ਹਮੀਦ ਰਜਾ ਨੇ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਪਾਰਟੀ ਨੇ ਅਵਾਮੀ ਇੱਤੇਹਾਦ ਨਾਲ ਚੁਣਾਵੀ ਮਕਸਦ ਤੋਂ ਗੱਠਜੋੜ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਚੁਣਾਵੀ ਸਿਆਸਤ ਮਹਾਗਠਜੋੜ ਅਹਲ-ਏ-ਸੁੰਨਤ ਜ਼ਰੀਏ ਕੀਤਾ ਜਾਵੇਗਾ।
10 ਨਵੰਬਰ ਨੂੰ ਟੋਰਾਂਟੋ 'ਚ ਠੰਡ ਨੇ ਤੋੜੇ 79 ਸਾਲਾਂ ਦੇ ਰਿਕਾਰਡ
NEXT STORY